ਰਾਖੀਗੜ੍ਹੀ ਵਿਚ ਬਣਾਇਆ ਜਾ ਰਿਹਾ ਮਿਊਜੀਅਮ ਕਈ ਮਾਇਨਿਆਂ ਵਿਚ ਹੋਵੇਗਾ ਖਾਸ
ਮਿਊਜੀਅਮ ਵਿਚ 5 ਹਜਾਰ ਸਾਲ ਪੁਰਾਣੀ ਸਿੰਧੂ ਘਾਟੀ ਸਭਿਅਤਾ ਦੀ ਕਲਾਕ੍ਰਿਤੀਆਂ ਨੂੰ ਸਹੇਜ ਕੇ ਰੱਖਿਆ ਜਾਵੇਗਾ
ਰਾਖੀਗੜ੍ਹੀ ਨੂੰ ਸੈਰ-ਸਪਾਟਾ ਸਥਾਨ ਵਜੋ ਵਿਕਸਿਤ ਕਰਨ ਲਈ ਪਿੰਡਵਾਸੀਆਂ ਨੇ ਸਰਕਾਰ ਦਾ ਜਤਾਇਆ ਧੰਨਵਾਦ
ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਸੂਬੇ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਲਈ ਲਗਾਤਾਰ ਯਤਨਸ਼ੀਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਸਤੰਬਰ :- ਸਿੰਧੂ ਘਾਟੀ ਸਭਿਅਤਾ ਦਾ ਇਤਿਹਾਸਕ ਨਗਰ ਰਾਖੀਗੜ੍ਹੀ ਨੂੰ ਹੁਣ ਕੌਮਾਂਤਰੀ ਪੱਧਰ ‘ਤੇ ਵੀ ਪਹਿਚਾਣ ਮਿਲਣ ਜਾ ਰਹੀ ਹੈ। ਸਰਕਾਰ ਵੱਲੋਂ ਰਾਖੀਗੜ੍ਹੀ ਵਿਚ ਮਿਊਜੀਅਮ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਲਗਭਗ 5 ਹਜਾਰ ਸਾਲ ਪੁਰਾਣੀ ਸਿੰਧੂ ਘਾਟੀ ਸਭਿਅਤਾ ਦੀ ਕਲਾਕ੍ਰਿਤੀਆਂ ਨੂੰ ਸਹੇਜ ਕੇ ਰੱਖਿਆ ਜਾਵੇਗਾ। ਰਾਖੀਗੜ੍ਹੀ ਦੇ ਸੈਰ-ਸਪਾਟਾ ਸਥਾਨ ਵਜੋ ਵਿਕਸਿਤ ਹੋਣ ਨਾਲ ਇਕ ਪਾਸੇ ਜਿੱਥੇ ਸੈਰ-ਸਪਾਟਾ ਵਧੇਗਾ ਉੱਥੇ ਹਰਿਆਣਾ ਦੇ ਮਾਲ ਵਿਚ ਵੀ ਵਾਧਾ ਹੋਵੇਗਾ ਅਤੇ ਉੱਥੇ ਸੈਨਾਨੀਆਂ ਦੇ ਆਉਣ ਨਾਲ ਪਿੰਡ ਦੇ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਵੀ ਸ੍ਰਿਜਤ ਹੋਣਗੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਵਿਜਨ ਸੂਬੇ ਵਿਚ ਧਾਰਮਿਕ, ਇਤਹਾਸਕ ਅਤੇ ਇਕੋ-ਟੂਰੀਜਮ ਨੂੰ ਮਜਬੂਤ ਕਰਨਾ ਹੈ, ਤਾਂ ਜੋ ਹਰਿਆਣਾ ਦੇ ਇਤਹਾਸ ਅਤੇ ਇੱਥੇ ਦੇ ਸਭਿਆਚਾਰ ਦੇ ਬਾਰੇ ਵਿਚ ਦੇਸ਼ ਅਤੇ ਸੂਬੇ ਦੇ ਲੋਕ ਕਰੀਬ ਤੋਂ ਜਾਣ ਸਕਣ। ਵਰਨਣਯੋਗ ਹੈ ਕਿ ਮੁੱਖ ਮੰਤਰੀ ਰਾਖੀਗੜ੍ਹੀ ਦਾ ਤਿੰਨ ਵਾਰ ਦੌਰਾ ਕਰ ਚੁੱਕੇ ਹਨ। ਇਸ ਨਾਲ ਲਗਦਾ ਹੈ ਕਿ ਉਹ ਸਾਡੇ ਪੁਰਾਣੇ ਸਭਿਆਚਾਰ ਨੂੰ ਸੰਭਾਲ ਕੇ ਰੱਖਣ ਦੇ ਪ੍ਰਤੀ ਕਿੰਨ੍ਹੇ ਗੰਭੀਰ ਹਨ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਧਰਮਖੇਤਰ ਕੁਰੂਕਸ਼ੇਤਰ ਵਿਚ 48 ਕੋਸ ਦੇ ਘੇਰੇ ਵਿਚ ਪੈਣ ਵਾਲੇ ਸਾਰੇ ਤੀਰਥ ਸਥਾਨਾਂ ਦਾ ਮੁੜਵਿਸਥਾਰ ਕਰਨ ਦੀ ਪਹਿਲ ਕੀਤੀ।
ਰਾਖੀਗੜ੍ਹੀ ਨੂੰ ਸੈਰ-ਸਪਾਟਾ ਸਥਾਨ ਵਜੋ ਵਿਕਸਿਤ ਕਰਨ ਲਈ ਪਿੰਡਵਾਸੀਆਂ ਨੇ ਸਰਕਾਰ ਦਾ ਜਤਾਇਆ ਧੰਨਵਾਦ
ਰਾਖੀਗੜ੍ਹੀ ਦੇ ਨਿਵਾਸੀ ਸ੍ਰੀ ਅਸ਼ੋਕ ਚੇਅਰਮੈਨ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਖੇਤਰ ਨੂੰ ਸੈਰ-ਸਪਾਟਾ ਦੇ ਮੱਦੇਨਜਰ ਵਿਕਸਿਤ ਕਰਨ ਨਾਲ ਇਸ ਇਲਾਕੇ ਦਾ ਤੇਜੀ ਨਾਲ ਵਿਕਾਸ ਹੋਵੇਗਾ ਅਤੇ ਪਿੰਡਵਾਸੀਆਂ ਦੇ ਲਈ ਰੁਜਗਾਰ ਦੇ ਮੌਕੇ ਵੱਧਣਗੇ।ਇਸੀ ਤਰ੍ਹਾ, ਸ੍ਰੀ ਸੁਖਬੀਰ ਮਲਿਕ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਇਤਹਾਸਕ ਨਗਰੀਆਂ ਨੂੰ ਵਿਕਸਿਤ ਕਰਨ ਦਾ ਜੋ ਯਤਨ ਕਰ ਰਹੀ ਹੈ ਉਹ ਸ਼ਲਾਘਾਯੋਗ ਹੈ। ਇਸ ਨਾਲ ਅਜਿਹੇ ਸਾਰੇ ਖੇਤਰਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਤਾਂ ਪਹਿਚਾਣ ਮਿਲਦੀ ਹੀ ਹੈ, ਨਾਲ ਹੀ ਵਿਕਾਸ ਦੇ ਨਵੇਂ ਮੌਕੇ ਵੀ ਪੈਦਾ ਹੁੰਦੇ ਹਨ। ਸ੍ਰੀ ਵੀਰੇਂਦਰ ਸਿੰਧੂ ਦਾ ਕਹਿਣਾ ਹੈ ਕਿ ਰਾਖੀਗੜ੍ਹੀ ਵਿਚ ਮਿਊਜੀਅਮ ਬਨਣ ਨਾਲ ਸੂਬੇ ਤੇ ਦੇਸ਼ ਦੇ ਲੋਕਾਂ, ਵਿਸ਼ੇਸ਼ ਰੂਪ ਨਾਲ ਨੌਜੁਆਨ ਪੀੜੀ ਨੂੰ ਇੱਥੇ ਇਤਿਹਾਸ ਦੇ ਬਾਰੇ ਵਿਚ ਜਾਣਕਾਰੀ ਮਿਲੇਗੀ ਅਤੇ ਊਹ ਜਾਣ ਸਕਣਗੇ ਕਿ ਹਰਿਆਣਾ ਦਾ ਇਤਿਹਾਸ ਸਾਲਾਂ ਪੁਰਾਣਾ ਹੈ। ਰਾਖੀਗੜ੍ਹੀ ਸਥਾਨ ਵਿਕਸਿਤ ਹੋਣ ਨਾਲ ਨਾ ਸਿਰਫ ਰਾਖੀਗੜ੍ਹੀ ਸਗੋ ਨਾਰਨੌਂਦ ਖੇਤਰ ਵੀ ਵਿਸ਼ਵ ਨਕਸ਼ੇ ‘ਤੇ ਉਭਰੇਗਾ।
ਰਾਖੀਗੜ੍ਹੀ ਵਿਚ ਬਣਾਇਆ ਜਾ ਰਿਹਾ ਮਿਊਜੀਅਮ ਕਈ ਮਾਇਨਿਆਂ ਵਿਚ ਹੋਵੇਗਾ ਖਾਸ
ਰਾਖੀ ਗੜ੍ਹੀ ਵਿਚ ਬਣ ਰਹੇ ਇਸ ਮਿਊਜੀਅਮ ਵਿਚ ਫੋਟੋਗ੍ਰਾਫਸ ਲੈਬਸ ਤਿਆਰ ਕੀਤੀਆਂ ਗਈਆਂ ਹਨ, ਜ੍ਹਿਨ੍ਹਾਂ ਵਿਚ ਫੋਟੋਆਂ ਰਾਹੀਂ ਸੈਨਾਨੀ ਰਾਖੀਗੜ੍ਹੀ ਦੇ ਇਤਿਹਾਸ ਨੂੰ ਜਾਣ ਸਕਣਗੇ। ਇਸ ਤੋਂ ਇਲਾਵਾ, ਮਿਊਜੀਅਮ ਵਿਚ ਕਿਡਸ ਜੋਨ ਵੀ ਬਣਾਇਆ ਗਿਆ ਹੈ। ਪਹਿਲੀ ਵਾਰ ਹਰਿਆਣਾ ਵਿਚ ਕਿਸੇ ਮਿਊਜੀਅਮ ਵਿਚ ਕਿਡਸ ਜੋਨ ਦਾ ਨਿਰਮਾਣ ਕਰਵਾਇਆ ਗਿਆ ਹੈ ਤਾਂ ਜੋ ਬੱਚੇ ਵੀ ਖੇਡ ਖੇਡ ਵਿਚ ਆਪਣੇ ਇਤਹਾਸ ਨਾਲ ਜਾਣੂੰ ਹੋ ਸਕਣ। ਇਸ ਤੋਂ ਇਲਾਵਾ, ਓਪਨ ਏਅਰ ਥਇਏਟਰ, ਗੈਲਰੀ, ਲਾਇਬ੍ਰੇਰੀ ਦਾ ਨਿਰਮਾਣ ਕਰਵਾਇਆ ਗਿਆ ਹੈ, ਜਿਸ ਵਿਚ ਸੈਨਾਨੀ, ਵਿਸ਼ੇਸ਼ ਤੌਰ ‘ਤੇ ਨੌਜੁਆਨ ਪੀੜੀ ਨੂੰ ਇਤਹਾਸ ਦੀ ਜਾਣਕਾਰੀ ਮਿਲੇਗੀ।ਕੇਂਦਰ ਸਰਕਾਰ ਵੱਲੋਂ ਦੇਸ਼ ਵਿਚ ਸੈਰ-ਸਪਾਟਾ ਸਥਾਨਾਂ ਤੇ ਪੰਜ ਇਤਹਾਸਕ ਸਥਾਨ ਬਨਾਉਣ ਦੇ ਲਈ 2500 ਕਰੋੜ ਰੁਪਏ ਦਾ ਐਲਾਨ ਕੀਤਾ ਸੀ। ਉਨ੍ਹਾਂ ਵਿਚ ਰਾਖੀਗੜ੍ਹੀ ਵੀ ਸ਼ਾਮਿਲ ਹੈ। ਸੂਬਾ ਸਰਕਾਰ ਵੀ ਇੱਥੇ 32 ਕਰੋੜ ਰੁਪਏ ਦੀ ਲਾਗਤ ਤੋਂ ਅੱਤਆਧੁਨਿਕ ਮਿਊਜੀਅਮ ਬਣਾ ਰਹੀ ਹੈ। ਇਸ ਵਿਚ ਰੇਸਟ ਹਾਊਸ, ਹਾਸਟਲ ਅਤੇ ਇਕ ਕੈਫੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪੁਨਰਵਾਸ ਕੰਮਾਂ ਦੇ ਲਈ 5 ਕਰੋੜ 50 ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਰਾਖੀਗੜ੍ਹੀ ਨੂੰ ਵਿਸ਼ਵ ਪੱਧਰੀ ਪੁਰਾਤੱਤਵ ਅਤੇ ਸੈਰ-ਸਪਾਟਾ ਸਥਾਨ ਬਨਾਉਣ ਵਿਚ ਕੇਂਦਰ ਸਰਕਾਰ ਹਰ ਸੰਭਵ ਕੌਸ਼ਿਸ਼ ਕਰ ਰਹੀ ਹੈ।
ਰਾਖੀਗੜ੍ਹੀ ਦਾ ਇਤਹਾਸ
ਰਾਖੀਗੜ੍ਹੀ ਹਰਿਆਣਾ ਦੇ ਹਿਸਾਰ ਜਿਲ੍ਹੇ ਦੇ ਨਾਰਨੌਲ ਸਰ-ਡਿਵੀਜਨ ਵਿਚ ਸਥਿਤ ਹੈ। ਇਹ ਰਾਖੀਖਾਸ ਅਤੇ ਰਾਖੀਸ਼ਾਹਪੁਰ ਪਿੰਡਾਂ ਤੋਂ ਇਲਾਵਾ ਨੇੜੇ ਦੇ ਖੇਤਾਂ ਵਿਚ ਪੁਰਾਤਤਵਿਕ ਸਬੂਤ ਫੈਲੇ ਹੋਏ ਹਨ। ਰਾਖੀਗੜ੍ਹ ਵਿਚ ਸੱਤ ਟੀਲੇ (ਆਰਜੀਆਰ-1 ਤੋਂ ਲੈ ਕੇ ਆਰਜੀਆਰ-7) ਹੈ। ਇਹ ਮਿਲ ਕੇ ਬਸਤੀ ਬਣਾਉਂਦੇ ਹਨ ਜੋ ਹੜੱਪਾ ਸਭਿਅਤਾ ਦੀ ਸੱਭ ਤੋਂ ਵੱਡੀ ਬਸਤੀ ਹੈ। ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੇ ਇਸ ਪਿੰਡ ਵਿਚ ਪਹਿਲੀ ਵਾਰ 1963 ਵਿਚ ਖੁਦਾਈ ਸ਼ੁਰੂ ਕੀਤੀ ਸੀ। ਇਸ ਦੇ ਬਾਅਦ 1998-2001 ਦੇ ਵਿਚ ਡਾ. ਅਮਰੇਂਦਰਨਾਥ ਦੇ ਅਗਵਾਈ ਹੇਠ ਏਐਸਆਈ ਨੇ ਫਿਰ ਖੁਦਾਈ ਸ਼ੁਰੂ ਕੀਤੀ। ਬਾਅਦ ਵਿਚ ਪੂਰਣ ਕੇ ਡੇਕਨ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਬਸੰਤ ਸ਼ਿੰਦੇ ਦੇ ਅਗਵਾਈ ਹੇਠ 2013 ਤੋਂ 2016 ਤੇ 2022 ਵਿਚ ਰਾਖੀਗੜ੍ਹੀ ਵਿਚ ਖਨਨ ਕਾਰਜ ਹੋਇਆ ਹੈ। ਰਾਖੀਗੜ੍ਹੀ ਵਿਚ 1998 ਤੋਂ ਲੈ ਕੇ ਹੁਣ ਤਕ 56 ਕੰਕਾਲ ਮਿਲੇ ਹਨ। ਇੰਨ੍ਹਾਂ ਵਿਚ 36 ਦੀ ਖੋਜ ਪ੍ਰੋਫੈਸਰ ਸ਼ਿੰਦੇ ਨੇ ਕੀਤੀ ਸੀ। ਟੀਲਾ ਗਿਣਤੀ-7 ਦੀ ਖੁਦਾਈ ਵਿਚ ਮਿਲੇ ਦੋ ਮਹਿਲਾਵਾਂ ਦੇ ਕੰਕਾਲ ਕਰੀਬ 7,000 ਸਾਲ ਪੁਰਾਣੇ ਹਨ। ਦੋਵਾਂ ਕੰਕਾਲਾਂ ਦੇ ਹੱਥ ਵਿਚ ਖੋਲ (ਸ਼ੈਲ) ਦੀ ਚੁੜੀਆਂ, ਇਕ ਤਾਂਬੇ ਦਾ ਸ਼ੀਸ਼ਾ ਅਤੇ ਅਰਥ ਕੀਮਤੀ ਪੱਥਰਾਂ ਦੇ ਮਨਕੇ ਵੀ ਮਿਲੇ ਹਨ। ਖੋਲ ਦੀ ਚੁੜੀਆਂ ਦੀ ਮੌਜੂਦਗੀ ਨਾਲ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਾਖੀਗੜ੍ਹੀ ਦੇ ਲੋਕਾਂ ਦੇ ਦੂਰਦਰਾਜ ਦੇ ਸਥਾਨਾਂ ਦੇ ਨਾਲ ਕਾਰੋਬਾਰੀ ਸਬੰਧ ਸਨ। ਪ੍ਰੋਫੈਸਰ ਸ਼ਿੰਦੇ ਦੇ ਅਨੁਸਾਰ ਰਾਖੀਗੜ੍ਹੀ ਵਿਚ ਪਾਈ ਗਈ ਸਭਿਅਤਾ ਕਰੀਬ 5000-550 ਈਸਵੀ ਪਹਿਲਾਂ ਦੀ ਹੈ, ਜਦੋਂ ਕਿ ਮੋਹਨਜੋਦੜੋ ਵਿਚ ਪਾਈ ਗਈ ਸਭਿਅਤਾ ਦਾ ਸਮੇਂ ਲਗਭਗ 4000 ਈ ਪੂ ਮੰਨਿਆ ਜਾਂਦਾ ਹੈ। ਮੋਹਨਜੋਦੜੋ ਦਾ ਖੇਤਰ ਕਰੀਬ 300 ਹੈਕਟੇਅਰ ਹੈ ਜਦੋਂ ਕਿ ਰਾਖੀਗੜ੍ਹੀ 550 ਹੈਕਟੇਅਰ ਤੋਂ ਵੱਧ ਖੇਤਰ ਵਿਚ ਫੈਲਿਆ ਹੈ। ਪ੍ਰੋਫੈਸਰ ਸ਼ਿੰਦੇ ਦੇ ਅਨੂਸਾਰ ਪੁਰਾਣੀ ਸਭਿਅਤਾ ਦੇ ਸਬੂਤਾਂ ਨੂੰ ਸੰਭਾਲਣ ਰਾਖਗੜ੍ਹੀ ਵਿਚ ਮਿਲੇ ਪ੍ਰਮਾਣ ਇਸ ਹੋਰ ਵੀ ਇਸ਼ਾਰਾ ਕਰਦੇ ਹਨ ਕਿ ਵਪਾਰਕ ਲੇਣ ਦੇਣ ਦੇ ਮਾਮਲੇ ਵਿਚ ਵੀ ਇਹ ਸਥਾਨ ਹੜੱਪਾ ਅਤੇ ਮੋਹਨਜੋਦੜੋ ਤੋਂ ਵੱਧ ਖੁਸ਼ਹਾਲ ਸੀ।ਅਫਗਾਨੀਸਤਾਨ, ਬਲੂਚੀਸਤਾਨ, ਗੁਜਰਾਤ ਅਤੇ ਰਾਜਸਤਾਨ ਨਾਲ ਇਸ ਦਾ ਵਪਾਰਕ ਸਬੰਧ ਸੀ। ਖਾਸਤੌਰ ‘ਤੇ ਆਭੂਸ਼ਨ ਬਨਾਉਣ ਲਈ ਲੋਕ ਇੱਥੋਂ ਕੱਚਾ ਮਾਲ ਲਿਆਉਂਦੇ ਸਨ, ਫਿਰ ਇੰਨ੍ਹਾਂ ਦੇ ਆਭੂਸ਼ਨ ਬਣਾ ਕੇ ਇੰਨ੍ਹਾਂ ਥਾਵਾਂ ਵਿਚ ਵੇਚਦੇ ਹਨ। ਇਸ ਸਭਿਅਤਾ ਦੇ ਲੋਕ ਤਾਂਬਾ, ਕਾਰਨੋਲਿਅਨ, ਅਗੇਟ, ਸੋਨੇ ਵਰਗੀ ਮੁੱਲਵਾਨ ਧਾਤੂਆਂ ਨੂੰ ਪਿਘਲਾ ਕੇ ਇੰਨ੍ਹਾਂ ਤੋਂ ਨਕਸ਼ੀਦਾਰ ਮਨਕੇ ਦੀ ਮਾਲਾ ਬਦਾਉਂਦੇ ਹਨ। ਪੱਥਰਾਂ ਜਾਂ ਧਾਤੂਆਂ ਤੋਂ ਜੇਵਰ ਬਨਾਉਣ ਲਈ ਭੱਠੀਆਂ ਦਾ ਇਸਤੇਮਾਲ ਹੁੰਦਾ ਸੀ। ਇਸ ਤਰ੍ਹਾਂ ਦੀ ਭੱਟੀਆਂ ਭਾਰੀ ਗਿਣਤੀ ਵਿਚ ਮਿਲੀਆਂ ਹਨ। ਇੱਥੇ ਮਿਲੇ ਕੰਕਾਲਾਂ ਦਾ ਡੀਐਨਏ ਜਾਂਚ ਚੱਲ ਰਹੀ ਹੈ।
ਰਾਖੀਗੜ੍ਹੀ ਵਿਚ ਪਿੰਡਵਾਸੀਆਂ ਨੂੰ ਹੋਮ ਸਟੇ ਨੀਤੀ ਦੇ ਤਹਿਤ ਦਿੱਤੇ ਜਾਣਗੇ ਲਾਇਸੈਂਸ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਹੋਮਸਟੇ ਨੀਤੀ ਤਿਆਰ ਕੀਤੀ ਗਈ ਹੈ, ਜਿਸ ਦੇ ਤਹਿਤ ਪੇਂਡੂ ਆਪਣੇ ਘਰਾਂ ਵਿਚ ਇਕ ਜਾਂ ਦੋ ਕਮਰਿਆਂ ਦੀ ਵਰਤੋ ਟੂਰਿਸਟ ਦੇ ਠਹਿਰਾਅ ਲਈ ਕਰ ਸਕਣਗੇ। ਇਸ ਦੇ ਲਈ ਸੈਰ-ਸਪਾਟਾ ਵਿਭਾਗ ਵੱਲੋਂ ਵਿਧੀਵਤ ਲਾਇਸੈਂਸ ਦਿੱਤੇ ਜਾਣਗੇ। ਇਸ ਹੋਮਸਟੇ ਨੀਤੀ ਨਾਲ ਰਾਖੀਗੜ੍ਹੀ ਦੇ ਲੋਕਾਂ ਨੁੰ ਰੁਜਗਾਰ ਦੇ ਨਵੇਂ ਮੌਕੇ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਸੂਬੇ ਵਿਚ ਹੋਮਸਟੇ ਕਲਚਰ ਨੂੰ ਪ੍ਰਜਲਿਤ ਕਰਨਾ ਹੈ, ਤਾਂ ਜੋ ਇਕ ਪਾਸ ਜਿੱਥੇ ਸਥਾਨਕ ਲੋਕਾਂ ਨੂੰ ਨਵਾਂ ਰੁਜਗਾਰ ਮਿਲੇ, ਉੱਥੇ ਟੂਰਿਸਟ ਨੂੰ ਵੀ ਹਰਿਆਣਾ ਦਾ ਸਭਿਆਚਾਰ ਨੂੰ ਕਰੀਬ ਤੋਂ ਜਾਨਣ ਦਾ ਮੌਕਾ ਮਿਲੇ। ਉਨ੍ਹਾਂ ਨੇ ਟਿਕੱਰ ਤਾਲ (ਮੋਰਨੀ) ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਉੱਥੇ ਲਗਭਗ 30 ਪਰਿਵਾਰਾਂ ਨੂੰ ਹੋਮਸਟੇ ਨੀਤੀ ਦੇ ਤਹਿਤ ਲਾਇਸੈਂਸ ਦਿੱਤੇ ਗਏ ਹਨ ਅਤੇ ਉਹ ਉਸ ਦਾ ਭਰਪੂਰ ਲਾਭ ਚੁੱਕ ਰਹੇ ਹਨ।
ਰਾਖੀਗੜ੍ਹ ਤਕ ਸੜਕ ਤੰਤਰ ਕੀਤਾ ਜਾਵੇ ਮਜਬੂਤ
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਖੀਗੜ੍ਹ ਤਕ ਹਾਂਸੀ, ਜੀਂਦ ਅਤੇ ਬਰਵਾਲਾ ਤਿੰਨਾਂ ਪਾਸੇ ਤੋਂ ਸੜਕ ਤੰਤਰ ਮਜਬੂਤ ਕੀਤਾ ਜਾਵੇ। ਇਸ ਤੋਂ ਇਲਾਵਾ, ਗੈਬੀਨਗਰ (ਕਿਨਰ) ਤੋਂ ਰਾਖੀਗੜ੍ਹੀ ਤਕ ਲਗਭਗ ਸਾਢੇ 5 ਕਿਲੋਮੀਟਰ ਦੀ ਸੜਕ ਦਾ ਚੌੜਾਕਰਣ ਅਤੇ ਸੁਧਾਰੀਕਰਣ ਕੀਤਾ ਜਾਵੇ। ਇਸ ਦੇ ਲਈ ਵੱਧ ਜਮੀਨ ਈ- ਭੂਮੀ ਪੋਰਟਲ ਰਾਹੀਂ ਜਲਦੀ ਖਰੀਦੀ ਜਾਵੇ। ਉਨ੍ਹਾਂ ਨੇ ਕਿਹਾ ਕਿ ਰਾਖੀਗੜ੍ਹੀ ਦੇ ਬਾਰੇ ਵਿਚ ਨੈਸ਼ਨਲ ਹਾਈਵੇ ਅਤੇ ਰਾਜ ਹਾਈਵੇ ‘ਤੇ ਸਾਇਨ ਬੋਰਡ ਲਗਾਏ ਜਾਣ। ਇਸ ਤੋਂ ਇਲਾਵਾ, ਹਰਿਆਣਾ ਸੈਰ-ਸਪਾਟਾ ਵਿਭਾਗ ਦੇ ਪਰਿਸਰਾਂ ਅਤੇ ਹੋਰ ਸੈਰ-ਸਪਾਟਾ ਸਥਾਨਾਂ ‘ਤੇ ਰਾਖੀਗੜ੍ਹੀ ਦੇ ਇਤਿਹਾਸਕ ਮਹਤੱਵ ਨੂੰ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਸੂਬੇ ਤੇ ਦੇਸ਼ ਦੇ ਲੋਕਾਂ ਨੂੰ ਰਾਖੀਗੜ੍ਹੀ ਦੇ ਬਾਰੇ ਵਿਚ ਜਾਣਕਾਰੀ ਮਿਲ ਸਕੇ ਅਤੇ ਅਗਲੇ ਦਿਨਾਂ ਵਿਚ ਰਾਖੀਗੜ੍ਹੀ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਮਿਲੇ।
ਰਾਖੀਗੜ੍ਹੀ ਦੀ ਖੁਦਾਈ ਤੋਂ ਮਿਲੀ ਕਲਾਕ੍ਰਿਤੀਆਂ ਦੀ ਸੂਚੀ ਤਿਆਰ ਕਰਨ
ਸ੍ਰੀ ਮਨੌਹਰ ਲਾਲ ਨੇ ਕਿਹਾ ਕਿ ਰਾਖੀਗੜ੍ਹੀ ਦੀ ਖੁਦਾਈ ਤੋਂ ਮਿਲੀ ਸਾਰੇ ਕਲਾਕ੍ਰਿਤੀਆਂ ਰਾਸ਼ਟਰ ਦੀ ਸੰਪਤੀ ਹਨ, ਇਸ ਲਈ ਇੰਨ੍ਹਾਂ ਨੂੰ ਨਾ ਸਿਰਫ ਸੁਰੱਖਿਅਤ ਕਰਨ ਸਗੋ ਸੁਰੱਖਿਅਤ ਰੱਖਨ ਦੀ ਵੀ ਜਰੂਰਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਾਖੀਗੜ੍ਹੀ ਵਿਚ ਖੁਦਾਈ ਤੋਂ ਮਿਲੀ ਕਲਾਕ੍ਰਿਤੀਆਂ ਤੇ ਹੋਰ ਪੁਰਾਣੀ ਵਸਤੂਆਂ ਦੀ ਸੂਚੀ ਤਿਆਰ ਕਰਨ। ਇਸ ਤੋਂ ਇਲਾਵਾ, ਪਿੰਡ ਵਾਸੀਆਂ ਦੇ ਕੋਲ ਵੀ ਅਜਿਹੀ ਕਲਾਕ੍ਰਿਤੀਆਂ ਮੌਜੂਦ ਹਨ ਤਾਂ ਉਨ੍ਹਾਂ ਦੀ ਵੀ ਇਕ ਸੂਚੀ ਤਿਆਰ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ਨਾਲ ਗਲਬਾਤ ਕਰ ਇੰਨ੍ਹਾਂ ਕਲਾਕ੍ਰਿਤੀਆਂ ਨੂੰ ਮਿਊਜੀਅਮ ਵਿਚ ਰੱਖਣ ਦੀ ਵਿਵਸਥਾ ਕੀਤੀ ਜਾਵੇ ਅਤੇ ਪਿੰਡਵਾਸੀਆਂ ਨੂੰ ਦੱਸਣ ਕਿ ਮਿਊਜੀਅਮ ਵਿਚ ਕਲਾਕ੍ਰਿਤੀਆਂ ਦੇਣ ਵਾਲੇ ਵਿਅਕਤੀ ਦਾ ਨਾਂਅ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਭਾਰਤੀ ਪੁਰਾਤੱਤਵ ਸਰਵੇਖਣ ਦੇ ਅਧਿਕਾਰੀਆਂਨੂੰ ਨਿਰਦੇਸ਼ ਦਿੱਤੇ ਕਿ ਰਾਖੀਗੜੀ ਦੇ ਸਰੰਖਤ ਖੇਤਰ ਅੰਦਰ ਜੋ ਤਾਲਾਬ ਮੌਜੂਦ ਹਨ ਉਨ੍ਹਾਂ ਦੇ ਸੁੰਦਰੀਕਰਣ ਲਈ ਮੰਜੂਰੀ ਦਿੱਤੀ ਜਾਵੇ ਅਤੇ ਡਿਜਾਇਨ ਤਿਆਰ ਕਰ ਤਾਲਾਬ ਅਥਾਰਿਟੀ ਨੰ ਦਿੱਤਾ ਜਾਵੇ। ਮੀਟਿੰਗ ਵਿਚ ਦਸਿਆ ਗਿਆ ਕਿ ਰਾਖੀਗੜ੍ਹੀ ਸਾਇਟ ਦੇ ਕੰਮ ਲਈ ਭਾਰਤ ਸਰਕਾਰ ਵੱਲੋਂ ਤਾਲਮੇਲ ਕਮੇਟੀ ਬਣਾਈ ਗਈ ਹੈ ਅਤੇ ਸੂਬਾ ਸਰਕਾਰ ਵੱਲੋਂ ਟਾਸਕ ਫੋਰਸ ਗਠਨ ਕੀਤੀ ਗਈ ਹੈ। ਮੀਟਿੰਗ ਵਿਚ ਭਾਰਤੀ ਪੁਰਾਤੱਤਵ ਸਰਵੇਖਣ ਵੱਲੋਂ ਰਾਖੀਗੜ੍ਹੀ ਦੇ ਸਾਰੇ ਮਾਊਂਡਸ ਦਾ ਵਿਸਤਾਰ ਪੇਸ਼ਗੀਦਿੱਤੀ ਗਈ। ਇਸ ਤੋਂ ਇਲਾਵਾ, ਮਿਊਜੀਅਮ ਦੀ ਵਾਕ-ਥਰੂ ਡਾਕਿਯੂਮੈਂਟਰੀ ਵੀ ਦਿਖਾਈ ਗਈ।
ਮੀਟਿੰਗ ਵਿਚ ਵਿਧਾਨਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ, ਸਾਂਸਦ ਬ੍ਰਿਜੇਂਦਰ ਸਿੰਘ,ਰਾਜਭਸਾ ਸਾਂਸਦ ਮੇਜਰ ਜਨਰਲ (ਸੇਵਾਮੁਕਤ) ਡੀਪੀ ਵੱਤਸ, ਵਿਧਾਇਥ ਵਿਨੋਦ ਭਿਯਾਨਾ, ਜੋਗੀਰਾਮ ਸਿਹਾਗ, ਰਾਮ ਕੁਮਾਰ ਗੌਤਮ, ਸਾਬਕਾ ਕੈਬੀਨੇਟ ਮੰਤਰੀ ਕੈਪਟਨ ਅਭਿਮਨਿਊ, ਮੁੱਖ ਮੰਤਰੀ ਦੇ ਪ੍ਰਧਾਨ ਓਐਸੀਡੀ ਨੀਰਜ ਦਫਤੁਆਰ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸੈਰ-ਸਪਾਟਾ ਵਿਭਾਗ ਦੇ ਪ੍ਰਧਾਨ ਸਕੱਤਰ ਐਮ ਡੀ ਸਿੰਨਹਾ, ਫਰੀਦਾਬਾਦ ਡਿਵੀਜਨ, ਫਰੀਦਾਬਾਦ ਦੇ ਕਮਿਸ਼ਨਰ ਵਿਕਾਸ ਯਾਦਵ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮਹਾਨਿਦੇਸ਼ਕ ਸੰਜੈ ਜੂਨ, ਪੁਰਾਤੱਤਵ ਅਤੇ ਅਜਾਇਬਘਰ ਵਿਭਾਗ ਦੇ ਮਹਾਨਿਦੇਸ਼ਕ ਪੀ ਸੀਮੀਣਾ, ਹਿਸਾਰ ਡਿਵੀਜਨ, ਹਿਸਾਰ ਦੀ ਕਮਿਸ਼ਨਰ ਗੀਤਾ ਭਾਰਤੀ, ਹਿਸਾਰ ਦੇ ਡਿਪਟੀ ਕਮਿਸ਼ਨਰ ਉੱਤਮ ਸਿੰਘ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਹੋਰ ਅਧਿਕਾਰੀ ਮੌਜੂਦ ਰਹੇ।