WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ਦੇ ਬਜਟ ’ਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਦੇ ਲਈ ਕਈ ਸੌਗਾਤਾਂ ਦਾ ਐਲਾਨ

ਹਰਿਆਣਾ ਦੀ ਬੇਟੀ ਮਹਿਲਾ ਆਈਕੋਨ ਸੁਰਗਵਾਸੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਨਾਂਅ ਪੁੁਰਸਕਾਰ ਦਾ ਐਲਾਨ
ਸੁਖਜਿੰਦਰ ਮਾਨ
ਚੰਡੀਗੜ੍ਹ, 8 ਮਾਰਚ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਜੋ ਸੂਬੇ ਦੇ ਵਿੱਤ ਮੰਤਰੀ ਵੀ ਹਨ ਨੇ ਅੱਜ ਹਰਿਆਣਾ ਵਿਧਾਨਸਭਾ ਵਿਚ ਪੇਸ਼ ਕੀਤੇ ਗਏ ਸਾਲ 2022-23 ਦੇ ਬਜਟ ਨੂੰ ਮਹਿਲਾਵਾਂ ਨੂੰ ਸਮਰਪਿਤ ਕੀਤਾ। ਬਜਟ ਵਿਚ ਮਹਿਲਾ ਮਜਬੂਤੀਕਰਣ ਦੀ ਦਿਸ਼ਾ ਵਿਚ ਮਹਿਲਾਵਾਂ ਨੂੰ ਮੁੱਖ ਮੰਤਰੀ ਨੇ ਅਨੇਕ ਮਨੋਹਰ ਸਗੌਾਤਾਂ ਦੇਣ ਦੇ ਨਾਲ-ਨਾਲ ਹਰਿਆਣਾ ਦੀ ਬੇਟੀ ਮਹਿਲਾ ਆਈਕੋਨ ਸੁਰਗਵਾਸੀ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਨਾਂਅ 5 ਲੱਖ ਦਾ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ ਕੀਤਾ।
ਵਿੱਤ ਮੰਤਰੀਦੇ ਰੂਪ ਵਿਚ ਸਦਨ ਵਿਚ ਲਗਾਤਾਰ ਆਪਣਾ ਤੀਜਾ ਬਜਟ ਪੇਸ਼ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮਾਂਤਰੀ ਮਹਿਲਾ ਦਿਸਵ ਦੇ ਮੌਕੇ ‘ਤੇ ਸਾਰੇ ਵਿਸ਼ਵ ਦੀ ਮਾਤਰ ਸ਼ਕਤੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਨਾਰੀ ਦੇ ਬਿਨ੍ਹਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਹਰਿਆਣਾ ਦੀ ਮਹਿਲਾਵਾਂ ਨੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਅਨੇਕ ਖੇਤਰਾਂ ਵਿਚ ਆਪਣਾ ਪਰਚੱਮ ਲਹਿਰਾਇਆ ਹੈ। ਮੁੱਖ ਮੰਤਰੀ ਨੇ ਆਪਣੇ ਬਜਟ ਭਾਸ਼ਨ ਵਿਚ ਹਰਿਆਣਾ ਵਿਧਾਨਸਭਾ ਦੀ ਪਹਿਲੀ ਮਹਿਲਾ ਸਪੀਕਰ ਸ੍ਰੀਮਤੀ ਛੰਨੋ ਦੇਵੀ ਅਤੇ ਪਹਿਲੀ ਮਹਿਲਾ ਡਿਪਟੀ ਸਪੀਕਰ ਸ੍ਰੀਮਤੀ ਲੇਖਵਤੀ ਜੈਨ ਦਾ ਵੀ ਜਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਇਸ ਗਲ ਨੂੰ ਦਰਸ਼ਾਉਂਦਾ ਹੈ ਕਿ ਸ਼ੁਰੂ ਤੋਂ ਹੀ ਇਸ ਮਹਾਨ ਸਦਨ ਵਿਚ ਮਹਿਲਾਵਾਂ ਦਾ ਪ੍ਰਤੀਨਿਧੀਤਵ ਰਿਹਾ ਹੈ।
ਮੁੱਖ ਮੰਤਰੀ ਨੇ ਪੰਚਾਇਤੀ ਰਾਜ ਸੰਸਥਾਨਾਂ ਵਿਚ ਮਹਿਲਾਵਾਂ ਵੱਲ ਵੱਧ ਭਾਗੀਦਾਰੀ ਹੋਵੇ, ਇਸ ਦੇ ਲਈ ਮਹਿਲਾਵਾਂ ਦੇ ਲਈ ਰਾਖਵਾਂ 33 ਫੀਸਦੀ ਸਥਾਨਾਂ ਦੀ ਥਾਂ ਮਹਿਲਾਵਾਂ ਦੇ ਲਈ 50 ਫੀਸਦੀ ਸਥਾਨਾਂ ‘ਤੇ ਭਾਗੀਦਾਰਤਾ ਵਧਾਉਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ, ਮਹਿਲਾਵਾਂ ਨੂੰ ਉਦਮਿਤਾ ਵੱਲੋਂ ਖਿੱਚਣ ਲਈ ਇਕ ਨਵੀਂ ਯੋਜਨਾ ਹਰਿਆਣਾ ਮੁੱਖ ਮੰਤਰੀ ਊਦਮਿਤਾ ਯੌ੧ਨਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਇਸ ਦੇ ਲਈ ਪਰਿਵਾਰ ਪਹਿਚਾਣ ਪੱਤਰ ਦੇ ਡਾਟਾ ਦੇ ਆਧਾਰ ‘ਤੇ ਮਹਿਲਾ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਸਾਲਾਨਾ ਆਮਦਨ 5 ਲੱਖ ਤੋਂ ਘੱਟ ਆਧਾਰ ਮੰਨ ਕੇ ਸਵੈ ਸਹਾਇਤਾ ਸਮੂਹ ਨੂੰ ਕਰਜਾ ਵਜੋ ਤਿੰਨ ਲੱਖ ਰੁਪਏ ਤਕ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਹਰਿਆਣਾ ਮਹਿਲਾ ਵਿਕਾਸ ਨਿਗਮ ਵੱਲੋਂ ਤਿੰਨ ਸਾਲ ਤੱਕ ਵਿਆਜ ਵਿਚ 7 ਫੀਸਦੀ ਤੱਕ ਦੀ ਛੋਟ ਦਿੱਤੀ ਜਾਵੇਗੀ।
ਇਸੀ ਤਰ੍ਹਾ, ਮੁੱਖ ਮੰਤਰੀ ਨੇ ਕੰਮਕਾਜੀ ਮਹਿਲਾਵਾਂ ਨੂੰ ਵੀ ਮਨੋਹਰ ਸੌਗਾਤ ਦਿੰਦੇ ਹੋਏ ਸਸਤੀ ਰਿਹਾਇਸ਼ੀ ਸਹੂਲਤਾਂ ਉਪਲਬਧ ਕਰਵਾਉਣ ਦਾ ਐਲਾਨ ਕੀਤਾ ਅਤੇ ਇਸ ਦੇ ਲਈ ਪੰਚਕੂਲਾ ਗੁਰੂਗ੍ਰਾਮ ਤੇ ਫਰੀਦਾਬਾਦ ਵਿਚ ਕੰਮਕਾਜੀ ਮਹਿਲਾ ਹਾਸਟਲ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਸਾਲ 2022-23 ਦੌਰਾਨ ਸਹਿਭਾਗਤਾਰਾਹੀਂ ਤਿੰਨ ਮਹਿਲਾ ਆਸ਼ਰਮ ਸਥਾਪਿਤ ਕਰਨ ਦੀ ਸੰਭਾਵਨਾਵਾਂ ਤਲਾਸ਼ਨ ਦਾ ਐਲਾਨ ਵੀ ਮੁੱਖ ਮੰਤਰੀ ਨੈ ਕੀਤਾ।
ਮਹਿਲਾ ਸਿਖਿਆ ਮੁੱਖ ਮੰਤਰੀ ਦੀ ਸਰਵੋਚ ਪ੍ਰਾਥਮਿਕਤਾਵਾਂ ਵਿੱਚੋਂ ਇਕ ਹੈ। ਇਸੀ ਕੜੀ ਵਿਚ 20 ਕਿਲੋਮੀਟਰ ਦੇ ਘੇਰੇ ਵਿਚ ਕੋਈ ਨਾ ਕੋਈ ਮਹਿਲਾ ਕਾਲਜ ਖੋਲਣ ਦੀ ਪ੍ਰਕਿ੍ਰਆ ਪਹਿਲਾਂ ਹੀ ਜਾਰੀ ਹੈ। ਆਪਣੇ ਬਜਟ ਭਾਸ਼ਨ ਵਿਚ ਮੁੱਖ ਮੰਤਰੀ ਨੇ ਭਿਵਾਨੀ ਜਿਲ੍ਹੇ ਦੇ ਕੁੰਡਲ ਅਤੇ ਛੱਪਾਰ ਤੇ ਸੋੌਨੀਪਤ ਜਿਲ੍ਹੇ ਦੇ ਗਨੌਰ ਵਿਚ ਤਿੰਨ ਨਵੇਂ ਮਹਿਲਾ ਕਾਲਜ ਖੋਲਣ ਦਾ ਐਲਾਨ ਕੀਤਾ। ਸਵੈ ਸਹਾਇਤਾ ਸਮੂਹ ਮਹਿਲਾ ਮਜਬੂਤੀਕਰਣ ਦੀ ਦਿਸ਼ਾ ਵਿਚ ਇਕ ਬਹੁਤ ਹੀ ਮਹਤੱਵਪੂਰਣ ਕਦਮ ਰਿਹਾ ਹੈ। ਇਸ ਦੇ ਮਹਤੱਵ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਸਾਲ 2022-23 ਦੌਰਾਨ 10,000 ਸਵੈ ਸਹਾਇਛਾ ਸਮੂਹ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਮਹਿਲਾ ਪਰਿਵਾਰਾਂ ਦੀ ਸਾਲਾਨਾ ਆਮਦਨ 1.80 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ, ਉਨ੍ਹਾਂ ਨੂੰ ਕੇਂਦਰ ਤੇ ਰਾਜ ਸਰਕਾਰ ਤੋਂ ਸਹਾਇਤਾ ਦਿੱਤੀ ਜਾਵੇਗੀ। ਇਸ ਲਾਲ ਰਾਜ ਦੇ ਲਗਭਗ 50,000 ਮਹਿਲਾ ਪਰਿਵਾਰਾਂ ਨੂੰ ਲਾਭ ਹੋਵੇਗਾ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਮੁੱਖ ਮੰਤਰੀ ਨੇ ਆਪਣੇ ਭਾਸ਼ਨ ਵਿਚ ਸਦਨ ਨੂੰ ਅਪੀਲ ਕੀਤੀ ਕਿ ਪੰਚਾਇਤੀ ਰਾਜ ਸੰਸਥਾਨਾਂ ਵਿਚ 50 ਫੀਸਦੀ ਪ੍ਰਤੀਨਿਧੀਤਵ ਮਹਿਲਾਵਾਂ ਦੇ ਲਈ ਵਧਾਉਣ ਲਈ ਸਰਵਸੰਮਤੀ ਨਾਲ ਪ੍ਰਸਤਾਵ ਪੇ੍ਰਰਿਤ ਕੀਤਾ ਜਾਵੇ।

Related posts

ਸੂਬੇ ਦੇ 12 ਸ਼ਹਿਰਾਂ ਵਿਚ ਜਲਦੀ ਹੀ ਮਾਡਰਨ ਹੈਫੇਡ ਬਾਜਾਰ ਖੋਲੇ ਜਾਣਗੇ – ਸਹਿਕਾਰਤਾ ਮੰਤਰੀ

punjabusernewssite

ਹਰਿਆਣਾ ਵਿਚ 18 ਹਜਾਰ ਸਕੂਲ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ ਜਲਦੀ – ਮਨੋਹਰ ਲਾਲ

punjabusernewssite

ਚਿੰਤਨ ਸ਼ਿਵਿਰ ਦਾ ਦੂਜਾ ਦਿਨ : ਪ੍ਰਧਾਨ ਮੰਤਰੀ ਦੇ ਸੰਬੋਧਨ ਨਾਲ ਹੋਇਆ ਦੂਜੇ ਦਿਨ ਦੀ ਚਰਚਾ ਦੀ ਸ਼ੁਰੂਆਤ

punjabusernewssite