WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਮਾਨੇਸਰ ਵਿਚ 500 ਬੈਡ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ

ਸੁਖਜਿੰਦਰ ਮਾਨ
ਚੰਡੀਗੜ, 13 ਫਰਵਰੀ: ਜਿਲਾ ਗੁਰੂਗ੍ਰਾਮ ਦੇ ਮਾਨੇਸਰ ਵਿਚ ਬਣਨ ਵਾਲੇ ਕਰਮਚਾਰੀ ਰਾਜ ਬੀਮਾ ਨਿਗਮ (ਈਐਸਆਈਸੀ) ਦੇ 500 ਬੈਡ ਦੇ ਹਸਪਤਾਲ ਵਿਚ ਕਾਮਿਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਸਿਹਤ ਸਹੂਲਤਾਂ ਮਹੁੱਇਆ ਹੋਣਗੀਆਂ ਅਤੇ ਮਾਨੇਸਰ ਵਿਚ ਨਰਸਿੰਗ ਕਾਲਜ ਵੀ ਖੋਲਿਆ ਜਾਵੇਗਾ। ਇਹ ਐਲਾਨ ਅੱਜ ਆਈਐਮਟੀ ਮਾਨੇਸਰ ਵਿਚ ਈਐਸਆਈਸੀ ਦੇ 500 ਬੈਡ ਦੇ ਹਸਪਤਾਲ ਦੀ ਨੀਂਹ ਪੱਥਰ ਦੇ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਆਈਐਮਟੀ ਮਾਨੇਸਰ ਵਿਚ 500 ਬੈਡ ਦਾ ਇਹ ਈਐਸਆਈਸੀ ਹਸਪਤਾਲ ਲਗਭਗ 8 ਏਕੜ ਜਮੀਨ ‘ਤੇ ਬਣੇਗਾ। ਇਸ ਹਸਪਤਾਲ ਦੀ ਉਸਾਰੀ ‘ਤੇ 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ, ਜਿਸ ਵਿਚ ਲੋਕਾਂ ਨੂੰ ਐਮਰਜੈਂਸੀ, ਓਪੀਡੀ, ਆਈਸੀਯੂ, ਇਸਤਰੀ ਰੋਗ ਤੇ ਜਣੇਪਾ, ਬਾਲ ਰੋਗ, ਦਿਲ ਰੋਗ, ਕੈਂਸਰ ਇਲਾਜ, ਬਲਡ ਬੈਂਕ ਆਦਿ ਉੱਚ ਪੱਧਰੀ ਸਹੂਲਤਾਂ ਦਿੱਤੀਆਂ ਜਾਣਗੀਆਂ। ਜਿਲਾ ਗੁਰੂਗ੍ਰਾਮ ਤੋਂ ਇਲਾਵਾ ਇਸ ਹਸਪਤਾਲ ਤੋਂ ਰਿਵਾੜੀ, ਨੂੰਹ ਅਤੇ ਨੇੜਲੇ ਜਿਲਿਆਂ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਹਰਿਆਣਾ ਵਿਚ ਕਿਰਤ ਸ਼ਕਤੀ ਪੋਟਰਲ ‘ਤੇ 50 ਲੱਖ ਤੋਂ ਵੱਧ ਕਿਰਤ ਰਜਿਸਟਰਡ ਹਨ ਅਤੇ ਕਿਰਤ ਵਿਭਾਗ ਵਿਚ 25 ਲੱਖ ਲੋਕਾਂ ਦਾ ਰਜਿਸਟਰੇਸ਼ਨ ਹੈ। ਮੁੱਖ ਮੰਤਰੀ ਨੇ ਪਰਿਵਾਰ ਪਛਾਣ ਪੱਤਰ ਦਾ ਵਰਣਨ ਕਰਦ ਹੋਏ ਕਿਹਾ ਕਿ ਸੂਬਾ ਸਰਕਾਰ ਦਾ ਯਤਨ ਹੈ ਕਿ ਸਰਕਾਰ ਦੀ ਭਲਾਈ ਯੋਜਨਾਵਾਂ ਦਾ ਲਾਭ ਪਾਤਰ ਵਿਅਕਤੀਆਂ ਨੂੰ ਮਿਲੇ। ਉਨਾਂ ਕਿਹਾ ਕਿ ਪਾਤਰ ਵਿਅਕਤੀ ਨੂੰ ਯੋਜਨਾਵਾਂ ਦਾ ਲਾਭ ਲੈਣ ਲਈ ਬਿਨੈ ਕਰਨਾ ਹੁੰਦਾ ਹੈ, ਲੇਕਿਨ ਸੂਬਾ ਸਰਕਾਰ ਨੇ ਪਰਿਵਾਰ ਪਛਾਣ ਪੱਤਰ ਵਿਚ ਦਰਸਾਈ ਗਈ ਆਮਦਨ ਦੇ ਆਧਾਰ ‘ਤੇ ਪਾਤਰ ਵਿਅਕਤੀਆਂ ਦੇ ਘਰ ‘ਤੇ ਜਾ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਉਨਾਂ ਨੂੰ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ, ਸੂਬੇ ਵਿਚ ਕਿਰਤ ਸ਼ਕਤੀ ਪੋਟਰਲ ਨੂੰ ਪਰਿਵਾਰ ਪਛਾਣ ਪੱਤਰ ਸਮੇਤ ਸਰਕਾਰ ਦੇ ਸਮਾਜਿਕ ਸੁਰੱਖਿਆ ਯੋਜਨਾਵਾਂ ਦੇ ਹੋਰ ਪੋਟਰਲਾਂ ਨਾਲ ਵੀ ਜੋੜਿਆ ਜਾ ਰਿਹਾ ਹੈ ਤਾਂ ਜੋ ਜਿਵੇਂਹੀ ਵਿਅਕਤੀ ਇੰੰਨਾਂ ਯੋਜਨਾਵਾਂ ਲਈ ਪਾਤਰਤਾ ਯਕੀਨੀ ਕਰਨ ਉਸ ਨੂੰ ਇੰਨਾਂ ਲਾਭ ਮਿਲੇੇ।
ਉਨਾਂ ਨੇ ਗੁਰੂਗ੍ਰਾਮ ਦੇ ਮਾਨੇਸਰ ਵਿਚ ਈਐਸਆਈਸੀ ਦਾ ਨਰਸਿੰਗ ਕਾਲਜ ਖੋਲਣ ਦੇ ਪ੍ਰਸਤਾਵ ਨੂੰ ਪ੍ਰਵਾਨ ਕਰਨ ‘ਤੇ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਦਾ ਧੰਨਵਾਦ ਕੀਤਾ ਅਤੇ ਭਰੋੋਸਾ ਦਿੱਤਾ ਕਿ ਇਸ ਕਾਲਜ ਲਈ ਸੂਬਾ ਸਰਕਾਰ 5 ਏਕੜ ਜਮੀਨ ਦੀ ਪਛਾਣ ਕਰਕੇ ਜਲਦ ਮਹੁੱਇਆ ਕਰਵਾਏਗੀ। ਇਸ ਦੇ ਨਾਲ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹਰਿਆਣਾ ਸਰਕਾਰ ਦੇ ਕਰਮਚਾਰੀਆਂ ਦੇ ਇਲਾਜ ਲਈ ਸ਼ੁਰੂ ਕੀਤੀ ਗਈ ਕੈਸ਼ਲੈਸ ਸਹੂਲਤ ਦੀ ਤਰਾਂ ਕਿਰਤਿਆਂ ਲਈ ਵੀ ਸੂਚੀਬੱਧ ਹਸਪਤਾਲਾਂ ਵਿਚ ਕੈਸ਼ਲੈਸ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਮਾਨੇਸਰ ਵਿਚ ਈਐਸਆਈਸੀ ਦਾ 500 ਬੈਡ ਦਾ ਹਸਪਤਾਲ ਬਣੇਗਾ। ਇਸ ਦੇ ਨਾਲ ਲਈ ਉਨਾਂ ਨੇ ਕੇਂਦਰੀ ਮੰਤਰੀ ਸਾਮਹਣੇ ਮੰਗ ਰੱਖੀ ਕਿ ਬੀਮਿਤ ਕਿਰਤਿਆਂ ਦੇ ਰਜਿਸਟਰੇਸ਼ਨ ਦੇ ਆਧਾਰ ‘ਤੇ ਗੁਰੂਗ੍ਰਾਮ ਵਿਚ ਵੀ 500 ਬੈਡ ਦਾ ਈਐਸਆਈ ਹਸਪਤਾਲ ਪ੍ਰਵਾਨ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਕਿਰਤ ਸ਼ਕਤੀ ਦੇ ਬੱਚਿਆਂ ਨੂੰ ਮੈਡੀਕਲ ਕਾਲਜ ਵਿਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇ, ਇਸ ਦਾ ਪ੍ਰਵਧਾਨ ਵੀ ਸਰਕਾਰ ਨੇ ਕੀਤਾ ਹੈ। ਉਨਾਂ ਦਸਿਆ ਕਿ ਸਿਹਤ ਸਹੂਲਤਾਂ ਵਿਚ ਵਾਧਾ ਕਰਨ ਲਈ ਹਰਿਆਣਾ ਵਿਚ ਹਰੇਕ ਜਿਲਾ ਕੇਂਦਰ ‘ਤੇ 200 ਬੈਡ ਦਾ ਹਸਪਤਾਲ ਬਣਾਉਣ ਦਾ ਪ੍ਰਵਧਾਨ ਕੀਤਾ ਗਿਆ ਹੈ। ਮੌਜ਼ੂਦਾ ਵਿਚ ਸੂਬੇ ਦੇ ਪੀਜੀਆਈ ਰੋਹਤਕ ਅਤੇ ਨੱਲਹੜ ਮੈਡੀਕਲ ਕਾਲਜ ਵਿਚ 500-500 ਬੈਡ ਅਤੇ ਬਾਢਸਾ ਵਿਚ 600 ਬੈਡ ਤੋਂ ਵੱਧ ਸਮੱਰਥਾ ਦੇ ਹਸਪਤਾਲ ਹਨ।
ਇਸ ਤੋਂ ਪਹਿਲਾਂ ਪ੍ਰੋਗ੍ਰਾਮ ਦੀ ਪ੍ਰਧਾਨਗੀ ਕਰਦੇ ਹੋਏ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਮਾਨੇਸਰ ਦੇ ਇਸ ਹਸਪਤਾਲ ਲਈ ਜਮੀਨ ਮਹੁੱਇਆ ਕਰਵਾਉਣ ਦੀ ਪ੍ਰਕਿ੍ਰਆ ਜਲਦ ਪੂਰੀ ਕੀਤੀ ਜਿਸ ਕਾਰਣ ਨੀਂਹ ਪੱਥਰ ਰੱਖਿਆ ਗਿਆ ਹੈ। ਉਨਾਂ ਇਹ ਇਹ ਵੀ ਦਸਿਆ ਕਿ ਹਰਿਆਣਾ ਦੇ ਹਿਸਾਰ ਵਿਚ 100 ਬੈਡ ਦਾ ਈਐਸਆਈ ਹਸਪਤਾਲ ਬਣੇਗਾ ਅਤੇ ਰੋਹਤਕ, ਸੋਨੀਪਤ, ਕਰਨਾਲ ਅਤੇ ਬਹਾਦੁਰਗੜ ਵਿਚ ਈਐਸਆਈ ਹਸਪਤਾਲ ਖੋਲਣ ਲਈ ਕੇਂਦਰੀ ਮੰਤਰੀ ਦੀ ਤਕਨੀਕੀ ਟੀਮ ਨੇ ਜਾਂਚ ਕਰ ਲਈ ਹੈ। ਇਸ ਤੋਂ ਇਲਾਵਾ, ਬਾਵਲ ਵਿਚ 100 ਬੈਡ ਦਾ ਈਐਸਆਈ ਹਸਪਤਾਲ ਖੋਲਣ ਲਈ ਟੈਂਡਰ ਹੋ ਚੁੱਕੇ ਹਨ। ਉਨਾਂ ਇਹ ਵੀ ਕਿਹਾ ਕਿ ਭਵਿੱਖ ਵਿਚ ਕਿਲੋਮੀਟਰ ਅਤੇ ਬੀਮਿਤ ਵਿਅਕਤੀਆਂ ਦੀ ਗਿਣਤੀ ਦੇ ਆਧਾਰ ‘ਤੇ ਈਐਸਆਈਸੀ ਦੇ ਹਸਪਤਾਲ ਖੋਲੇ ਜਾਣਗੇ। ਉਨਾਂ ਇਹ ਵੀ ਕਿਹਾ ਕਿ ਗੁਰੂਗ੍ਰਾਮ ਵਿਚ ਬੀਮਿਤ ਕਿਰਤਿਆਂ ਦੀ ਵੱਧ ਗਿਣਤੀ ਨੂੰ ਵੇਖਦੇ ਹੋਏ ਗੁਰੂਗ੍ਰਾਮ ਦੇ ਈਐਸਆਈ ਹਸਪਤਾਲ ਵਿਚ ਜੋ ਵੀ ਮੁਰੰਮਤ ਅਤੇ ਡਾਕਟਰਾਂ ਆਦਿ ਦੀ ਲੋਂੜ ਹੋਵੇਗੀ, ਉਸ ਨੂੰ ਪੂਰਾ ਕੀਤਾ ਜਾਵੇਗਾ। ਇਹੀ ਨਹੀਂ, ਉਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਚਲਾਏ ਈਐਸਆਈ ਹਸਪਤਾਲ ਦੀ ਸਾਲਾਨਾ ਮੁਰੰਮਤ ਤੇ ਰੱਖ-ਰਖਾਓ ਲਈ ਲੋਕਲ ਪੀਐਸਯੂ ਨੂੰ ਵੀ ਅਥੋਰਾਇਜਡ ਕੀਤਾ ਜਾਵੇਗਾ ਤਾਂ ਜੋ ਲੋਂੜ ਅਨੁਸਾਰ ਮੁਰੰਮਤ ਦੇ ਕੰਮ ਕਰਵਾਏ ਜਾ ਸਕਣ। ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਸਰਕਾਰੀ ਗਰੀਬ ਭਲਾਈ ਲਈ ਸਮਰਪਿਤ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਮਾਨੇਸਰ ਦਾ 500 ਬੈਡ ਦਾ ਈਐਸਆਈ ਹਸਪਤਾਲ ਚੌਗਿਰਦਾ ਦੋਸਤਾਨਾ ਹਸਪਤਾਲ ਹੋਵੇਗਾ ਅਤੇ ਇਸ ਦਾ ਇਕੋ ਫੈਂ੍ਰਡਲੀ ਨਕਸ਼ਾ ਤਿਆਰ ਕਰਨ ਲਈ 20 ਫਰਵਰੀ ਤੋਂ 20 ਮਾਰਚ ਤਕ ਦੇਸ਼ ਭਰ ਦੇ ਆਰਕਿਟੇਕਚਰ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਉਸ ਵਿਚ ਸੱਭ ਤੋਂ ਵੱਧ ਨਕਸ਼ਾ ਬਣਾਉਣ ਵਾਲੇ ਵਿਦਿਆਰਥੀ ਨੂੰ 2 ਲੱਖ ਰੁਪਏ ਦਾ ਪਹਿਲਾ ਇਨਾਮ, ਦੂਜੀ ਥਾਂ ‘ਤੇ ਡੇਢ ਲੱਖ ਰੁਪਏ ਅਤੇ ਤੀਜੀ ਥਾਂ ਲਈ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨਾਂ ਦਸਿਆ ਕਿ ਆਯੂਸ਼ਮਾਨ ਯੋਜਨਾ ਭਾਰਤ ਦੇ ਤਹਿਤ ਸੋਸ਼ਲ ਸਿਕਊਰਿਟੀ ਕੋਡ ਜਦ ਲਾਗੂ ਹੋਵੇਗਾ ਤਾਂ ਬੀਮਿਤ ਵਿਅਕਤੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਈਐਸਆਈ ਦੇ ਹਸਪਤਾਲਾਂ ਦਾ ਫਾਇਦਾ ਹੋਵੇਗਾ।
ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਯੰਸ਼ਤ ਚੌਟਾਲਾ ਨੇ ਇਸ ਮੌਕੇ ‘ਤੇ ਸਿਹਤ ਸਹੂਲਤਾਂ ਨੂੰ ਹੋਰ ਵਧੀਆ ਬਣਾਉਣ ਸਬੰਧੀ ਆਪਣੇ ਵਿਚਾਰ ਰੱਖੇ। ਉਨਾਂ ਕਿਹਾ ਕਿ ਅੱਜ ਸੂਬੇ ਵਿਚ ਸਨਅਤਾਂ ਦੀ ਗਿਣਤੀ ਵੱਧੀ ਹੈ ਅਤੇ ਸੂਬੇ ਵਿਚ 14 ਛੋਟੇ ਸਨਅਤੀ ਖੇਤਰ ਵਿਕਸਿਤ ਹੋਏ ਹਨ। ਉਨਾਂ ਕਿਹਾ ਕਿ ਛੋਟੇ ਖੇਤਰਾਂ ਵਿਚ ਈਐਸਆਈ ਦੇ 2 ਤੋਂ 5 ਡਾਕਟਰਾਂ ਦੀ ਨਿਯੁਕਤੀ ਕਰਕੇ ਡਿਸਪੈਂਸਰੀ ਖੋਲੀ ਜਾ ਸਕਦੀ ਹੈ। ਉਨਾਂ ਇਹ ਵੀ ਕਿਹਾ ਕਿ ਈਐਸਆਈਸੀ ਨੂੰ ਆਪਣਾ ਹਸਪਤਾਲ ਢਾਂਚਾ ਵਧਾਉਣਾ ਚਾਹੀਦਾ ਹੈ ਅਤੇ ਅਗਲੇ ਮਾਲੀ ਵਰੇ ਵਿਚ ਟਾਰਗੇਟ ਤੈਅ ਕਰਨ ਕਿ ਜਿੱਥੇ-ਜਿੱਥੇ ਜਮੀਨ ਮਹੁੱਇਆ ਹੈ, ਉੱਥੇ ਹਸਪਤਾਲ ਜਾਂ ਡਿਸਪੈਂਸਰੀ ਖੋਲੀ ਜਾਵੇ। ਉਨਾਂ ਇਹ ਵੀ ਕਿਹਾ ਕਿ ਹਰਿਆਣਾ ਵਿਚ ਪਾਣੀਪਤ ਹੈਂਡਲੂਮ ਦਾ ਹੱਬ ਹੈ ਅਤੇ ਉੱਥੇ ਈਐਸਆਈ ਦਾ 75 ਬੈਡ ਦਾ ਹਸਪਤਾਲ ਹੈ। ਪਾਣੀਪਤ ਵਿਚ 1.60 ਲੱਖ ਬੀਮਿਤ ਵਿਅਕਤੀ ਰਜਿਸਟਰਡ ਹਨ ਅਤੇ ਈਐਸਆਈ ਦਾ ਨਿਯਮ ਹੈ ਕਿ ਡੇਢ ਲੱਖ ਤੋਂ ਵੱਧ ਰਜਿਸਟਰਡ ਵਿਅਕਤੀ ਹੋਣ ‘ਤੇ ਉੱਥੇ 200 ਬੈਡ ਦਾ ਹਸਪਤਾਲ ਬਣਾਇਆ ਜਾ ਸਕਦਾ ਹੇ। ਦੁਸ਼ਯੰਤ ਚੌਟਾਲਾ ਨੇ ਪਾਣੀਪਤ ਵਿਚ ਵੀ 200 ਬੈਡ ਦਾ ਹਸਪਤਾਲ ਬਣਾਉਣ ਦੀ ਮੰਗ ਰੱਖੀ।
ਇਸ ਮੌਕੇ ਕੇਂਦਰੀ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਰਾਮੇਸ਼ਵਰ ਤੇਲੀ ਅਤੇ ਹਰਿਆਣਾ ਦੇ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਅਨੁਪ ਧਾਨਕ ਨੇ ਆਪਣੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ‘ਤੇ ਏਐਸਆਈ ਕੋਵਿਡ 19 ਰਿਲਿਫ ਯੋਜਨਾ ਦੇ ਲਾਭਕਾਰੀਆਂ ਨੂੰ ਪ੍ਰਵਾਨਗੀ ਪੱਤਰ ਅਤੇ ਅਸੰਗਠਿਤ ਖੇਤਰ ਦੇ ਰਜਿਸਟਰਡ ਕਿਰਤਿਆਂ ਨੂੰ ਈ-ਕਿਰਤ ਕਾਰਡ ਵੀ ਵੰਡ ਕੀਤੇ ਗਏ।

Related posts

ਕੁਰੂਕਸ਼ੇਤਰ ਯੂਨੀਵਰਸਿਟੀ ਨੇ ਨੌਜਵਾਨ ਵਿਗਿਆਨਕਾਂ ਲਈ ਰਾਜੀਵ ਗੋਇਲ ਪੁਰਸਕਾਰ ਦਾ ਐਲਾਨ ਕੀਤਾ

punjabusernewssite

ਹਰਿਆਣਾ ਪੁਲਿਸ ਨੇ 7 ਕੁਇੰਟਲ 40 ਕਿਲੋ ਡੋਡਾ ਸਹਿਤ ਤਿੰਨ ਨੂੰ ਕੀਤਾ ਗਿਰਫਤਾਰ

punjabusernewssite

ਹਰਿਆਣਾ ਪੁਲਿਸ ਨੇ ਕਿਸਾਨਾਂ ਵਿਰੁਧ ਐਨਐਸਏ ਤਹਿਤ ਕਾਰਵਾਈ ਦਾ ਹੁਕਮ ਲਿਆ ਵਾਪਸ

punjabusernewssite