ਮੁੱਖ ਮੰਤਰੀ ਨੇ ਵੰਦੇ ਭਾਰਤ ਟ੍ਰੇਨ ਚਲਾਏ ਜਾਣ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਕੀਤਾ ਧੰਨਵਾਦ
ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਦੇ ਨਾਲ ਮੁੱਖ ਮੰਤਰੀ ਨੇ ਚੁਕਿਆ ਵੰਦੇ ਭਾਰਤ ਦੇ ਸਫਰ ਦਾ ਆਨੰਦ
ਕੈਬੀਨੇਟ ਦੇ ਮੈਂਬਰਾਂ, ਸਾਂਸਦ ਅਤੇ ਵਿਧਾਇਕਾਂ ਦੇ ਨਾਲ ਵੰਦੇ ਭਾਰਤ ਵਿਚ ਸਵਾਰ ਹੋਏ ਮੁੱਖ ਮੰਤਰੀ
ਚੰਡੀਗੜ੍ਹ ਤੋਂ ਅੰਬਾਲਾ ਸਟੇਸ਼ਨ ਤਕ ਮੁੱਖ ਮੰਤਰੀ ਮਨੋਹਰ ਲਾਲ ਨੇ ਵੰਦੇ ਭਾਰਤ ਐਕਸਪ੍ਰੈਸ ਵਿਚ ਕੀਤੀ ਯਾਤਰਾ
ਵੰਦੇ ਭਾਰਤ ਵਿਚ ਬੈਠ ਕੇ ਅਜਿਹਾ ਲਗਦਾ ਹੈ ਕਿ ਟ੍ਰੇਨ ਨਹੀਂ ਸਗੋ ਪਲੇਨ ਵਿਚ ਯਾਤਰਾ ਕਰ ਰਹੇ ਹੋਣ – ਮਨੋਹਰ ਲਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਕਤੂਬਰ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਹਰੀ ਝੰਡੀ ਦੇ ਬਾਅਦ ਵੰਦੇ ਭਾਰਤ ਟ੍ਰੇਨ ਊਨਾ ਤੋਂ ਦਿੱਲੀ ਲਈ ਰਵਾਨਾ ਹੋ ਗਈ। ਚੰਡੀਗੜ੍ਹ ਪਹੁੰਚਣ ‘ਤੇ ਵੰਦੇ ਭਾਰਤ ਐਕਸਪ੍ਰੈਸ ਦਾ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਟ੍ਰੇਨ ਵਿਚ ਯਾਤਰਾ ਕਰ ਰਹੇ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਨੇ ਚੰਡੀਗੜ੍ਹ ਤੋਂ ਅੰਬਾਲਾ ਤਕ ਇਕੱਠੇ ਯਾਤਰਾ ਕੀਤੀ। ਸ੍ਰੀ ਮਨੋਹਰ ਲਾਲ ਕੈਬੀਨੇਟ ਦੇ ਮੈਂਬਰਾਂ, ਸਾਂਸਦ, ਵਿਧਾਇਕਾਂ ਦੇ ਨਾਲ ਟ੍ਰੇਨ ਵਿਚ ਸਵਾਰ ਵੀ ਹੋਏ ਅਤੇ ਅਗਲੇ ਡੇਸਟੀਨੇਸ਼ਨ ਅੰਬਾਲਾ ਪਹੁੰਚੇ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਾਲ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਕੈਬੀਨੇਅ ਮੰਤਰੀ ਸ੍ਰੀ ਮੂਲਚੰਦ ਸ਼ਰਮਾ, ਸ੍ਰੀ ਕੰਵਰਪਾਲ, ਸ੍ਰੀਮਤੀ ਕਮਲੇਸ਼ ਢਾਂਡਾ, ਸ੍ਰੀ ਬਨਵਾਰੀ ਲਾਲ, ਸਾਂਸਦ ਸ੍ਰੀ ਰਤਨਲਾਲ ਕਟਾਰਿਆ, ਬੀਜੇਪੀ ਸੂਬਾ ਪ੍ਰਧਾਨ ਸ੍ਰੀ ਓਮ ਪ੍ਰਕਾਸ਼ ਧਨਖੜ ਸਮੇਤ ਕਈ ਵਿਧਾਇਕ ਅਤੇ ਅਧਿਕਾਰੀ ਮੌਜੂਦ ਰਹੇ। ਇਸ ਯਾਤਰਾ ਦੌਰਾਨ ਮੁੱਖ ਮੰਤਰੀ ਨੇ ਵੰਦੇ ਭਾਰਤ ਐਕਸਪ੍ਰੈਸ ਦੀ ਖੂਬੀਆਂ ਨੂੰ ਜਾਣਿਆ ਅਤੇ ਇਸ ਰੂਟ ‘ਤੇ ਟ੍ਰੇਨ ਦੇ ਸੰਚਾਲਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਅੰਬਾਲਾ ਪਹੁੰਚਣ ‘ਤੇ ਸਿਹਤ ਅਤੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਅਤੇ ਸਥਾਨ ਨਾਗਰਿਕਾਂ ਨੇ ਕੇਂਦਰੀ ਰੇਲ ਮੰਤਰੀ ਅਤੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਵੰਦੇ ਭਾਰਤ ਐਕਸਪ੍ਰੈਸ ਵਿਚ ਅੰਬਾਲਾ ਪਹੁੰਚੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਟ੍ਰੇਨ ਦੀ ਸੌਗਾਤ ਨਾਲ ਹਰਿਆਣਾ ਦੇ ਲੋਕਾਂ ਨੂੰ ਖਾਸਾ ਫਾਇਦਾ ਹੋਵੇਗਾ। ਨਵੀਂ ਟ੍ਰੇਨ ਚੱਲਣ ਨਾਲ ਕਨੈਕਟੀਵਿਟੀ ਵੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਆਜਾਦੀ ਦੇ ਅਮਿ੍ਰਤ ਮਹੋਤਸਵ ਵਿਚ ਸਰਕਾਰ ਨੇ 75 ਅਜਿਹੀ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਦੇਸ਼ ਦੀ ਪ੍ਰਗਤੀ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਵਿਚ ਸਫਰ ਕਰ ਅਜਿਹਾ ਲਗਿਆ ਕਿ ਟ੍ਰੇਨ ਵਿਚ ਨਹੀਂ ਸਗੋ ਪਲੇਨ ਵਿਚ ਸਫਰ ਕਰ ਰਹੇ ਹੋਣ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਟ੍ਰੇਨ ਵਿਚ ਅੱਤਆਧੁਨਿਕ ਸਹੂਲਤਾਂ ਉਪਲਬਧ ਹਨ, ਜਿਸ ਨਾਲ ਯਾਤਰਾ ਸੁਗਮ ਅਤੇ ਸੁਰੱਖਿਅਤ ਹੋ ਗਈ ਹੈ। ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਵਿਚ ਸਮੇਂ ਦੀ ਬਚੱਤ ਦੇ ਨਾਲ -ਨਾਲ ਯਾਤਰੀ ਆਰਾਕਦਾਇਕ ਸਫਰ ਦਾ ਲਾਭ ਚੁੱਕ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਰੇਲ ਸੇਵਾ ਦਾ ਵਿਸਤਾਰ ਅਤੇ ਉਸ ਨੂੰ ਆਧੁਨਿਕ ਬਨਾਉਣ ਲਈ ਕੇਂਦਰ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਕੇ.ਦਰ ਸਰਕਾਰ ਨੇ 200 ਰੇਲਵੇ ਸਟੇਸ਼ਨਾਂ ਦੇ ਪੂਰੀ ਤਬਦੀਲੀ ਲਈ ਮਾਸਟਰ ਪਲਾਨ ਤਿਆਰ ਕੀਤਾ ਹੈ। ਹਰਿਆਣਾ ਦੇ ਰੇਲਵੇ ਸਟੇਸ਼ਨਾਂ ‘ਤੇ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਟ੍ਰੇਨ ਹਿਮਾਚਲ ਦੇ ਊਨਾ ਤੋਂ ਚੱਲੇਗੀ ਅਤੇ ਚੰਡੀਗੜ੍ਹ ਹੁੰਦੇ ਹੋਏ ਦਿੱਲੀ ਪਹੁੰਚੇਗੀ। ਇਸ ਟ੍ਰੇਨ ਦਾ ਠਹਿਰਾਅ ਅੰਬਾਲਾ ਵਿਚ ਵੀ ਹੋਵੇਗਾ। ਇਸ ਟ੍ਰੇਨ ਦੇ ਚੱਲਣ ਨਾਲ ਦਿੱਲੀ ਜਾਣ ਵਾਲੇ ਅਤੇ ਦੱਖਣ ਹਰਿਆਂਣਾ ਤੋਂ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਫਾਇਦਾ ਹੋਵੇਗਾ। ਉੱਥੇ ਹੀ ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਪੂਰੀ ਤਰ੍ਹਾ ਨਾਲ ਭਾਰਤ ਵਿਚ ਹੀ ਬਣਾਈ ਗਈ ਹੈ। ਦੇਸ਼ ਵਿਚ ਬਨਣ ਦੇ ਕਾਰਨ ਇਸ ‘ਤੇ ਘੱਟ ਲਾਗਤ ਆਈ ਹੈ ਪਰ ਇਸ ਵਿਚ ਅੱਤਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਟ੍ਰੇਨ ਕਈ ਤਰ੍ਹਾ ਦੇ ਏਡਵਾਂਸ ਫੀਚਰਾਂ ਨਾਲ ਲੈਸ ਹੈ। ਤੇਜ ਸਪੀਡ ਹੋਣ ਦੇ ਨਾਲ-ਨਾਲ ਟ੍ਰੇਨ ਦੀਆਂ ਸੀਟਾਂ ਨੂੰ ਕਾਫੀ ਆਰਾਦਦਾਇਕ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚੌਥੀ ਵੰਦੇ ਭਾਰਤ ਅ੍ਰੇਨ ਦੀ ਸ਼ੁਰੂਆਤ ਨਾਲ ਖੇਤਰ ਵਿਚ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਅਤੇ ਯਾਤਰਾ ਦਾ ਇਕ ਆਰਾਮਦਾਇਕ ਅਤੇ ਤੇਜ ਢੰਗ ਪ੍ਰਦਾਨ ਕਰਨ ਵਿਚ ਮਦਦ ਮਿਲੇਗੀ। ਊਨਾ ਤੋਂ ਨਵੀਂ ਦਿੱਲੀ ਲਈ ਯਾਤਰਾ ਦਾ ਸਮੇਂ ਦੋ ਘੰਟੇ ਘੱਟ ਹੋ ਜਾਵੇਗਾ। ਹੁਣ-ਇੰਦੌਰ (ਹਿਮਾਚਲ ਪ੍ਰਦੇਸ਼) ਤੋਂ ਨਵੀਂ ਦਿੱਲੀ ਲਈ ਚੱਲਣ ਵਾਲੀ ਇੲ ਦੇਸ਼ ਵਿਚ ਸ਼ੁਰੂ ਕੀਤੀ ਜਾਣ ਵਾਲੀ ਚੌਥੀ ਵੰਦੇ ਭਾਰਤ ਟ੍ਰੇਨ ਹੋਵੇਗੀ ਅਤੇ ਪਹਿਲਾਂ ਦੀ ਤੁਲਣਾ ਵਿਚ ਇਕ ਉਨੱਤ ੲਡੀਸ਼ਨ ਹੈ, ਜੋ ਬਹੁਤ ਹਲਕਾ ਹੈ ਅਤੇ ਘੱਟ ਸਮੇਂ ਵਿਚ ਉੱਚ ਗਤੀ ਤਕ ਪਹੁੰਚਣ ਵਿਚ ਸਮਰੱਥ ਹੈ।
Share the post "ਹਰਿਆਣਾ ਨੂੰ ਵੰਦੇ ਭਾਰਤ ਐਕਸਪ੍ਰੈਸ ਦੀ ਸੌਗਾਤ, ਹਿਮਾਚਲ ਅਤੇ ਪੰਜਾਬ ਨੂੰ ਵੀ ਮਿਲੇਗਾ ਫਾਇਦਾ"