ਇੰਨ੍ਹਾਂ ਅੱਤਵਾਦੀਆਂ ਤੋਂ ਕਾਫੀ ਗਿਣਤੀ ਵਿਚ ਵਿਸਫੋਟਕ ਸਮਾਨ ਮਿਲਿਆ
ਸੁਖਜਿੰਦਰ ਮਾਨ
ਚੰਡੀਗੜ੍ਹ, 5 ਮਈ – ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਅੱਜ ਸਫਲਤਾਪੂਰਵਕ ਕਰਨਾਲ ਦੇ ਬਸਤਾੜਾ ਟੋਲ ਪਲਾਜਾ ਦੇ ਕੋਲ ਇਕ ਇਨੋਵਾ ਗੱਡੀ ਨੂੰ ਰੋਕਣ ਬਾਅਦ ਚਾਰ ਅੱਤਵਾਦੀਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਇੰਨ੍ਹਾਂ ਅੱਤਵਾਦੀਆਂ ਤੋਂ ਕਾਫੀ ਗਿਣਤੀ ਵਿਚ ਵਿਸਫੋਟਕ ਸਮਾਨ ਵੀ ਮਿਲਿਆ ਹੈ।
ਸ੍ਰੀ ਵਿਜ ਅੱਜ ਇੱਥੇ ਪੱਤਰਕਾਰਾਂ ਵੱਲੋਂ ਕਰਨਾਲ ਵਿਚ ਫੜੇ ਗਏ ਅੱਤਵਾਦੀਆਂ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਸਵੇਰੇ ਚਾਰ ਵਜੇ ਸੁਰੱਖਿਆ ਏਜੰਸੀਆਂ ਦੀ ਸੂਚਨਾ ਮਿਲਣ ਬਾਅਦ ਹਰਿਆਣਾ ਪੁਲਿਸ ਨੇ ਸਫਲਤਾਪੂਰਵਕ ਕਾਰਵਾਈ ਕਰਦੇ ਹੋਏ ਕਰਨਾਲ ਦੇ ਬਸਤਾੜਾ ਟੋਲ ਪਲਾਜਾ ਦੇ ਕੋਲ ਇਕ ਇਨੋਵਾ ਗੱਡੀ ਨੂੰ ਰੋਕਿਆ, ਜਿਸ ਦੇ ਬਾਅਦ ਚਾਰ ਅੱਤਵਾਦੀਆਂ ਨੂੰ ਫੜਿਆ ਗਿਆ।
ਗ੍ਰਹਿ ਮੰਤਰੀ ਨੇ ਦਸਿਆ ਕਿ ਤਲਾਸ਼ੀ ਲੈਣ ਬਾਅਦ ਇੰਨ੍ਹਾਂ ਅੱਤਵਾਦੀਆਂ ਦੇ ਕੋਲੋਂ ਪੁਲਿਸ ਨੇ 3 ਆਈਈਡੀ, ਇਕ ਦੇਸੀ ਪਿਸਤੌਲ, 31 ਜਿੰਦਾ ਕਾਰਤੂਸ, ਇਕ ਲੱਖ 30 ਹਜਾਰ ਰੁਪਏ ਦੀ ਨਗਮ ਰਕਮ ਤੇ 6 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ।
ਉਨ੍ਹਾਂ ਨੇ ਦਸਿਆ ਕਿ ਫੜੇ ਗਏ ਦੋਸ਼ੀਆਂ ਵਿਚ ਗੁਰਪ੍ਰੀਤ, ਅਮਨਦੀਪ, ਪਰਵਿੰਦਰ ਜਿਲ੍ਹਾ ਫਿਰੋਜਪੁਰ ਦੇ ਰਹਿਣ ਵਾਲੇ ਹਨ ਤੇ ਦੋਸ਼ੀ ਭੁਪਿੰਦਰ ਜਿਲ੍ਹਾ ਲੁਧਿਆਨਾ ਦਾ ਰਹਿਣ ਵਾਲਾ ਹੈ। ਦੋਸ਼ੀਆਂ ਨੂੰ ਇੰਨ੍ਹਾ ਵਿਸਫੋਟਕ ਪਦਾਰਥਾਂ ਦੀ ਸਪਲਾਈ ਪਾਕੀਸਤਾਨ ਸਥਿਤ ਹਰਵਿੰਦਰ ਸਿੰਘ ਰਿੰਦਾ ਨੇ ਡਰੋਨ ਰਾਹੀਂ ਕੀਤੀ ਸੀ ਅਤੇ ਉਨ੍ਹਾਂ ਨੂੰ ਇਸ ਵਿਸਫੋਟਕਨੂੰ ਆਦਿਲਾਬਾਦ ਜੋ ਤੇਲੰਗਾਨਾ ਵਿਚ ਹੈ, ਪਹੁੰਚਾਉਣਾ ਸੀ।
ਸ੍ਰੀ ਵਿਜ ਨੇ ਦਸਿਆ ਕਿ ਹਰਿਆਣਾ ਪੁਲਿਸ ਨੇ ਬਹੁਤ ਹੀ ਸਫਲਤਾ ਨਾਲ ਕਾਰਵਾਈ ਕੀਤੀ ਹੈ ਅਤੇ ਇਸ ਵਿਚ ਇਕਦਮ ਕਾਰਵਾਈ ਕਰਨੀ ਪਈ, ਤਾਂ ਡਾਇਲ 112 ਦੀ ਤਿੰਨ ਗੱਡੀਆਂ ਤੇ ਇਕ ਸਥਾਨਕ ਗੱਡੀ ਨੇ ਇਕਦਮ ਕਾਰਵਾਈ ਕਰਦੇ ਹੋਏ ਇੰਨ੍ਹਾਂ ਅੱਤਵਾਦੀਆਂ ਨੂੰ ਫੜਿਆ। ਸ੍ਰੀ ਵਿਜ ਨੇ ਦਸਿਆ ਕਿ ਇਸ ਮਾਮਲੇ ਵਿਚ ਸੁਰੱਖਿਆ ਏਜੰਸੀਆਂ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਬਾਕੀ ਜਾਣਕਾਰੀ ਪੁੱਛਗਿਛ ਦੇ ਬਾਅਦ ਹੀ ਦੱਸੀ ਜਾ ਸਕੇਗੀ।
Share the post "ਹਰਿਆਣਾ ਪੁਲਿਸ ਨੇ ਕਰਨਾਲ ਵਿਚ ਚਾਰ ਅੱਤਵਾਦੀਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ"