ਸਾਲ 1966 ਵਿਚ ਕੁੱਲ 343 ਮੇਗਾਵਾਟ ਦੇ ਮੁਕਾਬਲੇ ਵੱਧ ਕੇ ਹੋਈ 13106.58 ਮੇਗਾਵਾਟ ਬਿਜਲੀ ਉਪਲਬਧਤਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਨਵੰਬਰ : 56 ਸਾਲ ਪਹਿਲਾਂ ਪੰਜਾਬ ਪੁਨਰਗਠਨ ਤੋਂ ਬਾਅਦ ਹੋਂਦ ਵਿਚ ਆਇਆ ਹਰਿਆਣਾ ਹੁਣ ਬਿਜਲੀ ਉਪਲਬਧਤਾ ਦੇ ਖੇਤਰ ਵਿਚ ਆਤਮਨਿਰਭਰ ਬਣ ਗਿਆ ਹੈ। ਇਹ ਦਾਅਵਾ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਸਿਆ ਕਿ 1966 ਹਰਿਆਣਾ ਕੋਲ ਬਿਜਲੀ ਦੀ ਉਪਲਬਧਤਾ ਸਿਰਫ 343 ਮੇਗਾਵਾਟ ਸੀ ਪਰ ਅੱਜ ਇਹ ਵਧ ਕੇ 13106.58 ਮੇਗਾਵਾਟ ਹੋ ਗਈ ਹੈ। ਸੂਬੇ ਵਿਚ ਜਦ ਮਈ-ਜੂਨ ਦੇ ਮਹੀਨਿਆਂ ਵਿਚ ਬਿਜਲੀ ਦੀ ਸੱਭ ਤੋਂ ਵੱਧ ਜਰੂਰਤ ਹੁੰਦੀ ਹੈ ਤਾਂ ਉਸ ਸਮੇਂ ਬਿਜਲੀ ਦੀ ਮੰਗ 12768 ਮੇਗਾਵਾਟ ਤਕ ਪਹੁੰਚ ਗਈ ਸੀ, ਉਸ ਸਮੇਂ ਵੀ ਟੀਚੇ ਨੂੰ ਵੀ ਪੂਰਾ ਕੀਤਾ ਗਿਆ। ਪੂਰੇ ਉੱਤਰੀ ਭਾਰਤ ਵਿਚ ਹੁਣ ਬਿਜਲੀ ਦਾ ਸੰਕਟ ਚੱਲ ਰਿਹਾ ਸੀ ਉਦੋਂ ਵੀ ਹਰਿਆਣਾ ਵਿਚ ਬਿਜਲੀ ਦੀ ਉਪਲਬਧਤਾ ਆਸ ਅਨੁਰੂਪ ਰਹੀ। ਬਿਜਲੀ ਨਿਗਮਾਂ ਤੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਵੱਲੋਂ ਕੀਤੇ ਗਏ ਬਿਜਲੀ ਸੁਧਾਰਾਂ ਦੀ ਬਦੌਲਤ ਇਹ ਸੰਭਵ ਹੋ ਸਕਿਆ। ਹਾਲਾਂਕਿ ਬਿਜਲੀ ਦੀ ਕਮੀ ਦੇ ਬਾਵਜੂਦ ਸਾਲ 1970 ਵਿਚ ਹੀ ਹਰਿਆਣਾ ਦੇ ਪਿੰਡ-ਪਿੰਡ ਵਿਚ ਬਿਜਲੀ ਪਹੁੰਚ ਗਈ ਸੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਦ ਮੰਨਦੇ ਹਨ ਕਿ ਸੂਬੇ ਦੇ ਵਿਕਾਸ ਵਿਚ ਹੁਣ ਤਕ ਦੀ ਜਿੰਨ੍ਹੀ ਵੀ ਸਰਕਾਰਾਂ ਰਹੀਆਂ ਹਨ, ਸਾਰਿਆਂ ਨੇ ਇਸ ਕੰਮ ਵਿਚ ਆਪਣਾ ਯੋਗਦਾਨ ਦਿੱਤਾ ਹੈ। ਪਰ ਜਿੰਨ੍ਹਾਂ ਕੰਮ ਪਿਛਲੇ 8 ਸਾਲਾਂ ਵਿਚ ਹੋਏ ਹਨ, ਇਹ 48 ਸਾਲਾਂ ਦੇ ਕੰਮਾਂ ’ਤੇ ਭਾਰੀ ਪੈ ਰਹੇ ਹਨ। ਬਿਜਲੀ ਸੁਧਾਰਾਂ ਦੇ ਖੇਤਰ ਵਿਚ ਤਾਂ ਹਰਿਆਣਾ ਨੇ ਇੰਨ੍ਹਾਂ 8 ਸਾਲਾਂ ਵਿਚ ਇਕ ਉੱਚੀ ਛਾਲ ਲਗਾਈ ਹੈ। ਸੂਬੇ ਨੇ ਸਿਰਫ ਬਿਜਲੀ ਦੀ ਉਪਲਬਧਤਾ ਦੇ ਖੇਤਰ ਵਿਚ ਆਤਮਨਿਰਭਰ ਬਣਿਆ ਹੈ ਸਗੋ ਬਿਜਲੀ ਵੰਡ ਦੀਆਂ ਚਾਰੋਂ ਕੰਪਨੀਆਂ ਪਹਿਲੀ ਵਾਰ ਮੁਨਾਫੇ ਵਿਚ ਆਈਆਂ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨਰ (ਐਚਈਆਰਸੀ) ਵੀ ਅਹਿਮ ਭੁਮਿਕਾ ਨਿਭਾ ਰਹੀ ਹੈ।
ਯਮੁਨਾਨਗਰ ਵਿਚ ਲੱਗੇਗਾ 900 ਮੈਗਾਵਾਟ ਦਾ ਨਵਾਂ ਪਾਵਰ ਪਲਾਂਟ
ਹਰਿਆਣਾ ਬਿਜਲੀ ਉਤਪਾਦਨ ਨਿਗਮ ਕੁੱਲ 2582.40 ਮੇਗਾਵਾਟ ਬਿਜਲੀ ਦਾ ਉਤਪਾਦਨ ਕਰਦੀ ਹੈ, ਜਿਸ ਵਿੱਚੋਂ ਪਾਣੀਪਤ ਥਰਮਲ ਪਲਾਂਟ ਤੋਂ 710 ਮੇਗਾਵਾਟ ਬਿਜਲੀ ਦਾ, ਰਾਜੀਵ ਗਾਂਧੀ ਥਰਮਲ ਪਲਾਂਟ ਖੇਦੜ ਤੋਂ 1200 ਮੇਗਾਵਾਟ, ਦੀਨਬੰਧੂ ਛੋਟੂਰਾਮ ਥਰਮਲ ਪਲਾਂਟ, ਯਮੁਨਾਨਗਰ ਤੋਂ 600 ਮੈਗਾਵਾਟ, ਵੇਸਟਰਨ ਯਮੁਨਾ ਕੈਨਾਲ ਤੋਂ 62.4 ਮੇਗਾਵਾਟ ਹਾਈਡਰੋ ਅਤੇ ਪਾਣੀਪਤ ਪਾਵਰ ਪ੍ਰੋਜੈਕਟ ਤੋਂ 10 ਮੈਗਾਵਾਟ ਸੋਲਰ ਦਾ ਬਿਜਲੀ ਉਤਪਾਦਨ ਹੁੰਦਾ ਹੈ। 1966 ਵਿਚ ਜਿੱਥੇ ਹਰਿਆਣਾ ਵਿਚ 20 ਹਜਾਰ 190 ਖੇਤੀਬਾੜੀ ਦੇ ਲਈ ਵਰਤੋ ਵਿਚ ਆਉਣ ਵਾਲੇ ਟਿਯੂਬਵੈਲ ਦੇ ਬਿਜਲੀ ਕਨੈਕਸ਼ਨ ਸਨ ਜੋ ਹੁਣ 2022 ਵਿਚ ਵੱਧ ਕੇ 6 ਲੱਖ 64 ਹਜਾਰ 882 ਹੋ ਗਏ। 1966 ਵਿਚ ਹਰਿਆਣਾ ਵਿਚ ਸਿਰਫ 9749 ਉਦਯੋਗਿਕ ਖੇਤਰ ਦੇ ਬਿਜਲੀ ਕਨੈਕਸ਼ਨ ਸਨ ਜੋ ਜਦੋਂ 2022 ਵਿਚ ਵੱਧ ਕੇ 1 ਲੱਖ 18 ਹਜਾਰ 80 ਹੋ ਗਏ ਹਨ। ਸਾਲ 1966 ਵਿਚ ਪ੍ਰਤੀ ਵਿਅਕਤੀ 48 ਯੂਨਿਟ ਬਿਜਲੀ ਦੀ ਖਪਤ ਸੀ ਜੋ ਹੁਣ ਵੱਧ ਕੇ ਕਰੀਬ 1805 ਯੂਨਿਟ ਹੋ ਗਈ ਹੈ। ਅੱਜ ਬਿਜਲੀ ਖਪਤਕਾਰਾਂ ਦੀ ਗਿਣਤੀ ਵੱਧ ਕੇ 73 ਲੱਖ 82 ਹਜਾਰ 836 ਹੋ ਗਈ ਹੈ। ਮੁੱਖ ਮੰਤਰੀ ਨੇ ਕੌਮੀ ਹਰਿਤ ਟ੍ਰਿਬਿਯੂਨਲ (ਐਨਜੀਟੀ) ਦੇ ਦਿਸ਼ਾ-ਨਿ+ਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਐਨਸੀਆਰ ਤੋਂ ਬਾਹਰ ਯਮੁਨਾਨਗਰ ਵਿਚ 900 ਮੈਗਾਵਾਟ ਇਕ ਹੋਰ ਪਾਵਰ ਪਲਾਂਟ ਲਗਾਉਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਹੈ ਅਤੇ ਜਲਦੀ ਹੀ ਇਸ ਦੇ ਸਥਾਨ ਚੋਣ ਤੇ ਡੀਪੀਆਰ ਨੂੰ ਮੰਜੂਰੀ ਮਿਲ ਜਾਵੇਗੀ।