ਹਰਿਆਣਾ ਵਿਚ 20 ਸਾਲ ਤੋਂ ਜਮੀਨ ‘ਤੇ ਕਾਬਿਜ ਲੋਕਾਂ ਨੂੰ ਮਿਲਣਗੇ ਮਾਲਿਕਾਨਾ ਹੱਕ

Date:

spot_img

ਬਹੁਤ ਗਰੀਬ ਦਾ ਉਥਾਨ ਕਰਨਾ ਰਾਜ ਸਰਕਾਰ ਦਾ ਮੁੱਖ ਟੀਚਾ – ਮੁੱਖ ਮੰਤਰੀ
ਜਦੋਂ ਤਕ ਗਰੀਬ ਪਰਿਵਾਰਾਂ ਦੀ ਆਮਦਨ 2 ਲੱਖ ਰੁਪਏ ਸਾਲਾਨਾ ਨਹੀਂ ਹੋ ਜਾਂਦੀ, ਉਦੋਂ ਤਕ ਸਾਡੇ ਉਥਾਨ ਦੀ ਗੱਡੀ ਨਹੀਂ ਰੁਕੇਗੀ – ਮਨੋਹਰ ਲਾਲ
ਮੁੱਖ ਮੰਤਰੀ ਨੇ ਚੰਡੀਗੜ੍ਹ ਰਿਹਾਇਸ਼ ਸੰਤ ਕਬੀਰ ਕੁਟੀਰ ‘ਤੇ ਲਗਿਆ ਜਨਤਾ ਦਰਬਾਰ
ਸੁਖਜਿੰਦਰ ਮਾਨ
ਚੰਡੀਗੜ੍ਹ, 15 ਜੂਨ: ਸੱਭ ਤੋਂ ਗਰੀਬ ਦਾ ਉਥਾਨ ਕਰਨਾ ਸਾਡਾ ਟੀਚਾ ਹੈ। ਇਹ ਗਲ ਅੱਜ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਉਨ੍ਹਾ ਦੇ ਨਿਵਾਸ ਸੰਤ ਕਬੀਰ ਕੁਟੀਰ ‘ਤੇ ਲਗਾਏ ਗਏ ਜਨਤਾ ਦਰਬਾਰ ਵਿਚ ਪੂਰੇ ਸੂਬੇ ਤੋਂ ਆਏ ਨਾਗਰਿਕਾਂ ਨੂੰ ਭਰੋਸਾ ਦਿੰਦੇ ਹੋਏ ਕਹੀ। ਜਨਤਾ ਦਰਬਾਰ ਵਿਚ ਘੁਮੰਤੂ ਜਾਤੀ ਦੇ ਨੁਮਾਇੰਦਿਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੀ ਸਮਸਿਆਵਾਂ ਵਿਅਕਤ ਕਰਦੇ ਹੋਏ ਕਿਹਾ ਕਿ ਉਨ੍ਹਾ ਨੂੰ ਸਥਾਈ ਨਿਵਾਸ ਪ੍ਰਦਾਨ ਕੀਤੇ ਜਾਣ। ਇਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ 31 ਮਾਰਚ 2000 ਤਕ ਜਿਸ ਜਮੀਨ ‘ਤੇ ਘੁਮੰਤੂ ਜਾਤੀ ਦੇ ਲੋਕਾਂ ਨੂੰ ਰਹਿੰਦੇ ਹੋਏ 20 ਸਾਲ ਹੋ ਚੁੱਕੇ ਹਨ ਅਤੇ ਉਨ੍ਹਾ ਦੇ ਕੋਲ ਕਿਸੇ ਵੀ ਤਰ੍ਹਾ ਦਾ ਕੋਈ ਪ੍ਰਮਾਣ ਮੌਜੂਦ ਹੈ, ਤਾਂ ਉਨ੍ਹਾਂ ਨੂੰ 200 ਗਜ ਤਕ ਦੀ ਜਮੀਨ ਜਿਸ ‘ਤੇ ਉਹ ਕਾਬਿਜ ਹਨ, ਉਨ੍ਹਾਂ ਤੋਂ ਕੁੱਝ ਭੁਗਤਾਨ ਲੈ ਕੇ ਉਹ ਜਮੀਨ ਉਨ੍ਹਾ ਦੇ ਨਾਂਅ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਪਰਿਵਾਰ ਪਹਿਚਾਣ ਪੱਤਰ ਰਾਹੀਂ ਚੋਣ ਕੀਤੇ ਘੁਮੰਤੂ ਜਾਤੀ ਦੇ ਲੋਕਾਂ, ਜਿਨ੍ਹਾਂ ਦੀ ਆਮਦਨ 1.80 ਲੱਖ ਰੁਪਏ ਸਾਲਾਨਾ ਤੋਂ ਘੱਟ ਹੈ, ਨੂੰ ਹਾਊਸਿੰਗ ਫਾਰ ਆਲ ਵਿਭਾਗ ਰਾਹੀਂ ਵੀ ਘਰ ਦਿੱਤੇ ਜਾਣਗੇ।

ਰਾਜ ਸਰਕਾਰ ਕਰ ਰਹੀ ਹੈ ਗਰੀਬ ਦੀ ਭਲਾਈ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਬਹੁਤ ਗਰੀਬ ਪਰਿਵਾਰਾਂ ਦਾ ਉਥਾਨ ਕਰ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਲਿਆਉਣਾ ਰਾਜ ਸਰਕਾਰ ਦਾ ਮੁੱਖ ਉਦੇਸ਼ ਹੈ। ਰਾਜ ਸਰਕਾਰ ਨੇ ਮਹਤੱਵਕਾਂਸ਼ੀ ਪਹਿਲ ਪਰਿਵਾਰ ਪਹਿਚਾਣ ਪੱਤਰ ਰਾਹੀਂ ਸੂਬੇ ਦੇ ਸੱਭ ਤੋਂ ਗਰੀਬ ਪਰਿਵਾਰ ਜਿਨ੍ਹਾਂ ਦੀ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ ਦੀ ਪਹਿਚਾਣ ਕੀਤੀ ਹੈ ਅਤੇ ਉਨ੍ਹਾਂ ਦੇ ਆਰਥਕ ਉਥਾਨ ਲਈ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦੀ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਆਜਾਦੀ ਦੇ 70 ਸਾਲ ਵਿਚ ਪਿਛਲੀ ਸਰਕਾਰਾਂ ਨੇ ਕਦੀ ਵੀ ਗਰੀਬਾਂ ਦੀ ਭਲਾਈ ਦੇ ਬਾਰੇ ਵਿਚ ਉਹ ਕੰਮ ਨਹੀਂ ਕੀਤੇ ਜੋ ਅੱਜ ਅਸੀਂ ਕਰ ਰਹੇ ਹਨ। ਚਾਹੇ ਗਰੀਬਾਂ ਨੂੰ ਰਿਹਾਇਸ਼ ਪ੍ਰਦਾਨ ਕਰਨਾ ਹੋਵੇ, ਰਾਸ਼ਨ ਉਪਨਬਧ ਕਰਵਾਉਣਾ ਹੋਵੇ ਜਾਂ ਹੋਰ ਕੋਈ ਵੀ ਸਹੂਲਤ ਦੇਣੀ ਹੋਵ, ਅਸੀਂ ਸਹੀ ਢੰਗ ਨਾਲ ਪਾਰਦਰਸ਼ਿਤਾ ਦੇ ਨਾਲ ਸੱਭ ਨੂੰ ਲਾਭ ਦੇ ਰਹੇ ਹਨ। ਇਸ ਦੇ ਲਈ ਪਰਿਵਾਰ ਪਹਿਚਾਣ ਪੱਤਰ ਰਾਜ ਸਰਕਾਰ ਦੀ ਇਕ ਬਹੁਤ ਹੀ ਮਹਤੱਵਕਾਂਸ਼ੀ ਪਹਿਲ ਹੈ, ਜਿਸ ਦੇ ਰਾਹੀਂ ਸੂਬੇ ਦੇ ਸੱਭ ਤੋਂ ਗਰੀਬ, ਚਾਹੇ ਉਹ ਕਿਸੇ ਵੀ ਜਾਤੀ ਨਾਲ ਸਬੰਧ ਰੱਖਦਾ ਹੋਵੇ, ਦੀ ਭਲਾਈ ਕੀਤਾ ਜਾ ਰਿਹਾ ਹੈ। ਇਸੀ ਲੜੀ ਵਿਚ ਸੂਬੇ ਦੇ ਸਾਰੇ ਵਿਅਕਤੀਆਂ, ਜਿਨ੍ਹਾਂ ਦੀ ਆਮਦਨ 1.80 ਲੱਖ ਰੁਪਏ ਤੋਂ ਘੱਟ ਹੈ, ਨੂੰ ਆਯੂਸ਼ਮਾਨ ਭਾਰਤ ਯੋਜਨਾ ਵਿਚ ਕਵਰ ਕੀਤਾ ਜਾਵੇਗਾ।

spot_img
spot_img
spot_img

Share post:

Popular

More like this
Related

ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਲਈ ‘ਮੇਰੀ ਦੁਕਾਨ, ਮੇਰੇ ਨਾਮ’ ਸਕੀਮ ਬਾਰੇ ਸਮੀਖਿਆ ਮੀਟਿੰਗ

👉ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਵੱਲੋਂ ਅਧਿਕਾਰੀਆਂ ਨੂੰ ਦਿਸ਼ਾ...