ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 1 ਦਸੰਬਰ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਹਰਿਆਣਾ ਵਿਧਾਨ ਸਭਾ ਦਾ ਸਰਦੀ ਰੁੱਤ ਸੈਸ਼ਨ 22 ਦਸੰਬਰ, 2022 ਤੋਂ ਸ਼ੁਰੂ ਹੋਵੇਗਾ। ਇਹ ਫੈਸਲਾ ਅੱਜ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ। ਮੁੱਖ ਮੰਤਰੀ ਨੇ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦਸਿਆ ਕਿ ਮੀਟਿੰਗ ਵਿਚ ਅੱਜ 29 ਏਜੰਡੇ ਪਾਸ ਕੀਤੇ ਗਏ। ਉਨ੍ਹਾਂ ਦਸਿਆ ਕਿ ਹਾਲ ਹੀ ਦੇ ਪੰਚਾਇਤ ਚੋਣ ਵਿਚ ਚੁਣੇ ਗਏ ਪੰਚ-ਸਰਪੰਚਾਂ ਨੂੰ ਗ੍ਰਾਮ ਸੰਰਖਕਾਂ ਵੱਲੋਂ ਪੂਰੇ ਸੂਬੇ ਵਿਚ 3 ਦਸੰਬਰ 2022 ਨੂੰ ਗ੍ਰਾਮ ਸਭਾ ਦੀ ਮੀਟਿੰਗ ਵਿਚ ਪਹਿਲੀ ਵਾਰ ਸੁੰਹ ਦਿਵਾਈ ਜਾਵੇਗੀ। ਉਨ੍ਹਾਂ ਦਸਿਆ ਕਿ ਹਰਿਆਣਾ ਪੰਚਾਇਤ ਸੰਰਖਕ ਯੋਜਨਾ 2021 ਦੇ ਤਹਿਤ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿਚ ਸੇਵਾ ਕਰਦੇ ਪਹਿਲੀ ਸ਼?ਰੇਣੀ ਦੇ ਅਧਿਕਾਰੀਆਂ ਨੂੰ ਗ੍ਰਾਮ ਸੰਰਖਕ ਵੱਜੋਂ ਨਾਮਜਦ ਕਰਕੇ ਇਕ-ਇਕ ਪਿੰਡ ਨੂੰ ਗੋਦ ਦਿੱਤਾ ਸੀ ਤਾਂ ਜੋ ਇਹ ਅਧਿਕਾਰੀ ਪਿੰਡ ਵਿਚ ਪੁੱਜ ਕੇ ਪੇਂਡੂਆਂ ਦੀਆਂ ਸਮੱਸਿਆਵਾਂ ਨੂੰ ਛੇਤੀ ਤੋਂ ਛੇਤੀ ਹਲ ਕਰਨ ਵਿਚ ਮਦਦ ਕਰ ਸਕਣ। ਮੁੱਖ ਮੰਤਰੀ ਮਨੋਹਰ ਲਾਲ ਨੇ ਗੀਤਾ ਜੈਯੰਤੀ ਮਹੋਤਸਵ ਬਾਰੇ ਦਸਿਆ ਕਿ 28 ਨਵੰਬਰ ਨੂੰ ਉਨ੍ਹਾਂ ਨੇ ਕੁਰੂਕਸ਼ੇਤਰ ਵਿਚ ਸਾਧੂ-ਸੰਤਾਂ ਤੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਗਲਬਾਤ ਕੀਤੀ ਹੈ ਅਤੇ ਉਨ੍ਹਾਂ ਨੇ ਅਗਲੇ ਸਾਲ ਗੀਤਾ ਜੈਯੰਤੀ ਮੋਹਤਸਵ ਨੂੰ ਵੱਡਾ ਰੂਪ ਦੇਣ ਵਿਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਚਾਇਤੀ ਰਾਜ ਦੀ ਚੋਣਾਂ ਨਾਲ ਸੰਤੁਸ਼ਟ ਹਨ। ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਭਾਰਤ ਭੂਸ਼ਣ ਭਾਰਤੀ ਅਤੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੀ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਵਰਸ਼ਾ ਖਨਗਵਾਲ ਵੀ ਹਾਜਿਰ ਸੀ।
Share the post "ਹਰਿਆਣਾ ਵਿਧਾਨ ਸਭਾ ਦਾ ਸਰਦੀ ਰੁੱਤ ਸੈਸ਼ਨ 22 ਦਸੰਬਰ ਨੂੰ ਹੋਵੇਗਾ:ਮੁੱਖ ਮੰਤਰੀ"