ਪਿੰਜੌਰ ਵਿਚ ਲਗਭਗ 60-70 ਏਕੜ ਜਮੀਨ ‘ਤੇ ਬਣੇਗੀ ਫਿਲਮ ਸਿਟੀ
ਮੁੱਖ ਮੰਤਰੀ ਮਨੋਹਰ ਲਾਲ ਅਤੇ ਦਲੇਰ ਮੇਹੰਦੀ ਨੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕੰਮਾਂ ‘ਤੇ ਤਿਆਰ ਗੀਤਾ ਨੂੰ ਕੀਤਾ ਰਿਲੀਜ
ਪੰਜਾਬ ਅਤੇ ਹਰਿਆਣਾ ਦੇ ਦਿੱਗਜ ਕਲਾਕਾਰਾਂ ਦੀ ਰਹੀ ਮੌਜੂਦਗੀ
ਸੁਖਜਿੰਦਰ ਮਾਨ
ਚੰਡੀਗੜ੍ਹ, 1 ਜੁਲਾਈ : ਹਰਿਆਣਾ ਸਰਕਾਰ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਦੀ ਸਹੂਲਤਾਂ ਲਈ ਫਿਲਮ ਅਤੇ ਏਂਟਰਟੇਨਮੈਂਟ ਪੋਲਿਸੀ ਬਣਾ ਰਿਹਾ ਹੈ। ਇਸ ਤੋਂ ਇਲਾਵਾ, ਪਿੰਜੌਰ ਵਿਚ ਲਗਭਗ 60-70 ਏਕੜ ਥਾਂ ਫਿਲਮ ਸਿਟੀ ਦੇ ਲਈ ਚੋਣ ਕੀਤੀ ਗਈ ਹੈ। ਇਸ ਫਿਲਮ ਸਿਟੀ ਰਾਹੀਂ ਵਿਸ਼ੇਸ਼ ਤੌਰ ‘ਤੇ ਹਰਿਆਣਾ ਅਤੇ ਪੰਜਾਬ ਦੇ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਦਾ ਯਤਨ ਕੀਤਾ ਜਾਵੇਗਾ। ਹਰਿਆਣਾ ਸਰਕਾਰ ਕਲਾਕਾਰਾਂ ਦੇ ਨਾਲ ਹੈ, ਉਨ੍ਹਾਂ ਦੇ ਹਿੱਤ ਲਈ ਅੱਗੇ ਵੀ ਕਾਰਜ ਕਰਦੇ ਰਹਿਣਗੇ, ਕਲਾਕਾਰਾਂ ਨੂੰ ਹਰਿਆਣਾ ਵਿਚ ਕਿਸੇ ਤਰ੍ਹਾ ਦੀ ਮੁਸ਼ਕਲ ਨਹੀਂ ਆਵੇਗੀ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਹ ਗਲ ਅੱਜ ਚੰਡੀਗੜ੍ਹ ਦੇ ਹੋਟਲ ਮਾਊਂਟ ਵਿਯੂ ਵਿਚ ਪੰਜਾਬ ਤੇ ਹਰਿਆਣਾ ਦੇ ਦਿੱਗਜ ਕਲਾਕਾਰਾਂ ਨੂੰ ਭਰੋਸਾ ਦਿੰਦੇ ਹੋਏ ਕਹੀ। ਮੌਕਾ ਸੀ ਪ੍ਰਸਿੱਧ ਗਾਇਕ ਸ੍ਰੀ ਦਲੇਰ ਮੇਹੰਦੀ ਵੱਲੋਂ ਹਰਿਆਣਾ ਸਰਕਾਰ ਦੀ ਉਪਲਬਧੀਆਂ ‘ਤੇ ਬਣਾਏ ਗਏ ਗੀਤਾਂ ਨੂੰ ਰਿਲੀਜ ਕਰਲ ਦਾ। ਇਸ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਸ੍ਰੀ ਦਲੇਰ ਮੇਹੰਦੀ ਤੇ ਉਨ੍ਹਾਂ ਦੀ ਧਰਮਪਤਨੀ ਫਿਲਮ ਅਭਿਨੇਤਰੀ ਹਾਬੀ ਧਾਲੀਵਾਲ, ਗਾਇਕ ਪੰਮੀ ਬਾਈ, ਅਭਿਨੇਤਰੀ ਨਿਸ਼ਾ, ਦਿਲਬਾਗ ਸਿੰਘ, ਸਪਨਾ ਚੌਧਰੀ ਆਦਿ ਕਲਾਕਾਰਾਂ ਨੇ ਗੀਤਾਂ ਨੂੰ ਰਿਲੀਜ ਕੀਤਾ।
ਹਰਿਆਣਾ ਵਾਸੀਆਂ ਦੇ ਸੰਘਰਸ਼ ਅਤੇ ਉਨ੍ਹਾਂ ਦੀ ਮਿਹਨਤ ਦੀ ਬਦੌਲਤ ਅੱਜ ਸੂਬੇ ਕਰ ਰਿਹਾ ਹੈ ਵਿਕਾਸ
ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ-ਹਰਿਆਣਾ ਪਹਿਲਾਂ ਇਕ ਹੀ ਸੂਬਾ ਹੋਇਆ ਕਰਦਾ ਸੀ, ਬਾਅਦ ਵਿਚ 1966 ਵਿਚ ਹਰਿਆਣਾ ਵਜੂਦ ਵਿਚ ਆਇਆ। ਉਸ ਸਮੇਂ ਲਗਦਾ ਸੀ ਕਿ ਪੰਜਾਬ ਬਹੁਤ ਵਿਕਸਿਤ ਹੈ, ਹਰਿਆਣਾ ਵਿਕਾਸ ਦੀ ਰਾਹ ‘ਤੇ ਕਿਵੇ ਅੱਗੇ ਵੱਧ ਪਾਵੇਗਾ। ਪਰ ਹਰਿਆਣਾਵਾਸੀਆਂ ਦੇ ਸੰਘਰਸ਼ ਅਤੇ ਉਨ੍ਹਾਂ ਦੀ ਮਿਹਨਤ ਦੇ ਬਲਬੂਤੇ ਅੱਜ ਹਰਿਆਣਾ ਵਿਕਾਸ ਦੇ ਮਾਮਲੇ ਵਿਚ ਪੰਜਾਬ ਤੋਂ ਕਿਤੇ ਅੱਗੇ ਨਿਕਲ ਚੁੱਕਾ ਹੈ। ਭਾਰਤੀ ਸੇਨਾ ਵਿਚ ਗਿਣਤੀ ਫੋਰਸ ਦੇ ਮਾਮਲੇ ਵਿਚ ਵੀ ਹਰਿਆਣਾ ਪੰਜਾਬ ਤੋਂ ਅੱਗੇ ਹੈ।
ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਵਿਚ ਕਲਾਕਾਰ ਦੀ ਹੁੰਦੀ ਹੈ ਅਹਿਮ ਭੁਮਿਕਾ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਵਿਸ਼ਵ ਪਟਲ ‘ਤੇ ਭਾਰਤ ਦੀ ਜੋ ਛਵੀ ਬਣੀ ਹੈ, ਉਸ ਤੋਂ ਵੱਡੇ-ਵੱਡੇ ਦੇਸ਼ ਵੀ ਹੁਣ ਇਹ ਮੰਨਣ ਲੱਗੇ ਹਨ ਕਿ ਭਾਰਤ ਹੀ ਦੁਨੀਆ ਨੂੰ ਸ਼ਾਂਤੀ ਅਤੇ ਭਾਈਚਾਰੇ ਦੀ ਰਾਹ ਦਿਖਾ ਸਕਦਾ ਹੈ। ਇਸ ਲਈ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਵਿਚ ਇਕ ਕਲਾਕਾਰ ਦੀ ਬਹੁਤ ਅਹਿਮ ਭੁਮਿਕਾ ਹੁੰਦੀ ਹੈ, ਕਿਉਂਕਿ ਕਲਾਕਾਰ ਕਿਸੇ ਜਾਤੀ ਜਾਂ ਸੂਬੇ ਦਾ ਨਹੀਂ ਹੁੰਦਾ, ਉਸ ਦੀ ਪਹਿਚਾਣ ਸਿਰਫ ਇਕ ਕਲਾਕਾਰ ਵਜੋ ਹੁੰਦੀ ਹੈ। ਕਲਾਕਾਰਾਂ ਨੂੰ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਦਿੰਦੇ ਹੋਏ ਆਮਜਨਤਾ ਨੂੰ ਦੇਸ਼ ਤੇ ਸਮਾਜ ਸੇਵਾ ਦੇ ਪ੍ਰਤੀ ਜਾਗਰੁਕ ਅਤੇ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ।
ਰਾਜ ਦੇ ਭਲਾਈ ਲਈ ਮਨੋਹਰ ਲਾਲ ਦੀ ਸੋਚ ਤੇ ਕਾਰਜਸ਼ੈਲੀ ਪ੍ਰਭਾਵਿਤ ਕਰਨ ਵਾਲੀ
ਇਸ ਮੌਕੇ ‘ਤੇ ਪ੍ਰਸਿੱਧ ਗਾਇਕ ਸ੍ਰੀ ਦਲੇਰ ਮੇਹੰਦੀ ਨੇ ਕਿਹਾ ਕਿ ਜਦੋਂ ਉਹ ਹਰਿਆਣਾ ਤੋਂ ਲੰਘਦੇ ਸਨ ਤਾਂ ਰਸਤਿਆਂ ‘ਤੇ ਮੁੱਖ ਮੰਤਰੀ ਦੇ ਹੋਰਡਿੰਗ ਲੱਗੇ ਹੋਏ ਦੇਖ ਕੇ ਉਨ੍ਹਾਂ ਨੂੰ ਬੇਹੱਦ ਚੰਗਾ ਮਹਿਸੂਸ ਹੁੰਦਾ ਸੀ। ਹਾਲਾਂਕਿ ਉਹ ਕਦੀ ਮੁੱਖ ਮੰਤਰੀ ਨਾਲ ਮਿਲੇ ਨਹੀਂ ਸਨ, ਪਰ ਉਨ੍ਹਾਂ ਦੇ ਵਿਅਕਤੀਤਵ ਅਤੇ ਰਾਜ ਦੀ ਭਲਾਈ ਲਈ ਉਨ੍ਹਾ ਦੀ ਸੋਚ ਅਤੇ ਕਾਰਜਸ਼ੈਲੀ ਤੋਂ ਊਹ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਜਾਣਕੇ ਸਮਝ ਆਇਆ ਕਿ ਊਹ ਮਿੱਟੀ ਨਾਲ ਜੁੜੇ ਵਿਅਕਤੀ ਹਨ, ਇਸ ਲਈ ਜਰੂਰਤਮੰਦਾਂ ਨਾਲ ਭਾਵਨਾਤਮਕ ਰੂਪ ਨਾਲ ਜੁੜ ਕੇ ਉਨ੍ਹਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ।
ਰਾਜ ਸਰਕਾਰ ਨੇ ਮਹਿਲਾਵਾਂ ਦੀ ਭਲਾਈ ਲਈ ਕੀਤੇ ਕਈ ਕੰਮ
ਹਰਿਆਣਾ ਕਲਾਕਾਰ ਸਪਨਾ ਚੌਧਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਪਿਛਲੇ 7 ਸਾਲਾਂ ਵਿਚ ਵਿਕਾਸ ਦੇ ਕਾਫੀ ਕੰਮ ਕੀਤੇ ਹਨ। 7 ਸਾਲ ਪਹਿਲਾਂ ਪਖਾਨੇ ਨਾ ਹੋਣ ਨਾਲ ਅਤੇ ਖੁੱਲੇ ਵਿਚ ਸ਼ੌਚ ਕਰਨ ਦੀ ਆਦਤ ਕਾਰਨ ਮਹਿਲਾਵਾਂ ਨੂੰ ਬਹੁਤ ਸਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਯਤਲਾਂ ਨਾਲ ਅੱਜ ਪਖਾਨਿਆਂ ਦੀ ਵਿਵਸਥਾ ਦੇ ਕਾਰਨ ਮਹਿਲਾਵਾਂ ਨੂੰ ਸਹੀ ਮਾਇਨੇ ਵਿਚ ਰਾਹਤ ਮਿਲੀ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਾਧੰਨਵਾਦ।
ਹਰਿਆਣਾ ਸਰਕਾਰ ਜਨ ਭਲਾਈ ਦੇ ਕੰਮ ਕਰ ਰਹੀ ਹੈ
ਪ੍ਰੋਗ੍ਰਾਮ ਵਿਚ ਆਏ ਪੰਜਾਬੀ ਗਾਇਕ ਪੰਮੀ ਬਾਈ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਸਾਰੇ ਕਲਾਕਾਰਾਂ ਨੂੰ ਇਸ ਤਰ੍ਹਾ ਇਕ ਮੰਚ ‘ਤੇ ਲਿਆ ਕੇ ਉਨ੍ਹਾਂ ਨਾਲ ਮੁਲਾਕਾਤ ਕਰ ਰਹੀ ਹੈ। ਕਲਾਕਾਰਾਂ ਨੂੰ ਆਪਣੀ ਗਲ ਰੱਖਣ ਦਾ ਮੌਕਾ ਮਿਲਿਆ ਹੈ। ਹਰਿਆਣਾ ਵਿਕਾਸ ਦੇ ਨਾਤੇ ਨਾਲ ਲਗਾਤਾਰ ਅੱਗੇ ਵੱਧ ਰਿਹਾ ਹੈ ਅਤੇ ਇਸ ਦਾ ਸੱਭ ਤੋਂ ਵੱਡਾ ਕਾਰਨ ਹੈ ਕਿ ਰਾਜ ਸਰਕਾਰ ਹਰ ਵਰਗ ਦਾ ਧਿਆਨ ਰੱਖਦੇ ਹੋਏ ਜਨ ਭਲਾਈ ਦੇ ਕੰਮ ਕਰ ਰਹੀ ਹੈ।
ਹਰਿਆਣਾ ਦੇ ਵਿਕਾਸ ਨੂੰ ਦੇਖ ਕੇ ਉਨੱਤੀ ਦੀ ਆਸ ਬਣੀ ਹੈ
ਇਸ ਮੌਕੇ ‘ਤੇ ਗਾਇਕ ਡਾਲੀ ਗੁਲੇਰਿਆ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਮਾਰਗਦਰਸ਼ਨ ਵਿਚ ਹਰਿਆਣਾ ਵਿਚ ਹੋ ਰਹੇ ਵਿਕਾਸ ਨੂੰ ਦੇਖ ਕੇ ਉਨੱਤੀ ਦੀ ਆਸ ਬਣੀ ਹੈ। ਹਰਿਆਣਾ ਵਿਚ ਪ੍ਰਵੇਸ਼ ਕਰਦੇ ਹੀ ਇੱਥੇ ਦੇ ਮਾਹੌਲ ਅਤੇ ਪ੍ਰਗਤੀ ਨੂੰ ਦੇਖ ਕੇ ਦਿੱਲ ਨੂ ਠੰਡਕ ਮਹਿਸੂਸ ਹੁੰਦੀ ਹੈ। ਪੰਚਕੂਲਾ ਵਿਚ ਆਉਂਦੇ ਹੀ ਅਜਿਹਾ ਭਾਵ ਆਉਂਦਾ ਹੈ ਕਿ ਮੰਨੋ ਆਪਣਾ ਹੀ ਸੂਬਾ ਹੋਵੇ। ਜਿਸ ਤਰ੍ਹਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਦੇਸ਼ ਤੇ ਸੂਬੇ ਵਿਚ ਤਰੱਕੀ ਹੋ ਰਹੀ ਹੈ, ਉਸ ਨੂੰ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ।
ਹਰਿਆਂਣਾ ਵਿਚ ਸੜਕ ਨੈਟਵਰਕ ਮਜਬੂਤ
ਗਾਇਕ ਕਪਤਾਨ ਲਾਡੀ ਨੇ ਕਿਹਾ ਕਿ ਹਰਿਆਣਾ ਵਿਚ ਸੜਕਾਂ ਦਾ ਜਲ ਵਿਛਿਆ ਹੈ। ਕਿਸੇ ਵੀ ਸੂਬੇ ਦੇ ਵਿਕਾਸ ਲਈ ਸੜਕ ਨੈਟਵਰਕ ਦਾ ਇਕ ਵਿਸ਼ੇਸ਼ ਮਹਤੱਵ ਹੁੰਦਾ ਹੈ। ਅੱਜ ਪਿੰਡਾਂ ਨੂੰ ਆਪਸ ਵਿਚ ਜੋੜਨ ਵਾਲੀ ਸੜਕਾਂ ਦੀ ਸਥਿਤੀ ਬਿਹਤਰ ਹੈ, ਜਿਸ ਨਾਲ ਆਵਾਜਾਈ ਵਿਚ ਪਰੇਸ਼ਾਨੀ ਨਹੀਂ ਹੁੰਦੀ। ਜਮੀਨੀ ਪੱਧਰ ‘ਤੇ ਹੋ ਰਿਹਾ ਵਿਕਾਸ ਨਜਰ ਆ ਰਿਹਾ ਹੈ।ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਪ੍ਰਧਾਨ ਓਐਸਡੀ ਨੀਰਜ ਦਫਤੁਆਰ, ਬੀਜੇਪੀ ਨੇਤਾ ਤਰੁਣ ਭੰਡਾਰੀ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਅਮਨ ਕੁਮਾਰ ਸਮੇਤ ਹੋਰ ਮਾਣਯੋਗ ਮਹਿਮਾਨ ਮੌਜੂਦ ਰਹੇ।