ਤਿਆਰੀਆਂ ਨੂੰ ਲੈ ਕੇ ਪ੍ਰੋਗ੍ਰਾਮ ਸਥਾਨ ਦਾ ਮੁੱਖ ਮੰਤਰੀ ਨੇ ਦੌਰਾ ਕੀਤਾ
ਸੁਖਜਿੰਦਰ ਮਾਨ
ਚੰਡੀਗੜ੍ਹ, 4 ਅਪ੍ਰੈਲ: ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 24 ਅਪ੍ਰੈਲ ਨੂੰ ਪਾਣੀਪਤ ਦੇ ਸੈਕਟ-13-17 ਵਿਚ ਆਯੋਜਿਤ ਹੋਣ ਵਾਲੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਪ੍ਰੋਗ੍ਰਾਮ ਸਥਾਨ ਦਾ ਦੌਰਾ ਕੀਤਾ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।ਨਿਰੀਖਣ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਗ੍ਰਾਮ ਵਿਚ ਦੇਸ਼ ਤੇ ਸੂਬੇ ਦੇ ਵੱਖ-ਵੱਖ ਸਿੱਖ ਸਮਾਜ ਦੇ ਲੋਕ ਤੇ ਨੁਮਾਇੰਦੇ ਅਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਲੋਕ ਹਿੱਸਾ ਲੈਣਗੇ। ਸ੍ਰੀ ਗੁਰੂ ਤੇਗ ਬਹਾਦੁਰ ਜੀ ਵੱਲੋਂ ਦਿੱਤੇ ਗਏ ਬਲਿਦਾਨ ਅਤੇ ਉਨ੍ਹਾਂ ਦੀ ਸਿਖਿਆਵਾਂ ਦੀ ਆਮ ਜਨਤਾ ਦੀ ਜਾਣਕਾਰੀ ਵੀ ਮਿਲ ਸਕੇਗੀ ਤਾਂ ਜੋ ਅਸੀਂ ਸਾਰੇ ਉਨ੍ਹਾਂ ਸਿਖਿਆਵਾਂ ਤੋਂ ਪ੍ਰੇਰਣਾ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਇਹ ਇਕ ਧਾਰਮਿਕ ਅਤੇ ਖੁਸ਼ੀਭਰਿਆ ਪ੍ਰੋਗ੍ਰਾਮ ਹੋਵੇਗਾ।ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਪ੍ਰੋਗ੍ਰਾਮ ਨਾਲ ਸ੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਬਲਿਦਾਨ ਕਥਾਵਾਂ ਦੀ ਅੱਜ ਦੀ ਨਵੀਂ ਯੁਵਾ ਪੀੜੀ ਨੂੰ ਵੀ ਜਾਣਕਾਰੀ ਮਿਲੇਗੀ। ਸ੍ਰੀ ਗੁਰੂ ਤੇਗ ਬਹਾਦੁਰ ਜੀ ਸਮੇਤ ਇੰਨ੍ਹਾ ਦੇ ਪੂਰੇ ਪਰਿਵਾਰ ਨੇ ਜਿਨ੍ਹਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾ ਦੇ ਚਾਰ ਪੁੱਤ ਵੀ ਸ਼ਾਮਿਲ ਰਹੇ, ਨੇ ਦੇਸ਼ ਦੇ ਲਈ ਬਲਿਦਾਨ ਦਿੱਤਾ ਹੈ। ਸ਼ਾਇਦ ਹੀ ਇਸ ਤਰ੍ਹਾ ਦਾ ਬਲਿਦਾਨ ਵਿਸ਼ਵ ਵਿਚ ਕਿਸੇ ਹੋਰ ਪਰਿਵਾਰ ਨੇ ਦਿੱਤਾ ਹੋਵੇ।ਉਨ੍ਹਾਂ ਨੇ ਕਿਹਾ ਕਿ ਪੱਤਰ ਵਿਹਾਰ ਕਰ ਹੋਰ ਮਾਣਯੋਗ ਵਿਅਕਤੀਆਂ ਨੂੰ ਵੀ ਇਸ ਪ੍ਰੋਗ੍ਰਾਮ ਵਿਚ ਸੱਦਾ ਦਿੱਤਾ ਜਾਵੇਗਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਆਪਣੇ ਇਸ ਦੌਰੇ ਦੌਰਾਨ ਪ੍ਰੋਗ੍ਰਾਮ ਸਥਾਨ ‘ਤੇ ਜਾ ਕੇ ਵਿਸਤਾਰ ਜਾਣਕਾਰੀ ਵੀ ਲਈ। ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਸਾਹਮਣੇ ਵਿਸਤਾਰ ਬਿਊਰਾ ਰੱਖਦੇ ਹੋਏ ਤਿਆਰ ਕੀਤਾ ਗਿਆ ਖਾਕਾ ਪੇਸ਼ ਕੀਤਾ ਅਤੇ ਪ੍ਰੋਗ੍ਰਾਮ ਦੀ ਪੂਰੀ ਜਾਣਕਾਰੀ ਦਿੱਤੀ।
ਵਿਰੋਧੀ ਪੱਖ ਨੂੰ ਵੀ ਬੁਲਾਉਣਗੇ
ਚੰਡੀਗੜ੍ਹ :ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰੋਗ੍ਰਾਮ ਧਾਰਮਿਕ, ਸਭਿਆਚਾਰਕ ਪ੍ਰੋਗ੍ਰਾਮ ਹੈ। ਇਹ ਕਿਸੇ ਪਾਰਟੀ ਦਾ ਪ੍ਰੋਗ੍ਰਾਮ ਨਹੀਂ ਹੈ, ਸਗੋ ਇਹ ਹਰਿਆਣਾ ਸਰਕਾਰ ਦਾ ਪ੍ਰੋਗ੍ਰਾਮ ਹੈ ਅਤੇ ਸੱਭ ਦਾ ਸਾਂਝਾ ਪ੍ਰੋਗ੍ਰਾਮ ਹੈ। ਇਸ ਪ੍ਰੋਗ੍ਰਾਮ ਵਿਚ ਵਿਰੋਧੀ ਪੱਖ ਨੂੰ ਵੀ ਬੁਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰੋਗ੍ਰਾਮ ਦੀ ਤਿਆਰੀਆਂ ਦੇ ਲਈ ਚੰਡੀਗੜ੍ਹ ਆਰਗਨਾਈਜੇਸ਼ਨ ਕਮੇਟੀ ਦੀ ਹੋਈ ਮੀਟਿੰਗ ਵਿਚ ਵਿਰੋਧੀ ਪੱਖ ਦੇ ਨੇਤਾ ਭੁਪੇਂਦਰ ਸਿੰਘ ਹੁਡਾ ਨੂੰ ਵੀ ਬੁਲਾਇਆ ਸੀ ਅਤੇ ਉਹ ਆਏ ਵੀ ਸਨ। ਇਹ ਪ੍ਰੋਗ੍ਰਾਮ ਰਾਜਨੈਤਿਕ ਅਤੇ ਪਾਰਟੀਆਂ ਤੋਂ ਉੱਪਰ ਉੱਠ ਕੇ ਧਾਰਮਿਕ ਅਤੇ ਸਮਾਜਿਕ ਪ੍ਰੋਗ੍ਰਾਮ ਹੈ। ਇਸ ਮੌਕੇ ‘ਤੇ ਸਾਂਸਦ ਸੰਜੈ ਭਾਟਿਆ, ਪਿੰਡ ਵਿਧਾਇਕ ਮਹਿਪਾਲ ਢਾਂਡਾ, ਸ਼ਹਿਰੀ ਵਿਧਾਇਕ ਪ੍ਰਮੋਦ ਵਿਜ, ਮੇਅਰ ਅਵਨੀਤ ਕੌਰ, ਸਾਬਕਾ ਮੰਤਰੀ ਕ੍ਰਿਸ਼ਣਲਾਲ ਪੰਵਾਰ, ਇਸਰਾਨਾ ਸਾਹਿਬ ਗੁਰੂਦੁਆਰਾ ਤੋਂ ਬਾਬਾ ਰਾਜੇਂਦਰ ਸਿੰਘ, ਸਮੇਤ ਪੁਲਿਸ ਸੁਪਰਡੈਂਟ ਸ਼ਸ਼ਾਂਕ ਕੁਮਾਰ ਸਾਵਨ, ਸਮੇ.ਤ ਭਾਰਤੀ ਗਿਣਤੀ ਵਿਚ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਨੁਮਾਇੰਦੇ ਮੌਜੂਦ ਸਨ।
Share the post "ਹਰਿਆਣਾ ਸਰਕਾਰ ਮਨਾਏਗੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਉਤਸਵ"