ਪੱਤਰਕਾਰਾਂ ਦੀ ਪੈਨਸ਼ਨ ਵੀ ਦਸ ਹਜ਼ਾਰ ਤੋਂ ਵਧਾ ਕੇ 15 ਹਜ਼ਾਰ ਮਹੀਨਾ ਕੀਤੀ
ਚੰਡੀਗੜ੍ਹ, 12 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੱਤਰਕਾਰਾਂ ਨੂੰ ਵੱਡੇ ਤੋਹਫ਼ੇ ਦਿੰਦਿਆਂ ਜਿੱਥੇ 60 ਸਾਲ ਦੀ ਉਮਰ ਪੂਰੀ ਕਰਨ ਵਾਲੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਮਹੀਨਾਵਾਰ ਪੈਨਸ਼ਨ ਦਸ ਹਜਾਰ ਰੁਪਏ ਤਂੋ ਵਧਾ ਕੇ 15 ਹਜਾਰ ਰੁਪਏ ਕਰਨ ਦੀ ਮੰਜੂਰੀ ਦੇ ਦਿੱਤੀ ਹੈ, ਉਥੇ ਸੋਸ਼ਲ ਮੀਡੀਆ ਨਾਲ ਜੁੜੇ ਲੋਕਾਂ ਨੂੰ ਅਹਿਮਿਅਤ ਦਿੰਦਿਆਂ ਨਵੀਂ ਪੋਲਿਸੀ ਲਾਗੂ ਕਰ ਉਨ੍ਹਾਂ ਨੂੰ ਵੀ ਪੱਤਰਕਾਰ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ।
ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ, ਨਵੀਂ ਪਿੱਚ ’ਤੇ ਖੇਡ ਸਕਦੇ ਹਨ ਸਿਆਸੀ ਪਾਰੀ
ਇਸ ਸਬੰਧ ਵਿਚ ਹਰਿਆਣਾ ਦੀ ਕੈਬੀਨਟ ਵਿਚ ਵੀ ਮੰਜੂਰੀ ਦੇ ਦਿੱਤੀ ਗਈ ਹੈ। ਹਰਿਆਣਾ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਟਲੀ ਨੇ ਇੱਥੇ ਜਾਰੀ ਦਿੰਦਿਆਂ ਦਸਿਆ ਕਿ ਸਾਲ 2017 ਵਿਚ ਮੀਡੀਆ ਦੇ ਲਈ ਬਣਾਈ ਗਈ ਨੀਤੀਆਂ ਸਿਰਫ ਪ੍ਰਿੰਟ ਮੀਡੀਆ, ਇਲੈਕਟਰੋਨਿਕ ਮੀਡੀਆ ਅਤੇ ਵੈਬਸਾਇਟਾਂ ਤਕ ਹੀ ਸੀਮਤ ਸਨ। ਪਰ ਪਿਛਲੇ ਕਾਫੀ ਸਮੇਂ ਤੋਂ ਯੂਟਿਯੂਬ, ਫੇਸਬੁੱਕ ਵਰਗੇ ਸੋਸ਼ਲ ਪਲੇਟਫਾਰਮਾਂ ’ਤੇ ਚੱਲਣ ਵਾਲੇ ਸਮਾਚਾਰ ਚੈਨਲਾਂ ਦੀ ਨਾ ਸਿਰਫ ਮਹੱਤਤਾ ਵਧਦੀ ਜਾ ਰਹੀ ਹੈ ਸਗੋ ਇੰਨ੍ਹਾਂ ਨੁੰ ਸੰਚਾਲਿਤ ਕਰਨ ਵਾਲੇ ਲੋਕ ਪੱਤਰਕਾਰਤਾ ਦੇ ਖੇਤਰ ਵਿਚ ਅਹਿਮ ਭੁਮਿਕਾ ਵੀ ਨਿਭਾ ਰਹੇ ਹਨ। ਜਿਸਦੇ ਚੱਲਦੇ ਰੋਜਾਨਾ ਜੀਵਨ ਵਿਚ ਸੋਸ਼ਲ ਮੀਡੀਆ ਨੇ ਆਪਣੀ ਇਕ ਮਜਬੂਤ ਥਾਂ ਬਣਾ ਲਈ ਹੈ।
ਭਗਵੰਤ ਮਾਨ ਵੱਲੋਂ ਐਸ ਵਾਈ ਐਲ ਸਹਿਤ ਪੰਜਾਬ ਦੇ ਸਾਰੇ ਮੁੱਦਿਆਂ ‘ਤੇ ਵਿਰੋਧੀਆਂ ਨੂੰ ਖੁੱਲੀ ਬਹਿਸ ਦੀ ਚੁਣੌਤੀ
ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਸਮਾਚਾਰ ਚੈਨਲਾਂ, ਵੈਬਸਾਇਟਾਂ ਅਤੇ ਪ੍ਰਤਿਸ਼ਿਠਤ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਸ਼ਤਿਹਾਰ ਜਾਰੀ ਕਰਨ ਦਾ ਪ੍ਰਾਥਮਿਕ ਉਦੇਸ਼ ਸਰਕਾਰ ਦੀ ਭਲਾਈਕਾਰੀ ਨੀਤੀਆਂ ਅਤੇ ਯੋਜਨਾਵਾਂ ਦੇ ਬਾਰੇ ਵਿਚ ਵੱਧ ਤੋਂ ਵੱਧ ਲੋਕਾਂ ਤਕ ਜਾਣਕਾਰੀ ਪਹੁੰਚਾਉਣਾ ਹੈ। ਇਸ ਨੀਤੀ ਤਹਿਤ ਸੋਸ਼ਲ ਮੀਡੀਆ ਸਮਾਚਾਰ ਚੈਨਲਾਂ ਨੂੰ ਉਨ੍ਹਾਂ ਦੇ ਸਬਸਕ੍ਰਾਇਬਰ, ਫੋਲੋਅਰ ਅਤੇ ਸੋਸ਼ਲ ਮੀਡੀਆਂ ਅਕਾਊਂਟ ’ਤੇ ਪੋਸਟ ਦੀ ਗਿਣਤੀ ਨੂੰ ਧਿਆਨ ਵਿਚ ਰੱਖਦੇ ਹੋਏ ਪੈਨਲ ਵਿਚ ਸ਼ਾਮਿਲ ਕਰਨ ਲਈ ਪੰਜ ਸ਼ਰੇਣੀਆਂ ਬਣਾਈਆਂ ਹਨ।
ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ’ਚ ਪੁਲਿਸ ਮੁਲਾਜਮਾਂ ਦੇ ਭੱਤਿਆਂ ’ਚ ਢਾਈ ਗੁਣਾ ਤੋਂ ਲੈ ਕੇ 6 ਗੁਣਾ ਵਾਧਾ
ਡੀਆਈਪੀਆਰ ਹਰਿਆਣਾ ਵੱਲੋਂ ਇੰਨ੍ਹਾਂ ਸ਼ਰੇਣੀਆਂ ਦੇ ਅਨੁਸਾਰ ਸੋਸ਼ਲ ਮੀਡੀਆ ਸਮਾਚਾਰ ਚੈਨਲਾਂ ਨੂੰ ਸੂਚੀਬੱਧ ਕੀਤਾ ਜਾਵੇਗਾ।ੀਡੀਆ ਸਲਾਹਕਾਰ ਰਾਜੀਵ ਜੈਟਲੀ ਕਿਹਾ ਕਿ ਹਰਿਆਣਾ ਦੇ ਪੱਤਰਕਾਰਾਂ ਦੀ ਭਲਾਈ ਦੇ ਬਾਰੇ ਵਿਚ ਮੁੱਖ ਮੰਤਰੀ ਮਨੋਹਰ ਲਾਲ ਨੇ ਸਾਲ 2017 ਵਿਚ ਮਾਨਤਾ ਪ੍ਰਾਪਤ 60 ਸਾਲ ਦੀ ਉਮਰ ਪੂਰੀ ਕਰਨ ਵਾਲੇ ਪੱਤਰਕਾਰਾਂ ਨੂੰ ਪੈਂਸ਼ਨ ਦੇਣ ਦੀ ਯੋਜਨਾ ਲਾਗੂ ਕੀਤੀ ਸੀ। ਮੁੱਖ ਮੰਤਰੀ ਨੇ ਪੱਤਰਕਾਰਾਂ ਭਲਾਈ ਨੁੰ ਇੱਥੇ ਵਿਰਾਮ ਨਹੀਂ ਦਿੱਤਾ ਸਗੋ ਇਸ ਨੂੰ ਅੱਗੇ ਵਧਾਉਂਦੇ ਹੋਏ ਹੁਣ ਇਸ ਪੈਂਸ਼ਨ ਰਕਮ ਨੂੰ ਵਧਾ ਕੇ 15 ਹਜਾਰ ਰੁਪਏ ਮਹੀਨਾ ਕਰ ਦਿੱਤਾ ਹੈ।
Share the post "ਹਰਿਆਣਾ ਸਰਕਾਰ ਵਲੋਂ ਸੋਸਲ ਮੀਡੀਆ ਨਾਲ ਜੁੜੇ ਕਰਮੀਆਂ ਨੂੰ ਪੱਤਰਕਾਰਾਂ ਦਾ ਦਰਜ਼ਾ ਦੇਣ ਦਾ ਐਲਾਨ"