ਹਰਿਆਣਾ: ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਨੇ ਵੱਡਾ ਫੈਸਲਾਂ ਲੈਂਦੇ ਹੋਏ ਕਮੇਟੀ ਵਿੱਚ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਭੁਪਿੰਦਰ ਸਿੰਘ ਅਸੰਧ ਨੂੰ ਪ੍ਰਧਾਨ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਹੈ। ਇਸ ਦੇ ਨਾਲ ਹੀ ਕਾਰਜਕਾਰਨੀ ਮੈਂਬਰ ਰਮਨੀਕ ਸਿੰਘ ਮਾਨ ਨੂੰ ਜਨਰਲ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ ਹੈ। ਇਹ ਦੋਵੇਂ ਨਿਯੁਕਤੀਆਂ ਹਰਿਆਣਾ ਸਰਕਾਰ ਵੱਲੋਂ ਚੋਣਾਂ ਤੱਕ ਕੀਤੀਆਂ ਗਈਆਂ ਹਨ।
ਵਿਜੀਲੈਂਸ ਵੱਲੋਂ ਐਲ.ਟੀ.ਸੀ. ਛੁੱਟੀ ਸਬੰਧੀ ਬਿੱਲ ਕਲੀਅਰ ਕਰਨ ਬਦਲੇ 5000 ਰੁਪਏ ਰਿਸ਼ਵਤ ਲੈਂਦਾ ਬਿੱਲ ਕਲਰਕ ਕਾਬੂ
ਜ਼ਿਕਰਯੋਗ ਹੈ ਕਿ ਬੀਤੀ 14 ਅਗਸਤ ਨੂੰ ਅੰਬਾਲਾ ਦੇ ਸ੍ਰੀ ਪੰਜੋਖਰਾ ਸਾਹਿਬ ਗੁਰਦੁਆਰਾ ਵਿਖੇ ਹੋਈ ਮੀਟਿੰਗ ਦੌਰਾਨ ਹੋਏ ਵਿਵਾਦ ਕਾਰਨ ਮੁੱਖ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਨੇ ਅਸਤੀਫਾ ਦੇ ਦਿੱਤਾ ਸੀ।
Share the post "ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਨੇ ਭੁਪਿੰਦਰ ਸਿੰਘ ਅਸੰਧ ਨੂੰ ਲਾਇਆ ਨਵਾਂ ਪ੍ਰਧਾਨ"