ਕੇਂਦਰ ਸਰਕਾਰ ਦੀ ਨਵੀਂ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਤਹਿਤ ਸੂਬੇ ਵਿਚ ਕਾਰਜ ਸ਼ੁਰੂ
ਯੋਜਨਾ ਨੂੰ ਸਫਲ ਬਨਾਉਣ ਵਿਚ ਸੂਬੇ ਦਾ ਸਿਰਸਾ ਜਿਲ੍ਹਾ ਝੀਂਗਾ ਪਾਲਣ ਵਿਚ ਬਣਿਆ ਲੀਡ ਜਿਲ੍ਹਾ
ਮੱਛੀ ਵਿਭਾਗ ਦੀ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵੀ ਕੀਤੀ ਹੈ ਸ਼ਲਾਘਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 21 ਸਤੰਬਰ : ਹਰੀ ਕ੍ਰਾਂਤੀ ਦਾ ਸਿਰਮੌਰ ਰਿਹਾ ਹਰਿਆਣਾ ਸੂਬਾ ਹੁਣ ਨੀਲੀ ਕ੍ਰਾਂਤੀ ਵੱਲ ਵੱਧ ਗਿਆ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਦੇਸ਼ ਵਿਚ ਨੀਲੀ ਕ੍ਰਾਂਤੀ ਲਿਆਉਣ ਦੀ ਜਰੂਰਤ ਦੱਸਣ ਦੇ ਬਾਅਦ ਕੇਂਦਰ ਸਰਕਾਰ ਨੇ ਇਕ ਨਵੀਂ ਯੋਜਨਾ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਦਾ ਐਲਾਨ ਕਰ ਇਸ ਦੀ ਸ਼ੁਰੂਆਤ ਕੀਤੀ ਹੈ ਤਾਂ ਜੋ ਸਮੁੰਦਰੀ ਤੇ ਹੋਰ ਜਲ ਸੰਪਦਾਵਾਂ ਦਾ ਦੇਸ਼ ਦੀ ਅਰਥਵਿਵਸਥਾ ਵਿਚ ਸਹਿਯੋਗ ਵਧੇ। ਹਰਿਆਣਾ ਨੇ ਜਮੀਨੀ ਪੱਧਰ ‘ਤੇ ਨੀਲ ਕ੍ਰਾਂਤੀ ਨੂੰ ਸਫਲ ਬਨਾਉਣ ਦੀ ਸ਼ੁਰੂਆਤ ਸਿਰਸਾ ਜਿਲ੍ਹੇ ਤੋਂ ਝੀਂਗਾ ਪਾਲਣ ਦੇ ਕਲਸਟਰ ਪ੍ਰਦਰਸ਼ਨ ਫਾਰਮ ਤੇ ਪ੍ਰਗਤੀਸ਼ੀਲ ਝੀਂਗਾ ਕਿਸਾਨਾਂ ਦੀ ਵਰਕਸ਼ਾਪ ਦੇ ਪ੍ਰਬੰਧ ਦੇ ਨਾਲ ਕੀਤੀ ਹੈ। ਵਰਕਸ਼ਾਪ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਖੁਦ ਸਿਰਸਾ ਜਿਲ੍ਹੇ ਦੇ ਕਿਸਾਲਾਂ ਦੀ ਖਾਰੇ ਪਾਣੀ ਤੋਂ ਝੀਂਗਾ ਪਾਲਣ ਕਾਰੋਬਾਰ ਸ਼ੁਰੂ ਕਰਨ ਲਈ ਸ਼ਲਾਘਾ ਕੀਤੀ ਹੈ। ਵਰਨਣਯੋਗ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਣ ਮੰਤਰੀ ਜੇਪੀ ਦਲਾਲ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਪਹਿਲ ‘ਤੇ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਨੂੰ ਸੂਬੇ ਵਿਚ ਅਮਲੀਜਾਮਾ ਪਹਿਨਾਉਣ ਦੀ ਸ਼ੁਰੂਆਤ ਕੀਤੀ ਹੈ। ਕੌਮੀ ਖੇਤੀਬਾੜੀ ਵਿਕਾਸ ਯੋਜਨਾ ਤਹਿਤ ਸਾਲ 2014-15 ਵਿਚ ਹਰਿਆਣਾ ਵਿਚ ਚਿੱਟੀ ਝੀਂਗਾ ਪਾਲਣ ਦੀ ਸ਼ੁਰੂਆਤ 20 ਏਕੜ ਖੇਤਰਫਲ ਦੇ ਨਾਲ ਕੀਤੀ ਗਈ ਸੀ। ਇਸ ਦੀ ਸਫਲਦਾ ਦੇ ਬਾਅਦ ਕਰਨਾਲ, ਸੋਨੀਪਤ, ਫਰੀਦਾਬਾਦ, ਗੁਰੂਗ੍ਰਾਮ, ਮੇਵਾਤ, ਪਲਵਲ, ਰੋਹਤਕ, ਜੀਂਦ, ਭਿਵਾਨੀ, ਹਿਸਾਰ, ਸਿਰਸਾ, ਰਿਵਾੜੀ, ਝੱਜਰ, ਫਤਿਹਾਬਾਦ ਅਤੇ ਚਰਖੀ ਦਾਦਰੀ ਜਿਲ੍ਹਿਆਂ ਵਿਚ ਚਿੱਟੀ ਝੀਂਗਾ ਪਾਲਣ ਨੂੰ ਅਮਲ ਵਿਚ ਲਿਆਇਆ ਗਿਆ ਅਤੇ ਇਸੀ ਲੜੀ ਅਵਿਚ ਸਾਲ 2021-22 ਦੌਰਾਨ 1250 ਏਕੜ ਖੇਤਰ ਨੂੰ ਝੀਂਗਾ ਪਾਲਣ ਦੇ ਅਧੀਨ ਲਿਆ ਕੇ 2900 ਮੀਟਿ੍ਰਕ ਟਨ ਝੀਂਗਾ ਦਾ ਰਿਕਾਰਡ ਉਤਪਾਦਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੱਛੀ ਵਿਭਾਗ ਨੇ ਸਾਲ 2022-23 ਦੌਰਾਨ ਇਸ ਦਾ ਟੀਚਾ ਦੁਗਕਣਾ ਨਿਰਧਾਰਤ ਕੀਤਾ ਹੈ ਜਿਸ ਨੂੰ ਪੂਰਾ ਕਰਨ ਲਈ ਵਿਭਾਗ ਲੇ ਕਮਰ ਕੱਸ ਲਈ ਹੈ ਅਤੇ ਖਾਰੇ ਪਾਣੀ ਵਾਲੇ ਖੇਤਰਾਂ ਵਿਚ ਝੀਂਗਾ ਪਾਲਣ ਅਤੇ ਮਿੱਠੇ ਪਾਣੀ ਵਾਲੇ ਹੋਰ ਖੇਤਰਾਂ ਵਿਚ ਮੱਛੀ ਪਾਲਣ ਨੁੰ ਪ੍ਰੋਤਸਾਹਨ ਦੇਣ ਦੀ ਯੋਜਨਾਵਾਂ ਤਿਆਰ ਕੀਤੀਆਂ ਹਨ ਅਤੇ ਕਿਸਾਨਾਂ ਦਾ ਰੁਝਾਨ ਇਸ ਦੇ ਪ੍ਰਤੀ ਵਧਿਆ ਹੈ ਜਿਸ ਦਾ ਉਦਾਹਰਣ ਸਿਰਸਾ ਜਿਲ੍ਹੇ ਦੇ ਕਿਸਾਨਾਂ ਵਿਚ ਦੇਖਣ ਨੂੰ ਮਿਲਿਆ। ਇਸੀ ਤਰ੍ਹਾ ਹਰਿਆਣਾ ਵਿਚ ਸਾਲ 2014 ਵਿਚ ਕੁੱਲ 43 ਹਜਾਰ ਏਕੜ ਵਿਚ 1 ਲੱਖ ਮੀਟਿ੍ਰਕ ਟਨ ਮੱਛੀ ਉਤਪਾਦਨ ਹੁੰਦਾ ਸੀ ਅਤੇ ਇਸ ਸਾਲ ਇਹ ਟੀਚਾ ਵਧਾ ਕੇ 54 ਹਜਾਰ ਏਕੜ ਅਤੇ 2 ਲੱਖ 10 ਹਜਾਰ ਮੀਟਿ੍ਰਕ ਟਨ ਰੱਖਿਆ ਗਿਆ ਹੈ।
ਹਰੀ ਕ੍ਰਾਂਤੀ ਦੇ ਬਾਅਦ ਹਰਿਆਣਾ ਨੀਲੀ ਕ੍ਰਾਂਤੀ ਦੇ ਵੱਲ ਵਧਿਆ ਹਰਿਆਣਾ
9 Views