ਮਹਰੂਮ ਮੁੱਖ ਮੰਤਰੀ ਵੀਰਭਦਰ ਸਿੰਘ ਦੇ ਪੁੱਤਰ ਵਿਕਰਮਦਿੱਤਿਆ ਸਹਿਤ ਸੱਤ ਨਵੇਂ ਮੰਤਰੀਆਂ ਨੂੰ ਚੁਕਾਈ ਸਹੁੰ
ਪੰਜਾਬੀ ਖ਼ਬਰਸਾਰ ਬਿਉਰੋ
ਸ਼ਿਮਲਾ, 8 ਜਨਵਰੀ: ਪਿਛਲੇ ਦਿਨੀਂ ਭਾਜਪਾ ਨੂੰ ਹਰਾ ਕੇ ਹਿਮਾਚਲ ਪ੍ਰਦੇਸ਼ ਦੀ ਸੱਤਾ ਹਾਸਲ ਕਰਨ ਵਾਲੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵਲੋਂ ਅੱਜ ਅਪਣੀ ਕੈਬਨਿਟ ਦਾ ਵਿਸਥਾਰ ਕੀਤਾ ਗਿਆ। ਰਾਜ ਭਵਨ ਵਿਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਮਹਰੂਮ ਮੁੱਖ ਮੰਤਰੀ ਵੀਰਭਦਰ ਸਿੰਘ ਦੇ ਪੁੱਤਰ ਵਿਕਰਮਦਿੱਤਿਆ ਸਿੰਘ ਸਹਿਤ ਸੱਤ ਨਵੇਂ ਮੰਤਰੀਆਂ ਨੂੰ ਰਾਜਪਾਲ ਰਾਜੇਂਦਰ ਵਿਸ਼ਵਾਨਾਥ ਵਲੋਂ ਸਹੁੰ ਚੁਕਾਈ ਗਈ। ਨਵੇਂ ਮੰਤਰੀਆਂ ਵਿਚ ਵਿਕਰਮਦਿੱਤਿਆ ਸਿੰਘ, ਅਨਿਰੁਧ ਸਿੰਘ, ਧਨੀ ਰਾਮ,ਹਰਸ਼ਵਰਧਨ ਚੌਹਾਨ,ਜਗਤ ਸਿੰਘ ਨੇਗੀ, ਰੋਹਿਤ ਠਾਕੁਰ,ਚੰਦਰ ਕੁਮਾਰ ਸ਼ਾਮਲ ਹਨ, ਜਿੰਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਇਸਤੋਂ ਇਲਾਵਾਅੱਧੀ ਦਰਜ਼ਨ ਵਿਧਾਇਕਾਂ ਨੂੰ ਮੁੱਖ ਸੰਸਦੀ ਸਕੱਤਰ ਵੀ ਬਣਾਇਆ ਗਿਆ ਹੈ, ਜਿੰਨ੍ਹਾਂ ਵਿਚਰਾਮ ਕੁਮਾਰ ਚੌਧਰੀ, ਮੋਹਲ ਲਾਲ, ਰਾਮ ਕੁਮਾਰ, ਅਸ਼ੀਸ ਬੁਟੇਲ, ਕਿਸ਼ੋਰੀ ਲਾਲ ਅਤੇ ਸੰਜੇ ਅਵਸਥੀ ਸ਼ਾਮਲ ਹਨ। ਗੌਰਤਲਬ ਹੈ ਕਿ ਇਸਤੋਂ ਪਹਿਲਾਂ 11 ਦਸੰਬਰ ਨੂੰ ਕਾਂਗਰਸ ਪਾਰਟੀ ਵਲੋਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਮੁਕੇਸ਼ ਅਗਨੀਹੋਤਰੀ ਨੂੰ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਸੀ। ਉਸ ਸਮੇਂ ਉਕਤ ਦੋਨਾਂ ਤੋਂ ਇਲਾਵਾ ਮਹਰੂਮ ਵੀਰਭਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਵੀ ਵੱਡੀ ਦਾਅਵੇਦਾਰ ਸੀ ਪ੍ਰੰਤੂ ਹਾਈਕਮਾਂਡ ਨੇ ਸੁੱਖੂ ’ਤੇ ਭਰੋਸਾ ਜਤਾਇਆ ਸੀ, ਜਿਸਤੋਂ ਬਾਅਦ ਇਹ ਪੱਕਾ ਮੰਨਿਆ ਜਾ ਰਿਹਾ ਸੀ ਕਿ ਮਹਰੂਮ ਮੁੱਖ ਮੰਤਰੀ ਦੇ ਪ੍ਰਵਾਰ ਵਿਚੋਂ ਸ਼ਿਮਲਾ ਦਿਹਾਤੀ ਹਲਕੇ ਤੋਂ ਚੋਣ ਜਿੱਤੇ ਵਿਕਰਮਦਿੱਤਿਆ ਸਿੰਘ ਨੂੰ ਮੰਤਰੀ ਬਣਾਇਆ ਜਾਵੇਗਾ।
ਹਿਮਾਚਲ ਪ੍ਰਦੇਸ਼ ’ਚ ਸੁੱਖੂ ਸਰਕਾਰ ਵਲੋਂ ਕੈਬਨਿਟ ’ਚ ਵਾਧਾ
9 Views