ਮੁੱਖ ਮੰਤਰੀ ਨੇ ਸਮੀਖਿਆ ਮੀਟਿੰਗ ਦੀ ਅਗਵਾਈ ਕੀਤੀ
ਸੁਖਜਿੰਦਰ ਮਾਨ
ਚੰਡੀਗੜ੍ਹ, 22 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਏਅਰਪੋਰਟ, ਹਿਸਾਰ ‘ਤੇ ਵਿਕਸਿਤ ਕੀਤੇ ਜਾ ਰਹੇ ਇੰਟੀਗ੍ਰੇਟਿਡ ਏਵੀਏਸ਼ਨ ਹੱਬ ਨਾਲ ਸਬੰਧਿਤ ਕੰਮਾਂ ਵਿਚ ਤੇਜੀ ਲਿਆਈ ਜਾਵੇ, ਇਹ ਇਕ ਕੌਮਾਂਤਰੀ ਪੱਧਰ ਦਾ ਪ੍ਰੋਜੈਕਟ ਹੈ ਅਤੇ ਇਸ ਨਾਲ ਸੂਬੇ ਵਿਚ ਵਿਕਾਸ ਨੁੰ ਗਤੀ ਮਿਲੇਗੀ।ਮੁੱਖ ਮੰਤਰੀ ਇੱਥੇ ਮਹਾਰਾਜਾ ਅਗਰਸੇਨ ਏਅਰਪੋਰਟ, ਹਿਸਾਰ ‘ਤੇ ਵਿਕਸਿਤ ਕੀਤੇ ਜਾ ਰਹੇ ਇੰਟੀਗ੍ਰੇਟਿਡ ਏਵੀਏਸ਼ਨ ਹੱਬ ਨਾਲ ਸਬੰਧਿਤ ਕੰਮਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ‘ਤੇ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀ ਮੌਜੂਦ ਸਨ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਅਗਰਸੇਨ ਏਅਰਪੋਰਟ ਹਿਸਾਰ ਨੂੰ ਵਿਕਸਿਤ ਕਰਨ ਵਿਚ ਦੇਰੀ ਨਾ ਕੀਤੀ ਜਾਵੇ ਅਤੇ ਇਸ ਦੇ ਲਈ ਧਨ ਨੂੰ ਜਾਰੀ ਕਰਨ ਵਿਚ ਢਿਲਾਈ ਨਹੀਂ ਵਰਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਏਅਰਪੋਰਟ ਦੀ ਬਾਊਂਡਰੀ ਦੇ ਨਿਰਮਾਣ ਕੰਮ ਤੇ ਲਾਇਟਸ ਲਗਾਉਣ ਦੇ ਕੰਮ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਰਾਜ ਸਰਕਾਰ ਦਾ ਯਤਨ ਹੈ ਕਿ ਸਾਲ 2023 ਵਿਚ ਇਸ ਏਅਰਪੋਰਟ ਤੋਂ ਵਿਮਾਨ ਸੇਵਾ ਨਿਯਮਤ ਰੂਪ ਨਾਲ ਸ਼ੁਰੂ ਕਰ ਦਿੱਤੀ ਜਾਵੇ। ਉਨ੍ਹਾਂ ਨੇ ਨਵੀਂ ਦਿੱਲੀ ਦੇ ਆਈਜੀਆਈ ਏਅਰਪੋਰਟ ਤੋਂ ਮਹਾਰਾਜਾ ਅਗਰਸੇਨ ਏਅਰਪੋਰਟ, ਹਿਸਾਰ ਤਕ ਰੇਲ ਕਨੈਕਟੀਵਿਟੀ ਲਈ ਰੂਟ ਨੂੰ ਜਲਦੀ ਤੋਂ ਜਲਦੀ ਫਾਈਨਲ ਕਰਨ, ਵਿਮਾਨ- ਸੇਵਾ ਦੇ ਲਈ ਹਿਸਾਰ ਤੋਂ ਵੱਖ-ਵੱਖ ਰੂਟਸ ਤੈਅ ਕਰਲ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਏਅਰਪੋਰਟ ਦੇ ਲਈ ਜਲ ਸਪਲਾਈ, ਡ੍ਰੇਨੇਜ ਸਿਸਟਮ ਅਤੇ ਰਾਅ-ਵਾਟਰ ਦੇ ਸਟੋਰੇਜ ਲਈ ਕੀਤੇ ਜਾ ਰਹੇ ਕੰਮਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।
ਮੀਟਿੰਗ ਵਿਚ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਵਾਤਾਵਰਣ ਅਤੇ ਵਨ ਵਿਭਾਗ ਵੱਲੋਂ ਇੰਟੀਗ੍ਰੇਟਿਡ ਏਵੀਏਸ਼ਨ ਹੱਬ ਦੇ ਦੂਜੇ ਪੜਾਅ ਦੇ ਵਿਕਾਸ ਕੰਮਾਂ ਲਈ 23 ਨਵੰਬਰ, 2020 ਨੂੰ ਕਲੀਅਰੇਂਸ ਮਿਲਣ ਦੇ ਬਾਅਦ ਏਅਰਕ੍ਰਾਫਟ ਪਾਰਕਿੰਗ ਦੇ ਲਈ ਤਿੰਨ ਵੱਡੇ ਹੈਂਗਰ ਦਾ ਨਿਰਮਾਣ 18 ਅਗਸਤ, 2021 ਨੂੰ ਪੂਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਨਿਰਮਾਣ-ਸਥਾਨ ਤੋਂ ਪੁਰਾਣੀ ਬਿਲਡਿੰਗ ਨੂੰ ਤੋੜ ਦਿੱਤਾ ਗਿਆ ਹੈ ਅਤੇ ਵਾਟਰ-ਚੈਨਲਸ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ। ਕਰੀਬ 7,115 ਏਕੜ ਜਮੀਨ ਦਾ ਮਿਯੂਟੇਸ਼ਨ ਵੀ ਨਾਗਰਿਕ ਏਵੀਏਸ਼ਨ ਵਿਭਾਗ ਦੇ ਨਾਂਅ ਹੋ ਚੁੱਕਾ ਹੈ। ਇਸੀ ਤਰ੍ਹਾ ਰਨ-ਵੇ, ਪੀਟੀਟੀ, ਟੈਕਸੀ-ਵੇ, ਏਪ੍ਰੋਨ ਆਦਿ ਦਾ 80 ਫੀਸਦੀ ਅਤੇ 33 ਕੇਬੀ ਸਬ-ਸਟੇਸ਼ਨ ਦਾ ਨਿਰਮਾਣ ਦਾ ਕੰਮ 70 ਫੀਸਦੀ ਤਕ ਪੂਰਾ ਕਰ ਲਿਆ ਗਿਆ ਹੈ। ਮੁੱਖ ਮੰਤਰੀ ਨੇ ਇੰਟੀਗ੍ਰੇਟਿਡ ਏਵੀਏਸ਼ਨ ਹੱਬ ਨਾਲ ਸਬੰਧਿਤ ਕੰਮਾਂ ਦੀ ਸਿਲਸਿਲੇਵਾਰ ਸਮੀਖਿਆ ਕੀਤੀ ਅਤੇ ਬਾਕੀ ਕੰਮਾਂ ਨੂੰ ਨਿਰਧਾਰਿਤ ਸਮੇਂ ਵਿਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਮਿਟਿੰਗ ਵਿਚ ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਾ ਵੀ. ਉਮਾਸ਼ੰਕਰ, ਬਿਜਲੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ ਕੇ ਦਾਸ, ਵਿੱਤ ਅੇਤ ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਸਿਵਲ ਏਵੀਏਸ਼ਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਲੋਕ ਨਿਰਮਾਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
Share the post "ਹਿਸਾਰ ਦੇ ਇੰਟੀਗ੍ਰੇਟਿਡ ਏਵੀਏਸ਼ਨ ਹੱਬ ਦੇ ਕੰਮਾਂ ਵਿਚ ਤੇਜੀ ਲਿਆਈ ਜਾਵੇ – ਮਨੋਹਰ ਲਾਲ"