WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮਾਨਸਾ

ਹੁਣ ਮਹਰੂਮ ਗਾਇਕ ਮੂਸੇਵਾਲਾ ਦੇ ਪਿਤਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

ਪੁਲਿਸ ਵਲੋਂ ਜਾਂਚ ਸ਼ੁਰੂ, ਪਾਕਿਸਤਾਨ ਤੋਂ ਆਈ ਹੈ ਧਮਕੀ
ਪੁੱਤ ਦੇ ਕਾਤਲਾਂ ਦੀ ਲਾਸ਼ਾਂ ਨੂੰ ਪਹਿਚਾਣਿਆਂ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 21 ਜੁਲਾਈ: ਕਰੀਬ ਪੌਣੇ ਦੋ ਮਹੀਨੇ ਪਹਿਲਾਂ ਗੈਗਸਟਰਾਂ ਹੱਥੋਂ ਮਾਰੇ ਗਏ ਉਘੇ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਸਬੰਧ ਵਿਚ ਬਲਕੌਰ ਸਿੰਘ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ, ਜਿਸਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਣਕਾਰੀ ਮੁਤਾਬਕ ਬਲਕੌਰ ਸਿੰਘ ਸਿੱਧੂ ਨੂੰ ਪਿਛਲੇ ਕੁੱਝ ਦਿਨਾਂ ਤੋਂ ਸੋਸਲ ਮੀਡੀਆ ਸਾਈਟ ਇੰਸਟਾਗ੍ਰਾਮ ਰਾਹੀਂ ਪਾਕਿਸਤਾਨ ਤੋਂ ਧਮਕੀਆਂ ਆਈਆਂ ਹਨ, ਜਿਸ ਵਿਚ ਲਿਖਿਆ ਹੈ ਕਿ ‘‘ਅਗਲਾ ਨੰਬਰ ਬਾਪੂ ਦਾ ਹੈ।’’ ਪੁੱਤਰ ਨੂੰ ਬਹੁਤ ਪਿਆਰ ਕਰਦਾ ਹੈ, ਜਲਦੀ ਉਸ ਕੋਲੋ ਪਹੁੰਚਾਂਵਾਗੇ। ਗੌਰਤਲਬ ਹੈ ਕਿ ਬਲਕੌਰ ਸਿੰਘ ਅਪਣੇ ਪੁੱਤਰ ਦੀ ਮੌਤ ਦਾ ਚਮਸਦੀਦ ਗਵਾਹ ਵੀ ਹੈ ਤੇ ਗੈਂਗਸਟਰਾਂ ਵਿਰੁਧ ਪਰਚਾ ਵੀ ਉਨ੍ਹਾਂ ਵਲੋਂ ਦਰਜ਼ ਕਰਵਾਇਆ ਗਿਆ ਹੈ। ਪੂਰੀ ਦੁਨੀਆ ਨੂੰ ਹਿਲਾਉਣ ਵਾਲੇ ਇਸ ਕਤਲ ਕਾਂਡ ਦੇ ਮੁੱਖ ਗਵਾਹ ਅਤੇ ਮਹਰੂਮ ਗਾਇਕ ਦੇ ਪਿਤਾ ਹੋਣ ਦੇ ਚੱਲਦੇ ਪਹਿਲਾਂ ਹੀ ਪੰਜਾਬ ਪੁਲਿਸ ਵਲੋਂ ਬਲਕੌਰ ਸਿੰਘ ਤੇ ਉਸਦੀ ਪਤਨੀ ਚਰਨ ਕੌਰ ਜੋਕਿ ਪਿੰਡ ਮੂਸਾ ਦੇ ਸਰਪੰਚ ਵੀ ਹਨ, ਨੂੰ ਸੁਰੱਖਿਆ ਮੁਹੱਈਆਂ ਕਰਵਾਈ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਇਲਾਵਾ ਬਲਕੌਰ ਸਿੰਘ ਦੀ ਸੁਰੱਖਿਆ ਵੀ ਸਖ਼ਤ ਕੀਤੀ ਗਈ ਹੈ।

ਬਾਕਸ
ਪੁੱਤ ਦੇ ਕਾਤਲਾਂ ਦੀ ਲਾਸ਼ਾਂ ਨੂੰ ਪਹਿਚਾਣਿਆਂ
ਮਾਨਸਾ: ਉਧਰ ਬੀਤੇ ਕੱਲ ਪੰਜਾਬ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਵਿਚ ਮਾਰੇ ਗਏ ਗੈਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਦੀਆਂ ਲਾਸ਼ਾਂ ਦੀ ਸਿਨਾਖ਼ਤ ਪੁਲਿਸ ਵਲੋਂ ਪ੍ਰਵਾਰ ਦੇ ਨਾਲ ਨਾਲ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਘਟਨਾ ਸਮੇਂ ਸਿੱਧੂ ਮੂਸੇਵਾਲਾ ਨਾਲ ਗੱਡੀ ਵਿਚ ਸਵਾਰ ਉਨ੍ਹਾਂ ਦੇ ਦੋਸਤਾਂ ਕੋਲੋ ਕਰਵਾਈ ਗਈ। ਬਲਕੌਰ ਸਿੰਘ ਤੇ ਸਿੱਧੂ ਦੇ ਦੋਸਤ ਅੱਜ ਵਿਸੇਸ ਤੌਰ ’ਤੇ ਬੁਲੇਟ ਪਰੂਫ਼ ਗੱਡੀ ਫ਼ਾਰਚੂਨਰ ਵਿਚ ਸਵਾਰ ਹੋ ਕੇ ਪਿੰਡ ਮੂਸਾ ਤੋਂ ਨੇ ਪੁਲੀਸ ਨੂੰ ਦੱਸਿਆ ਕਿ ਕੁੱਝ ਦਿਨਾਂ ਤੋਂ ਥਾਣਾ ਘਰਿੰਡਾ ਪੁੱਜੇ ਹੋਏ ਸਨ, ਜਿੱਥੇ ਦੋਨੋਂ ਮਿ੍ਰਤਕ ਗੈਗਸਟਰਾਂ ਦੀਆਂ ਦੇਹਾਂ ਰੱਖੀਆਂ ਹੋਈਆਂ ਸਨ। ਸਿਨਾਖ਼ਤ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਦੋਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਮੌਕੇ ਮਹਰੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਦੋ ਬੰਦਿਆਂ ਨੂੰ ਮਾਰਨ ਨਾਲ ਉਨ੍ਹਾਂ ਦਾ ਪੁੱਤਰ ਵਾਪਸ ਨਹੀਂ ਆਵੇਗਾ ਤੇ ਉਹ ਊਸ ਸਮੇਂ ਸੰਤੁਸਟ ਹੋਣਗੇ ਜਦੋਂ ਪੰਜਾਬ ਵਿੱਚ ਗੈਂਗਸਟਰ ਕਲਚਰ ਦਾ ਖਾਤਮਾ ਹੋਵੇਗਾ।

Related posts

ਰਾਜ ਪੱਧਰੀ ਸਕੂਲ ਖੇਡਾਂ ਲਈ ਮਾਨਸਾ ’ਚ ਮੁਕੇਬਾਜ਼ਾਂ ਦੀ ਆਮਦ ਸ਼ੁਰੂ

punjabusernewssite

ਪੰਜਾਬ ਨੂੰ ਸਿਹਤ, ਸਿੱਖਿਆ ਅਤੇ ਵਿਕਾਸ ਪੱਖੋਂ ਦੇਸ਼ ਦਾ ਬਿਹਤਰੀਨ ਸੂਬਾ ਬਣਾਉਣਾ ਰਾਜ ਸਰਕਾਰ ਦਾ ਮੁੱਖ ਟੀਚਾ-ਬਲਜੀਤ ਕੌਰ

punjabusernewssite

ਪੰਜਾਬ ਰਾਜ ਪ੍ਰਾਇਮਰੀ ਖੇਡਾਂ ’ਚ 50 ਤੋਂ ਵੱਧ ਮੈਡਲ ਜਿੱਤਣ ਵਾਲੇ ਨੰਨ੍ਹੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

punjabusernewssite