WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮਾਨਸਾ

ਹੈੱਡ ਟੀਚਰ ਬਣਨ ਵਾਲੇ ਸੰਘਰਸ਼ੀ ਅਧਿਆਪਕਾਂ ਦਾ ਜਥੇਬੰਦੀਆਂ ਵੱਲ੍ਹੋਂ ਭਰਵਾਂ ਸਵਾਗਤ

ਮਾਨਸਾ 24 ਸਤੰਬਰ: ਸਿੱਖਿਆ ਵਿਭਾਗ ਚ ਈ.ਟੀ.ਟੀ.ਅਧਿਆਪਕਾਂ ਤੋਂ ਹੈੱਡ ਟੀਚਰ ਵਜੋਂ ਤਰੱਕੀ ਕਰਨ ਵਾਲੇ ਸੰਘਰਸ਼ੀ ਅਧਿਆਪਕਾਂ ਦਾ ਵੱਖ-ਵੱਖ ਸਕੂਲਾਂ ਵਿੱਚ ਪਹੁੰਚਣ ’ਤੇ ਜਥੇਬੰਦੀਆਂ ਦੀ ਅਗਵਾਈ ਚ ਸਕੂਲ ਸਟਾਫ਼,ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਮਾਪਿਆਂ ਵੱਲ੍ਹੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਨੂੰ ਮਿਹਨਤੀ ਹੈੱਡ ਟੀਚਰ ਮਿਲਣ ਕਾਰਨ ਸਕੂਲਾਂ ਦੇ ਪ੍ਰਬੰਧਾਂ ਹੋਰ ਬੇਹਤਰ ਹੋਣਗੇ ਅਤੇ ਪੜ੍ਹਾਈ ਦੇ ਮਿਆਰ ਚ ਵਾਧਾ ਹੋਵੇਗਾ।

Breaking News ਗ੍ਰਿਫਤਾਰੀ ਦਾ ਡਰ: ਮਨਪ੍ਰੀਤ ਬਾਦਲ ਨੇ ਮੰਗੀ ਅਗਾਓ ਜਮਾਨਤ

ਸਰਕਾਰੀ ਪ੍ਰਾਇਮਰੀ ਸਕੂਲ ਕੱਲ੍ਹੋ ਵਿਖੇ ਚਰਨਜੀਤ ਸਿੰਘ ਜਟਾਣਾ ਕਲਾਂ ਵਿਖੇ ਜਸਵਿੰਦਰ ਸਿੰਘ ਕਾਹਨ ਮੀਆਂ ਵਿਖੇ ਦਰਸ਼ਨ ਅਲੀਸ਼ੇਰ ਕੁਸਲਾ ਵਿਖੇ ਮਿਲਖਾ ਸਿੰਘ ਮੀਆਂ ਨੇ ਹੈੱਡ ਟੀਚਰ ਵਜੋਂ ਜੁਆਇਨ ਕਰਦਿਆਂ ਕਿਹਾ ਕਿ ਉਹ ਸਕੂਲਾਂ ਪ੍ਰਬੰਧਾਂ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਹੱਕੀ ਸੰਘਰਸ਼ਾਂ ਲਈ ਉਹ ਪਹਿਲਾ ਵਾਂਗ ਪਹਿਰਾ ਦਿੰਦੇ ਰਹਿਣਗੇ।

ਪੰਜਾਬ ਸਰਕਾਰ ਵੱਲੋੰ ਕੰਮ ਦਿਹਾੜੀ 08 ਘੰਟੇ ਤੋਂ ਵਧਾਕੇ 12 ਘੰਟੇ ਕਰਨ ਦੀ ਨਿਖੇਧੀ

ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਈ.ਟੀ.ਟੀ.ਟੀਚਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੀਨੀਅਰ ਆਗੂ ਗੁਰਦਾਸ ਸਿੰਘ ਬਾਜੇਵਾਲਾ ਨੇ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੈੱਡ ਟੀਚਰ ਵਜੋਂ ਤਰੱਕੀ ਪਾਉਣ ਵਾਲੇ ਅਧਿਆਪਕਾਂ ਦਾ ਵੱਖ-ਵੱਖ ਅਧਿਆਪਕਾਂ ਦੇ ਹੱਕੀ ਘੋਲ ਚ ਵੱਡਾ ਯੋਗਦਾਨ ਰਿਹਾ ਹੈ,ਇਨ੍ਹਾਂ ਅਧਿਆਪਕਾਂ ਨੇ ਨਾ ਸਿਰਫ ਵਿਦਿਆਰਥੀਆਂ ਦੀ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਚ ਯੋਗਦਾਨ ਪਾਇਆ ਸਗੋਂ ਸਮੇਂ-ਸਮੇਂ ਦੀਆਂ ਹਕੂਮਤਾਂ ਵਿਰੁੱਧ ਦੋ ਕੀਤੇ ਹਨ।

ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ ਦਾ ਬਠਿੰਡਾ ਪਹੁੰਚਣ ’ਤੇ ਖੁੱਲੀਆਂ ਬਾਹਾਂ ਨਾਲ ਸਹਿਤਕਾਰ ਕਰਨਗੇ ਸਵਾਗਤ

ਇਸ ਮੌਕੇ ਸਾਬਕਾ ਡਿਪਟੀ ਡੀਈਓ ਰਾਮਜੀਤ ਸਿੰਘ,ਸਮਾਰਟ ਸਕੂਲ ਕੋਆਰਡੀਨੇਟਰ ਜਗਜੀਤ ਵਾਲੀਆਂ,ਅਕਬਰ ਸਿੰਘ,ਪਰਵਿੰਦਰ ਸਿੰਘ ਭਾਈਦੇਸਾ,ਅਮਨਦੀਪ ਸਿੰਘ,ਗੁਰਨੈਬ ਮੰਘਾਣੀਆ,ਜਗਤਾਰ ਔਲਖ,ਬਲਜਿੰਦਰ ਸਿੰਘ ਅਤਲਾ ਕਲਾਂ,ਤੇਜਿੰਦਰ ਸਿੰਘ ਚਹਿਲਾਂ ਵਾਲੀ,ਗਗਨਦੀਪ ਸ਼ਰਮਾਂ,ਬਲਵੰਤ ਸਿੰਘ ਝੇਰਿਆਂ ਵਾਲੀ,ਵੀ ਹਾਜ਼ਰ ਸਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਰੂਬੀ ਬਾਂਸਲ, ਡਿਪਟੀ ਡੀਈਓ ਗੁਰਲਾਭ ਸਿੰਘ ਨੇ ਇਸ ਗੱਲ ’ਤੇ ਵੀ ਖੁਸ਼ੀ ਪ੍ਰਗਟਾਈ ਕਿ ਜ਼ਿਲ੍ਹੇ ਭਰ ਹੈੱਡ ਟੀਚਰਜ਼ ਦੀਆਂ ਅਸਾਮੀਆਂ ਭਰਨ ਨਾਲ ਸਕੂਲਾਂ ਦੇ ਨਤੀਜੇ ਹੋਰ ਬੇਹਤਰ ਆਉਣਗੇ।

 

Related posts

ਜ਼ਿਲ੍ਹਾ ਪ੍ਰਾਇਮਰੀ ਖੇਡਾਂ-2023 ਦੀ ਟਰਾਫੀ ਕੀਤੀ ਲਾਂਚ,ਖਿਡਾਰੀਆਂ ਲਈ ਇਕ ਲੱਖ ਰੁਪਏ ਦੀ ਰਾਸ਼ੀ ਦਾ ਐਲਾਨ

punjabusernewssite

ਅਧਿਆਕਾਂ ਨੇ ਬੈਰੀਕੇਡ ਤੋੜਦਿਆਂ ਬੁੱਧ ਰਾਮ ਦੇ ਘਰ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

punjabusernewssite

ਹੁਣ ਮਹਰੂਮ ਗਾਇਕ ਮੂਸੇਵਾਲਾ ਦੇ ਪਿਤਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

punjabusernewssite