ਸੁਖਜਿੰਦਰ ਮਾਨ
ਬਠਿੰਡਾ 2 ਦਿਸੰਬਰ: ਸੀਟੂ ਨਾਲ ਸਬੰਧਤ ਯੂਨੀਅਨਾਂ ਲਾਲ ਝੰਡਾ ਐਨ.ਐਫ਼.ਐਲ.ਮਜਦੂਰ ਯੂਨੀਅਨ,ਗਰਾਸਿਮ ਸੀਮਿੰਟ ਕੰਟ੍ਰੈਕਟਰ ਵਰਕਰ ਯੂਨੀਅਨ ਲਹਿਰਾ ਮੁਹੱਬਤ, ਅੰਬੂਜਾ ਸੀਮਿੰਟ ਕੰਟ੍ਰੈਕਟਰ ਵਰਕਰਜ਼, ਯੂਨੀਅਨ,ਐਮ.ਈ.ਐਸ.ਕੰਟ੍ਰੈਕਟਰ ਵਰਕਰਜ਼ ਯੂਨੀਅਨ, ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਠਿੰਡਾ ਵੱਲੋਂ ਸੰਗਰੂਰ ਵਿਖੇ ਸ਼ਾਂਤਮਈ ਢੰਗ ਨਾਲ ਆਪਣੇ ਹੱਕ ਮੰਗਦੇ ਖੇਤ ਮਜ਼ਦੂਰਾਂ ਉੱਤੇ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਆਗੂਆਂ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਬਣਾਉਣ ਦਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਕਿਰਤੀਆਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਦੇ ਸੰਘਰਸ਼ ਨੂੰ ਡੰਡੇ ਦੇ ਜ਼ੋਰ ਤੇ ਦਬਾਉਣਾ ਚਾਹੁੰਦੀ ਹੈ। ਪੰਜਾਬ ਸਰਕਾਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਉਜਾਗਰ ਕਰ ਰਹੀ ਹੈ ਜੋ ਕਿ ਦੇਸ਼ ਦੇ ਮਿਹਨਤਕਸ਼ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਜਿਸ ਦਾ ਆਉਣ ਵਾਲੇ ਸਮੇਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।ਇਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਪਿਛਲੀਆਂ ਸਰਕਾਰਾਂ ਵਾਲਾ ਰਵੱਈਆ ਬਦਲ ਕੇ ਲੋਕਾਂ ਨਾਲ ਚੋਣਾ ਸਮੇਂ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਇਸ ਸਮੇਂ ਸੀਟੂ ਦੇ ਸੂਬਾਈ ਆਗੂ ਬਲਕਾਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ -ਐਡਵੋਕੇਟ ਐਮ.ਐਮ.ਬਹਿਲ, ਕਾਮਰੇਡ ਕੁਲਜੀਤ ਪਾਲ ਸਿੰਘ ਗੋਲਡੀ, ਪ੍ਰਤਿਭਾ ਸ਼ਰਮਾ, ਰਾਜ ਕੁਮਾਰ ,ਲਛਮਣ ਸਿੰਘ ਅੰਬੂਜਾ, ਹਰਬੰਸ ਸਿੰਘ, ਸ੍ਰੀਨਿਵਾਸ,ਆਦਿ ਹਾਜ਼ਰ ਸਨ।
Share the post "ਹੱਕ ਮੰਗਦੇ ਖੇਤ ਮਜ਼ਦੂਰਾਂ ਉੱਤੇ ਸਰਕਾਰ ਦਾ ਤਸ਼ੱਦਦ ਅਤਿ ਨਿੰਦਣਯੋਗ -ਕਾਮਰੇਡ ਬਲਕਾਰ ਸਿੰਘ"