ਥਰਮਲ ਪਲਾਂਟ ਬੰਦ ਕਰਨਾ ਲੋਕਾਂ ਦੀ ਮੰਗ ਨਹੀਂ, ਮਨਪ੍ਰੀਤ ਬਾਦਲ ਦੀ ਸੋਚ ਵਿਚ ਖੋਟ ਸੀ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 20 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਥਰਮਲ ਪਲਾਂਟ ਨੂੰ ਬੰਦ ਕਰਨ ਪਿੱਛੇ ਲੋਕਾਂ ਦੀ ਮੰਗ ਸੀ, ਦੇ ਕੀਤੇ ਦਾਅਵੇ ’ਤੇ ਸਵਾਲ ਖ਼ੜੇ ਕਰਦਿਆਂ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਬੰਦ ਕਰਨਾ ਲੋਕਾਂ ਦੀ ਮੰਗ ਨਹੀਂ ਸੀ ਬਲਕਿ ਮਨਪ੍ਰੀਤ ਬਾਦਲ ਦੀ ਸੋਚ ਵਿਚ ਖੋਟ ਸੀ ਕਿਉਂਕਿ ਉਹ ਕਰੋੜਾਂ ਰੁਪਏ ਦੇ ਘਪਲੇ ਕਰਨ ਲਈ ਪੱਬਾਂ ਭਾਰ ਬੈਠੇ ਸਨ, ਜੋ ਉਨ੍ਹਾਂ ਨੇ ਕਰ ਕੇ ਵਿਖਾਇਆ ਤੇ ਥਰਮਲ ਪਲਾਂਟ ਦੀਆਂ ਚਿਮਨੀਆਂ ਚੋਂ ਧੂੰਆਂ ਕੱਢਣ ਦੀ ਬਜਾਏ ਬੰਦ ਕਰ ਦਿੱਤਾ । ਉਨ੍ਹਾਂ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਵਿਕਾਸ ਕਾਰਜ ਠੱਪ ਕਰਵਾ ਦਿੱਤੇ ਹਨ ਤੇ ਹੁਣ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਵੋਟਾਂ ਦੇ ਲਾਲਚ ਲਈ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੂੰ ਸਵਾਲ ਕੀਤਾ ਹੈ , ਕਿ ਉਹ ਜੁਆਬ ਦੇਣ ਕੇ ਬਠਿੰਡਾ ਸ਼ਹਿਰ ਦੇ ਵਿਕਾਸ ਲਈ ਕੀ ਕੀਤਾ? ਸ਼੍ਰੀ ਸਿੰਗਲਾ ਨੇ ਕਿਹਾ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜ ਸਾਲ ਖਜਾਨਾ ਖਾਲੀ ਹੋਣ ਦਾ ਰੋਣਾ ਰੋਇਆ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵੇਲੇ ਕਦੇ ਵੀ ਖ਼ਜ਼ਾਨਾ ਖਾਲੀ ਨਹੀਂ ਹੋਇਆ ਤੇ ਪੰਜਾਬ ਨੂੰ ਚਹੁੰ ਮੁਖੀ ਵਿਕਾਸ ਕਰਕੇ ਵਿਖਾਇਆ। ਉਨ੍ਹਾਂ ਕਿਹਾ ਕਿ ਖਜਾਨਾ ਮੰਤਰੀ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਕੀਤੀਆਂ ਧੱਕੇਸ਼ਾਹੀਆਂ ਤੇ ਨਾਜਾਇਜ ਕਬਜਿਆਂ ਦਾ ਖਮਿਆਜਾ ਆਉਂਦੀਆਂ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਖ਼ਜ਼ਾਨਾ ਮੰਤਰੀ ਅਤੇ ਉਸ ਦੀ ਟੀਮ ਵੱਲੋਂ ਕੀਤੇ ਲੋਕ ਵਿਰੋਧੀ ਫੈਸਲਿਆਂ ਦਾ ਜਵਾਬ ਦੇਣ ਅਤੇ ਅਕਾਲੀ ਬਸਪਾ ਗੱਠਜੋੜ ਦੇ ਹੱਥ ਮਜਬੂਤ ਕਰਨ ਤਾਂ ਜੋ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਤੋਰਿਆ ਜਾ ਸਕੇ ।ਇਸ ਮੌਕੇ ਉਨ੍ਹਾਂ ਦੇ ਨਾਲ ਹਰਜੀਤ ਸਿਵੀਆ, ਸੀਰਾ ਸਿੱਧੂ, ਮਨਮੋਹਨ ਕੁੱਕੂ ,ਪਾਲ ਸਿੰਘ, ਜਸਵੀਰ ਸਿੰਘ , ਹਰ ਪਿਆਰ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਰ ਹਾਜਰ ਸਨ
ਖ਼ਜ਼ਾਨਾ ਮੰਤਰੀ ਦੇ ਬਿਆਨ ’ਤੇ ਸਾਬਕਾ ਵਿਧਾਇਕ ਦਾ ਤਿੱਖਾ ਹਮਲਾ..!
19 Views