ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਲੋਕ ਭਲਾਈ ਸਕੀਮਾਂ ਸਬੰਧੀ ਲਗਾਏ ਗਏ ਕੈਂਪ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,19 ਅਗਸਤ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਲੋਕ ਭਲਾਈ ਸਕੀਮਾਂ ਸਬੰਧੀ ਵਿਸ਼ੇਸ਼ ਕੈਂਪ ਲਗਾਏ ਗਏ । ਇਨ੍ਹਾਂ ਕੈਂਪਾ ਅਧੀਨ ਆਮ ਲੋਕਾਂ ਨੇ ਪੈਨਸ਼ਨ, ਹੋਰ ਵਿੱਤੀ ਸਹਾਇਤਾ ਤੇ ਲੋਕ ਭਲਾਈ ਸਕੀਮਾਂ ਸਬੰਧੀ ਫਾਰਮ ਭਰੇ ਗਏ । ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਨਵੀਨ ਗਡਵਾਲ ਨੇ ਦਿੱਤੀ । ਕੈਂਪਾਂ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਗਡਵਾਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਬੁਢਾਪਾ ਪੈਨਸ਼ਨ ਦੇ ਕੁੱਲ 308, ਵਿਧਵਾ ਪੈਨਸ਼ਨ ਦੇ 15, ਦਿਵਿਆਂਗ ਪੈਨਸ਼ਨ ਦੇ 11 ਅਤੇ ਆਸ਼ਰਿਤ ਪੈਨਸ਼ਨ ਦੇ 8 ਫਾਰਮ ਭਰੇ ਗਏ। ਇਨ੍ਹਾਂ ਵਿੱਚ ਬਲਾਕ ਸੰਗਤ ਅਧੀਨ ਪੈਂਦੇ ਪਿੰਡਾਂ ਵਿੱਚ ਲਗਾਏ ਗਏ ਕੈਂਪਾਂ ਵਿੱਚ ਬੁਢਾਪਾ ਪੈਨਸ਼ਨ ਦੇ 75, ਵਿਧਵਾ ਪੈਨਸ਼ਨ ਦੇ 4, ਦਿਵਿਆਂਗ ਪੈਨਸ਼ਨ ਦਾ 1, ਆਸ਼ਰਿਤ ਪੈਨਸ਼ਨ ਦੇ 3 ਫਾਰਮ ਭਰੇ ਗਏ। ਇਸ ਤਰ੍ਹਾਂ ਹੀ ਰਾਮਪੁਰਾ ਬਲਾਕ ਅਧੀਨ ਬੁਢਾਪਾ ਪੈਨਸ਼ਨ ਦੇ 24, ਆਸ਼ਰਿਤ ਪੈਨਸ਼ਨ ਦਾ 1 ਫਾਰਮ ਭਰਿਆ ਗਿਆ। ਬਲਾਕ ਤਲਵੰਡੀ ਸਾਬੋ ਅਧੀਨ ਬੁਢਾਪਾ ਪੈਨਸ਼ਨ ਦੇ 46, ਵਿਧਵਾ ਪੈਨਸ਼ਨ ਦੇ 3, ਦਿਵਿਆਂਗ ਪੈਨਸ਼ਨ ਦੇ 3 ਫਾਰਮ ਭਰੇ ਗਏ। ਬਲਾਕ ਬਠਿੰਡਾ ਅਧੀਨ ਬੁਢਾਪਾ ਪੈਨਸ਼ਨ ਦੇ 25, ਵਿਧਵਾ ਪੈਨਸ਼ਨ ਦੇ 2, ਦਿਵਿਆਂਗ ਪੈਨਸ਼ਨ ਦਾ 1, ਆਸ਼ਰਿਤ ਪੈਨਸ਼ਨ ਦਾ 1 ਫਾਰਮ ਭਰਿਆ ਗਿਆ। ਬਲਾਕ ਨਥਾਣਾ ਅਧੀਨ ਬੁਢਾਪਾ ਪੈਨਸ਼ਨ ਦੇ 69, ਵਿਧਵਾ ਪੈਨਸ਼ਨ ਦੇ 1, ਦਿਵਿਆਂਗ ਪੈਨਸ਼ਨ ਦੇ 2, ਆਸ਼ਰਿਤ ਪੈਨਸ਼ਨ ਦੇ 3 ਫਾਰਮ ਭਰੇ ਗਏ। ਬਲਾਕ ਫੂਲ ਅਧੀਨ ਬੁਢਾਪਾ ਪੈਨਸ਼ਨ ਦੇ 17, ਵਿਧਵਾ ਪੈਨਸ਼ਨ ਦੇ 3, ਦਿਵਿਆਂਗ ਪੈਨਸ਼ਨ ਦੇ 2 ਫਾਰਮ ਭਰੇ ਗਏ। ਭਗਤਾ ਬਲਾਕ ਅਧੀਨ ਬੁਢਾਪਾ ਪੈਨਸ਼ਨ ਦੇ 5, ਵਿਧਵਾ ਪੈਨਸ਼ਨ ਦਾ 1, ਦਿਵਿਆਂਗ ਪੈਨਸ਼ਨ ਦਾ 1, ਫਾਰਮ ਭਰਿਆ ਗਿਆ। ਮੌੜ ਬਲਾਕ ਅਧੀਨ ਬੁਢਾਪਾ ਪੈਨਸ਼ਨ ਦੇ 47, ਵਿਧਵਾ ਪੈਨਸ਼ਨ ਦਾ 1, ਦਿਵਿਆਂਗ ਪੈਨਸ਼ਨ ਦਾ 1 ਫਾਰਮ ਭਰ ਕੇ ਆਮ ਲੋਕਾਂ ਵੱਲੋਂ ਇਨ੍ਹਾਂ ਕੈਂਪਾਂ ਦਾ ਲਾਹਾ ਲਿਆ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਐਨ.ਐਚ.ਐਮ. ਕਾਮਿਆਂ ਵੱਲੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ

Goniana News: ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਅਧੀਨ...

Guru Kashi University ਨੇ ਭਾਰਤ ਦਾ 80 ਵਾਂ ਆਜ਼ਾਦੀ ਦਿਹਾੜਾ ਜੋਸ਼ੋ-ਖਰੋਸ਼ ਨਾਲ ਮਨਾਇਆ

👉ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ 16 ਸ਼ਖਸੀਅਤਾਂ ਅਤੇ ਲਗਨ ਨਾਲ...

Haryana Police ਦੇ ਸਖ਼ਤ ਰੁੱਖ ਤੋਂ ਬਾਅਦ ਖਨੌਰੀ ਬਾਰਡਰ ‘ਤੇ ਕਿਸਾਨ ਡਟੇ

Khanauri Border news; Haryana Police ਵੱਲੋਂ ਦਿਖਾਈ ਜਾ ਰਹੀ...