ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿਚ ਤਕਨੀਕੀ ਸਿੱਖਿਆ ਨਾਲ ਸਬੰਧਤ 20 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨਾਂ ਦਾ ਲਾਭ ਲੈਣ ਲਈ ਨਿਰਧਾਰਤ ਸੇਵਾ ਫੀਸ ਦੇਣੀ ਹੋਵੇਗੀ। ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਇਸ ਸਬੰਧੀ ਜਾਰੀ ਪੱਤਰ ਅਨੁਸਾਰ ਆਮ ਜਨਤਾ ਨੂੰ 1 ਨਵੰਬਰ 2021 ਤੋਂ ਇਨਾਂ ਸੇਵਾਵਾਂ ਦਾ ਲਾਭ ਮਿਲੇਗਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਨਾਲ ਸਬੰਧਤ ਪੰਜਾਬ ਤਕਨੀਕੀ ਯੂਨੀਵਰਸਿਟੀ ਸਬੰਧੀ ਬੈਗਲਾਗ ਸਰਟੀਫਿਕੇਟ, ਬੋਨਾਫਾਈਡ ਸਰਟੀਫਿਕੇਟ, ਟ੍ਰਾਂਸਿਪਟ ਅਤੇ ਸਾਰੇ ਡੀ. ਐਮ. ਸੀ ਅਤੇ ਡਿਗਰੀਆਂ, ਡੁਪਲੀਕੇਟ ਮਾਈਗ੍ਰੇਸ਼ਨ ਸਰਟੀਫਿਕੇਟ, ਡੁਪਲੀਕੇਟ ਡੀ. ਐਮ. ਸੀ ਅਤੇ ਡਿਗਰੀ, ਤਸਦੀਕਸ਼ੁਦਾ ਡੀ. ਐਮ. ਸੀ ਤੇ ਡਿਗਰੀ, ਐਪਲੀਕੇਸ਼ਨ ਟ੍ਰਾਂਸਿਪਟ ਆਦਿ ਵਰਗੀਆਂ ਸਹੂਲਤਾਂ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਬੋਰਡ ਨਾਲ ਸਬੰਧਤ ਡੁਪਲੀਕੇਟ ਸਰਟੀਫਿਕੇਟ, ਸਰਟੀਫਿਕੇਟ ਦੀ ਤਰੁੱਟੀ, ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ, ਆਫੀਸ਼ੀਅਲ ਟ੍ਰਾਂਸਿਪਟ, ਡੀ. ਐਮ. ਸੀ, ਯੋਗਤਾ ਸਰਟੀਫਿਕੇਟਾਂ ਦੀ ਤਸਦੀਕ, ਨਤੀਜੇ ਅਤੇ ਰੀਵੈਲਿਊਏਸ਼ਨ, ਡੀ. ਐਮ. ਸੀ/ਡਿਗਰੀ ਤਸਦੀਕ, ਮਾਈਗ੍ਰੇਸ਼ਨ ਸਰਟੀਫਿਕੇਟ ਅਤੇ ਪ੍ਰੋਵੀਜ਼ਨਲ ਡਿਗਰੀ ਆਦਿ ਵਰਗੀਆਂ ਸੁਵਿਧਾਵਾਂ ਵੀ ਹੁਣ ਜ਼ਿਲੇ ਦੇ ਸਮੂਹ 33 ਸੇਵਾ ਕੇਂਦਰਾਂ ਤੋਂ ਮਿਲ ਸਕਣਗੀਆਂ।
Share the post "ਜ਼ਿਲ੍ਹੇ ਦੇ ਸੇਵਾ ਕੇਂਦਰਾਂ ’ਚ 20 ਨਵੀਂਆਂ ਹੋਰ ਸੇਵਾਵਾਂ ਕੀਤੀਆਂ ਸ਼ੁਰੂ: ਡਿਪਟੀ ਕਮਿਸ਼ਨਰ"