
ਤਰਨਤਾਰਨ, 18 ਜਨਵਰੀ: ਬੀਤੇ ਕੱਲ ਜ਼ਿਲੇ੍ਹ ਦੀ ਤਹਿਸੀਲ ਖੇਮਕਰਨ ’ਚ ਜਮੀਨ ਦੀ ਰਜਿਸਟਰੀ ਕਰਵਾਉਣ ਆਏ ਇੱਕ ਵਿਅਕਤੀ ਦੀ ਕਾਰ ਦਾ ਸ਼ੀਸਾ ਤੋੜ ਕੇ 10 ਲੱਖ ਰੁਪਏ ਅਤੇ 4 ਲੱਖ ਦਾ ਚੈਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਨੇ ਰਜਿਸਟਰੀ ਕਰਵਾਉਣ ਆਈ ਦੂਜੀ ਧਿਰ ‘ਤੇ ਹੀ ਸ਼ੱਕ ਜਾਹਰ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ ਸਪੀਕਰ ਸੰਧਵਾਂ ਤੇ ਮੰਤਰੀ ਗੋਇਲ ਵੱਲੋਂ ਨਹਿਰੀ ਪਟਵਾਰ ਯੂਨੀਅਨ ਦਾ ਕੈਲੰਡਰ ਰਿਲੀਜ਼
ਜਾਣਕਾਰੀ ਦਿੰਦਿਆਂ ਪੀੜਤ ਉਪਕਾਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਭਿੱਖੀਵਿੰਡ ਨੇ ਦਸਿਆ ਕਿ ਕਰੀਬ 8-9 ਮਹੀਨੇ ਪਹਿਲਾਂ ਉਸਨੇ ਦਿਲਬਾਗ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਾੜੀ ਗੌਹਰ ਸਿੰਘ ਨਾਲ 56 ਕਨਾਲ ਤੇ 10 ਮਰਲੇ ਜਗ੍ਹਾਂ ਦਾ ਬਿਆਨਾਂ ਕੀਤਾ ਸੀ। ਤਿੰਨ ਮਹੀਨਿਆਂ ਬਾਅਦ ਜਦ ਰਜਿਸਟਰੀ ਦਾ ਸਮਾਂ ਆਇਆ ਤਾਂ ਦੂਜੀ ਧਿਰ ਨੇ ਰਜਿਸਟਰੀ ਨਹੀਂ ਕਰਵਾਈ ਪ੍ਰੰਤੂ ਬਾਅਦ ਵਿਚ ਕਈ ਮਹੀਨਿਆਂ ਦੀ ਭੱਜਦੋੜ ਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਹੁਣ ਰਜਿਸਟਰੀ ਕਰਵਾਉਣ ਲਈ ਸਹਿਮਤੀ ਹੋਈ ਸੀ। ਉਪਕਾਰ ਸਿੰਘ ਮੁਤਾਬਕ ਸਿਰਫ਼ 14 ਲੱਖ ਨੂੰ ਛੱਡ ਕੇ ਬਾਕੀ ਦੇ ਪੈਸੇ ਦੂਜੀ ਧਿਰ ਪਹਿਲਾਂ ਹੀ ਲੈ ਚੁੱਕੀ ਸੀ ਤੇ ਉਹ ਰਜਿਸਟਰੀ ਲਈ ਬਾਕੀ ਰਾਸ਼ੀ 10 ਲੱਖ ਨਗਰ ਤੇ 4 ਦਾ ਚੈੱਕ ਲੈ ਕੇ ਆਇਆ ਸੀ।
ਜਦ ਉਹ ਰਜਿਸਟਰੀ ਲਿਖਵਾਉਣ ਲੱਗੇ ਸਨ ਤਾਂ ਕਿਸੇ ਨੇ ਦਸਿਆ ਕਿ ਉਸਦੀ ਗੱਡੀ ਦਾ ਸ਼ੀਸਾ ਤੋੜ ਦਿੱਤਾ ਹੈ। ਜਦ ਚੈੱਕ ਕੀਤਾ ਤਾਂ 10 ਲੱਖ ਦੀ ਨਗਦੀ ਤੋਂ ਇਲਾਵਾ ਚੈੱਕ ਅਤੇ ਅਸਲੀ ਬਿਆਨਾਂ ਚੋਰੀ ਕੀਤਾ ਹੋਇਆ ਸੀ। ਉਪਕਾਰ ਸਿੰਘ ਮੁਤਾਬਕ ਇਸ ਘਟਨਾ ਤੋਂ ਬਾਅਦ ਦੂਜੀ ਧਿਰ ਗਾਇਬ ਹੋ ਗਈ ਤੇ ਉਨ੍ਹਾਂ ਦੇ ਫ਼ੋਨ ਵੀ ਬੰਦ ਹਨ ਜਿਸਦੇ ਚੱਲਦੇ ਰਜਿਸਟਰੀ ਕਰਵਾਉਣ ਤੋਂ ਬਚਣ ਲਈ ਇਹ ਕਾਰਾ ਉਨ੍ਹਾਂ ਵੱਲੋਂ ਹੀ ਕਰਵਾਇਆ ਗਿਆ ਹੈ। ਉਧਰ ਥਾਣਾ ਮੁਖੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਗੱਡੀ ਵਿਚੋਂ ਸੀਸਾ ਤੋੜ ਕੇ ਪੈਸੇ ਕੱਢਦਿਆਂ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਤੇ ਪੀੜਤ ਨੇ ਦੂਜੀ ਧਿਰ ਦੇ ਬੰਦੇ ਉਪਰ ਸ਼ੱਕ ਪ੍ਰਗਟ ਕੀਤਾ ਹੈ, ਜਿਸਦੇ ਚੱਲਦੇ ਪਰਚਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite




