spot_img
spot_img
spot_img

ਆਰ.ਬੀ.ਐਸ.ਕੇ. ਟੀਮ ਦੇ ਯਤਨਾਂ ਸਦਕਾ ਮਿਲੀ ਸ਼ੁਭਰੀਤ ਨੂੰ ਨਵੀਂ ਜਿੰਦਗੀ

Date:

spot_img

👉ਦਿਲ ਦੀ ਘਾਤਕ ਬਿਮਾਰੀ ਤੋਂ ਪੀੜਿਤ ਸੀ 11 ਸਾਲਾ ਸ਼ੁਭਰੀਤ
ਗੋਨਿਆਣਾ, 18 ਜਨਵਰੀ:ਸਥਾਨਕ ਸੀ.ਐਚ.ਸੀ. ਵਿੱਚ ਤਾਇਨਾਤ ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕ੍ਰਮ (ਆਰ.ਬੀ.ਐਸ.ਕੇ) ਦੀ ਟੀਮ ਦੇ ਯਤਨਾਂ ਸਦਕਾ ਪਿੰਡ ਸਿਵੀਆਂ ਦੀ 11 ਸਾਲਾ ਸ਼ੁਭਰੀਤ ਕੌਰ ਦੀ ਜਾਨ ਬਚੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟੀਮ ਦੇ ਡਾਕਟਰ ਦਿਨੇਸ਼ ਸੈਣੀ ਅਤੇ ਡਾਕਟਰ ਪੰਕਜ ਕੁਮਾਰ ਨੇ ਦੱਸਿਆ ਕਿ ਸ਼ੁਭਰੀਤ ਕੌਰ ਪੁੱਤਰੀ ਸਤਵੀਰ ਸਿੰਘ ਦੇ ਦਿਲ ਵਿੱਚ 22 ਐਮ.ਐਮ. ਦਾ ਸੁਰਾਖ ਸੀ। ਜਿਸ ਨੂੰ ਉਨ੍ਹਾਂ ਨੇ ਐਸ.ਐਮ.ਓ. ਡਾਕਟਰ ਧੀਰਾ ਗੁਪਤਾ ਜੀ ਦੀਆਂ ਹਦਾਇਤਾਂ ਅਨੁਸਾਰ ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਇਲਾਜ਼ ਲਈ ਫੌਰਟਿਸ ਹਸਪਤਾਲ ਭੇਜਿਆ ਸੀ।

ਇਹ ਵੀ ਪੜ੍ਹੋ ਤਹਿਸੀਲ ’ਚ ਰਜਿਸਟਰੀ ਕਰਵਾਉਣ ਆਏ ਵਿਅਕਤੀ ਦੀ ਕਾਰ ਦਾ ਸ਼ੀਸਾ ਤੋੜ ਕੇ ਕੱਢੇ 10 ਲੱਖ

ਉਨ੍ਹਾਂ ਦੱਸਿਆ ਕਿ ਸ਼ੁਭਰੀਤ ਨੂੰ 18 ਦਸੰਬਰ 2024 ਨੂੰ ਦਾਖਲ ਕਰਵਾਇਆ ਗਿਆ ਸੀ ਅਤੇ 19 ਦਸੰਬਰ ਨੂੰ ਉਸਦਾ ਆਪ੍ਰੇਸ਼ਨ ਹੋ ਗਿਆ ਸੀ।ਲੜਕੀ ਦੇ ਪਿਤਾ ਸਤਵੀਰ ਸਿੰਘ ਨੇ ਦੱਸਿਆ ਕਿ ਸ਼ੁਭਰੀਤ ਨੂੰ 23 ਦਸੰਬਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਅਤੇ ਉਹ ਹੁਣ ਪੂਰੀ ਤਰ੍ਹਾਂ ਠੀਕ ਹੈ। ਉਨ੍ਹਾਂ ਕਿਹਾ ਕਿ ਸ਼ੁਭਰੀਤ ਦਾ ਪੂਰਾ ਇਲਾਜ਼ ਬਿਨ੍ਹਾਂ ਕਿਸੇ ਖਰਚ ਦੇ ਹੋਇਆ। ਉਨ੍ਹਾਂ ਆਰ.ਬੀ.ਐਸ.ਕੇ. ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨ੍ਹਾਂ ਦੇ ਯਤਨਾਂ ਸਦਕਾ ਉਨ੍ਹਾਂ ਦੀ ਬੱਚੀ ਨੂੰ ਨਵਾਂ ਜੀਵਨ ਮਿਲਿਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਆਰ.ਬੀ.ਐਸ.ਕੇ. ਦੀ ਸਟਾਫ਼ ਨਰਸ ਸਿਮਰਜੀਤ ਕੌਰ, ਸੀ.ਐਚ.ਓ. ਪ੍ਰਭਜੋਤ ਨਨਚਾਹਲ, ਮਪਹਵ ਜੁਝਾਰ ਸਿੰਘ ਆਦਿ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਹਰਿਆ- ਭਰਿਆ ਪੰਜਾਬ ਯਕੀਨੀ ਬਣਾਉਣ ਲਈ ਸੂਬੇ ਭਰ ਵਿੱਚ 1.50 ਕਰੋੜ ਬੂਟੇ ਲਗਾਉਣ ਦਾ ਟੀਚਾ : ਲਾਲ ਚੰਦ ਕਟਾਰੂਚੱਕ

👉ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਹਰੇਕ ਜ਼ਿਲੇ...

51 ਆਜ਼ਾਦ ਉਮੀਦਵਾਰਾਂ ਨੇ ਅਕਾਲੀ ਦਲ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

👉31 ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ...