Wednesday, February 4, 2026

137 ਨਵੇਂ ਜੁਡੀਸ਼ੀਅਲ ਅਫ਼ਸਰਾਂ ਨੇ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਤੋਂ ਆਪਣੀ ਸਿਖਲਾਈ ਪੂਰੀ ਕੀਤੀ

Date:

spot_img

👉ਸੁਪਰੀਮ ਕੋਰਟ ਦੇ ਜੱਜ ਅਤੇ ਕੇਂਦਰੀ ਕਾਨੂੰਨ ਮੰਤਰੀ ਨੇ ਵਿਦਾਇਗੀ ਸਮਾਰੋਹ ‘ਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ
Chandigarh News: ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵਿਖੇ ਅੱਜ ਪੀਸੀਐਸ (ਜੇਬੀ) ਅਧਿਕਾਰੀਆਂ (2024-25 ਬੈਚ) ਲਈ ਇੰਡਕਸ਼ਨ ਸਿਖਲਾਈ ਪ੍ਰੋਗਰਾਮ ਦਾ ਵਿਦਾਇਗੀ ਸਮਾਰੋਹ ਯਾਦਗਾਰੀ ਹੋ ਨਿੱਬੜਿਆ। ਜ਼ਿਕਰਯੋਗ ਹੈ ਕਿ 2024-25 ਬੈਚ ਨਾਲ ਸਬੰਧਤ ਪੰਜਾਬ ਰਾਜ ਦੇ 137 ਨਿਆਂਇਕ ਅਧਿਕਾਰੀਆਂ ਨੇ ਆਪਣਾ ਸਾਲ ਭਰ ਦਾ ਰਿਹਾਇਸ਼ੀ ਇੰਡਕਸ਼ਨ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕਰ ਲਿਆ ਹੈ।ਵਿਦਾਇਗੀ ਸਮਾਰੋਹ ਵਿੱਚ ਸੁਪਰੀਮ ਕੋਰਟ ਆਫ਼ ਇੰਡੀਆ ਦੇ ਜੱਜ ਮਾਣਯੋਗ ਜਸਟਿਸ ਸ੍ਰੀ ਰਾਜੇਸ਼ ਬਿੰਦਲ ਮੁੱਖ ਮਹਿਮਾਨ ਵਜੋਂ ਅਤੇ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਸਮਾਗਮ ਵਿੱਚ ਮਾਣਯੋਗ ਜਸਟਿਸ ਸ੍ਰੀ ਸ਼ੀਲ ਨਾਗੂ, ਚੀਫ ਜਸਟਿਸ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੈਟਰਨ-ਇਨ-ਚੀਫ਼, ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ; ਮਾਣਯੋਗ ਸ਼੍ਰੀ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ, ਪ੍ਰਧਾਨ, ਬੋਰਡ ਆਫ਼ ਗਵਰਨਰਜ਼, ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ; ਮਾਣਯੋਗ ਜਸਟਿਸ ਸ੍ਰੀ ਗੁਰਵਿੰਦਰ ਸਿੰਘ ਗਿੱਲ, ਮਾਣਯੋਗ ਜਸਟਿਸ ਸ੍ਰੀ ਅਨਿਲ ਖੇਤਰਪਾਲ, ਮਾਣਯੋਗ ਜਸਟਿਸ ਸ੍ਰੀ ਮਹਾਬੀਰ ਸਿੰਘ ਸਿੰਧੂ ਅਤੇ ਮਾਣਯੋਗ ਜਸਟਿਸ ਸ੍ਰੀ ਵਿਨੋਦ ਭਾਰਦਵਾਜ, ਮੈਂਬਰ ਬੋਰਡ ਆਫ਼ ਗਵਰਨਰਜ਼

ਇਹ ਵੀ ਪੜ੍ਹੋ ਬਠਿੰਡਾ ਜੇਲ੍ਹ ਮੁੜ ਚਰਚਾ ’ਚ, ਅੰਮ੍ਰਿਤਪਾਲ ਦੇ ਸਾਥੀਆਂ ਨੇ ਸ਼ੁਰੂ ਕੀਤੀ ਭੁੱਖ ਹੜਤਾਲ

ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।ਇਸ ਸਮਾਰੋਹ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੋਰ ਮਾਣਯੋਗ ਜੱਜਾਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਨੇ ਆਪਣੀ ਮੌਜੂਦਗੀ ਨਾਲ ਇਸ ਸਮਾਗਮ ਦੀ ਸ਼ੋਭਾ ਵਧਾਈ ਅਤੇ ਜੁਡੀਸ਼ੀਅਲ ਸੇਵਾ ਵਿੱਚ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਸਿਖਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ।ਦੱਸਣਯੋਗ ਹੈ ਕਿ ਇੱਕ ਸਾਲ ਦਾ ਇੰਡਕਸ਼ਨ ਸਿਖਲਾਈ ਪ੍ਰੋਗਰਾਮ ਪੂਰਾ ਕਰਨ ਵਾਲਾ ਇਹ ਬੈਚ ਪੀਸੀਐਸ (ਜੇਬੀ) ਅਧਿਕਾਰੀਆਂ ਦਾ 13ਵਾਂ ਗਰੁੱਪ ਹੈ। ਜ਼ਿਕਰਯੋਗ ਹੈ ਕਿ ਇਸ ਗਰੁੱਪ ਵਿੱਚ 150 ਟਰੇਨੀ ਅਫਸਰ, ਜਿਨ੍ਹਾਂ ਵਿੱਚ 107 ਮਹਿਲਾ ਅਧਿਕਾਰੀ ਅਤੇ 43 ਪੁਰਸ਼ ਅਧਿਕਾਰੀ ਸਨ, ਸ਼ਾਮਲ ਸਨ ਅਤੇ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਗਰੁੱਪ ਸੀ। ਇਹਨਾਂ ਵਿੱਚੋਂ 137 ਅਧਿਕਾਰੀਆਂ- 96 ਮਹਿਲਾ ਅਧਿਕਾਰੀ ਅਤੇ 41 ਪੁਰਸ਼ ਅਧਿਕਾਰੀਆਂ- ਨੇ ਆਪਣੀ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ ਅਤੇ ਅੱਜ ਉਹਨਾਂ ਨੂੰ ਕੰਪਲੀਟਿਸ਼ਨ ਸਰਟੀਫਿਕੇਟ ਦਿੱਤੇ ਗਏ। ਦੱਸਣਯੋਗ ਹੈ ਕਿ ਬਾਕੀ ਅਧਿਕਾਰੀ ਸਿਖਲਾਈ ਪ੍ਰੋਗਰਾਮ ਵਿੱਚ ਅਗਲੇ ਪੜਾਅ ‘ਚ ਸ਼ਾਮਲ ਹੋਏ ਸਨ ਅਤੇ ਇਸ ਲਈ ਉਹਨਾਂ ਨੂੰ ਲੋੜੀਂਦੀ ਸਿਖਲਾਈ ਅਵਧੀ ਦੇ ਸਫਲਤਾਪੂਰਵਕ ਪੂਰਾ ਹੋਣ ‘ਤੇ ਸਰਟੀਫਿਕੇਟ ਦਿੱਤੇ ਜਾਣਗੇ।ਨਵੇਂ ਨਿਯੁਕਤ ਪੀਸੀਐਸ (ਨਿਆਂਇਕ ਸ਼ਾਖਾ) ਅਧਿਕਾਰੀਆਂ ਨੇ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਵਿਖੇ ਇੱਕ ਸਾਲ ਦਾ ਵਿਆਪਕ ਇੰਡਕਸ਼ਨ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕੀਤਾ ਹੈ।

ਇਹ ਵੀ ਪੜ੍ਹੋ ਦੁਖਦ ਖ਼ਬਰ: ਵਿਵਾਦ ਸੁਲਝਾਉਣ ਗਏ ਸਬ ਇੰਸਪੈਕਟਰ ਦਾ ਗੋ/ਲੀ.ਆਂ ਮਾਰ ਕੀਤਾ ਕ.ਤ/ਲ

52 ਹਫ਼ਤਿਆਂ ਦਾ ਇਹ ਸਿਖਲਾਈ ਪ੍ਰੋਗਰਾਮ ਅਧਿਕਾਰੀਆਂ ਨੂੰ ਜ਼ਰੂਰੀ ਨਿਆਂਇਕ ਗਿਆਨ, ਵਿਹਾਰਕ ਹੁਨਰ ਅਤੇ ਸੰਸਥਾਗਤ ਐਕਸਪੋਜ਼ਰ ਨਾਲ ਲੈਸ ਕਰਨ ਲਈ ਤਿਆਰ ਕੀਤੀ ਗਈ ਹੈ।ਇਸ ਪ੍ਰੋਗਰਾਮ ਵਿੱਚ 26 ਹਫ਼ਤਿਆਂ ਦੀ ਸੰਸਥਾਗਤ ਸਿਖਲਾਈ, ਪੁਲਿਸ ਸਟੇਸ਼ਨਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਰਗੇ ਪ੍ਰਮੁੱਖ ਅਦਾਰਿਆਂ ਦਾ ਇੱਕ ਹਫ਼ਤੇ ਦਾ ਖੇਤਰੀ ਦੌਰਾ ਅਤੇ ਅੰਤਰ-ਏਜੰਸੀ ਤਾਲਮੇਲ ਨੂੰ ਵਧਾਉਣ ਲਈ ਮਧੂਬਨ ਵਿਖੇ ਤਿੰਨ ਹਫ਼ਤਿਆਂ ਦੀ ਪੁਲਿਸ ਸਿਖਲਾਈ ਸ਼ਾਮਲ ਸੀ। ਅਧਿਕਾਰੀਆਂ ਨੇ ਖੇਤਰੀ ਕਾਨੂੰਨੀ ਅਤੇ ਪ੍ਰਸ਼ਾਸਕੀ ਪ੍ਰਣਾਲੀਆਂ ‘ਤੇ ਆਪਣੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਕਰਨ ਲਈ ਆਪਣੀਆਂ ਸਬੰਧਤ ਪੋਸਟਿੰਗਾਂ ‘ਤੇ 16 ਹਫ਼ਤਿਆਂ ਦਾ ਕੋਰਟ ਅਟੈਚਮੈਂਟ, ਜ਼ਮੀਨੀ ਪੱਧਰ ‘ਤੇ ਸਮਝ ਲਈ ਇੱਕ ਹਫ਼ਤੇ ਦਾ ਵਿਲੇਜ਼ ਇਮਰਸ਼ਨ ਪ੍ਰੋਗਰਾਮ ਅਤੇ ਦੋ ਹਫ਼ਤਿਆਂ ਦਾ ਭਾਰਤ ਦਰਸ਼ਨ ਅਧਿਐਨ ਦੌਰਾ (ਕਰਨਾਟਕ ਅਤੇ ਕੇਰਲਾ) ਵੀ ਕੀਤਾ।

ਇਹ ਵੀ ਪੜ੍ਹੋ ਸੀਆਈਏ ਸਟਾਫ ਮੋਗਾ ਵੱਲੋ 330 ਗ੍ਰਾਮ ਹੈਰੋਇਨ ਅਤੇ ਕਰੇਟਾ ਕਾਰ ਸਮੇਤ 3 ਨਸ਼ਾ ਤਸਕਰ ਕਾਬੂ

ਇਸ ਤੋਂ ਇਲਾਵਾ ਅਧਿਕਾਰੀਆਂ ਨੇ ਅਕਾਊਂਟੈਂਟ ਜਨਰਲ (ਏ ਐਂਡ ਈ), ਪੰਜਾਬ ਅਤੇ ਯੂ.ਟੀ. ਦਫਤਰ ਦੇ ਮਾਹਿਰਾਂ ਤੋਂ ਅਕਾਊਂਟਸ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ। ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਣ ਹਾਈ ਕੋਰਟ ਦੇ ਮਾਣਯੋਗ ਜੱਜਾਂ ਨਾਲ ਆਦਾਨ-ਪ੍ਰਦਾਨ ਸੀ, ਜੋ ਨਿਆਂਇਕ ਕਾਰਵਾਈਆਂ ਅਤੇ ਫੈਸਲੇ ਲੈਣ ਸਬੰਧੀ ਬਿਹਤਰੀਨ ਅਨੁਭਵ ਪ੍ਰਦਾਨ ਕਰਦਾ ਹੈ। ਸਿਖਲਾਈ ਸ਼ਡਿਊਲ ਵਿੱਚ ਨਿਰਧਾਰਤ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਵੀ ਸ਼ਾਮਲ ਸਨ, ਜਿਸਨੇ ਇੱਕ ਬਿਹਤਰੀਨ ਅਤੇ ਭਰਪੂਰ ਇੰਡਕਸ਼ਨ ਅਨੁਭਵ ਨੂੰ ਯਕੀਨੀ ਬਣਾਇਆ।ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਮਾਣਯੋਗ ਜਸਟਿਸ ਸ੍ਰੀ ਸੰਜੀਵ ਪ੍ਰਕਾਸ਼ ਸ਼ਰਮਾਅਤੇ ਪ੍ਰਧਾਨ, ਬੋਰਡ ਆਫ਼ ਗਵਰਨਰਜ਼, ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦੁਆਰਾ ਦਿੱਤੇ ਗਏ ਨਿੱਘੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਨਿਆਂ ਪ੍ਰਸ਼ਾਸਨ ਵਿੱਚ ਸੁਪਰੀਮ ਕੋਰਟ ਆਫ਼ ਇੰਡੀਆ ਦੇ ਜੱਜ ਮਾਣਯੋਗ
ਜਸਟਿਸ ਸ੍ਰੀ ਰਾਜੇਸ਼ ਬਿੰਦਲ ਦੇ ਮਿਸਾਲੀ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਤਲੁਜ-ਯਮੁਨਾ ਜਲ ਵਿਵਾਦ ਨੂੰ ਹੱਲ ਕਰਨ ਵਿੱਚ ਜਸਟਿਸ ਬਿੰਦਲ ਦੀ ਮਹੱਤਵਪੂਰਨ ਭੂਮਿਕਾ ਅਤੇ ਰੱਖ-ਰਖਾਅ ਕਾਨੂੰਨਾਂ ‘ਤੇ ਵਿਆਪਕ ਦਿਸ਼ਾ-ਨਿਰਦੇਸ਼ ਤਿਆਰ ਕਰਨ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯਤਨਾਂ ਦਾ ਜ਼ਿਕਰ ਕੀਤਾ। ਇਲਾਹਾਬਾਦ ਹਾਈ ਕੋਰਟ ਦੇ ਮੁੱਖ ਜੱਜ ਹੋਣ ਦੇ ਨਾਤੇ ਜਸਟਿਸ ਬਿੰਦਲ ਨੂੰ ਨਿਆਂਇਕ ਪ੍ਰਸ਼ਾਸਨ ਵਿੱਚ ਚੁਣੌਤੀਆਂ ਖਾਸ ਕਰਕੇ ਜ਼ਿਲ੍ਹਾ ਅਤੇ ਜ਼ਮੀਨੀ ਪੱਧਰ ‘ਤੇ ਚੁਣੌਤੀਆਂ ਨੂੰ ਹੱਲ ਕਰਨ ਲਈ ਤਕਨਾਲੋਜੀ ਨੂੰ ਵਿਆਪਕ ਤੌਰ ‘ਤੇ ਏਕੀਕ੍ਰਿਤ ਕਰਨ ਦਾ ਸਿਹਰਾ ਵੀ ਦਿੱਤਾ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda Police ‘ਚ ਵੱਡੀ ਰੱਦੋਬਦਲ; ਡੇਢ ਦਰਜ਼ਨ SHO ਅਤੇ ਚੌਂਕੀ ਇੰਚਾਰਜ਼ ਬਦਲੇ, ਦੇਖੋ ਲਿਸਟ

Bathinda News: Bathinda Police;ਪਿਛਲੇ ਦਿਨੀਂ ਬਠਿੰਡਾ 'ਚ ਬਦਲ ਕੇ...

ਸਪੇਸ਼ਲ ਓਲੰਪਿਕ ਸਿਰਫ ਖੇਡ ਨਹੀਂ, ਸਵੈ-ਨਿਰਭਰ ਅਤੇ ਅਗਵਾਈ ਦਾ ਅੰਦੋਲਨ ਹੈ: ਨਾਇਬ ਸਿੰਘ ਸੈਣੀ

👉ਦਿਵਿਆਂਗ ਖਿਡਾਰੀਆਂ ਲਈ ਹਰਿਆਣਾ ਵਿੱਚ ਬਣੇਗਾ ਵਿਸ਼ੇਸ਼ ਸਟੇਡੀਅਮ, ਮੁੱਖ...