ਸਪੇਸ਼ਲ ਓਲੰਪਿਕ ਸਿਰਫ ਖੇਡ ਨਹੀਂ, ਸਵੈ-ਨਿਰਭਰ ਅਤੇ ਅਗਵਾਈ ਦਾ ਅੰਦੋਲਨ ਹੈ: ਨਾਇਬ ਸਿੰਘ ਸੈਣੀ

Date:

spot_img

👉ਦਿਵਿਆਂਗ ਖਿਡਾਰੀਆਂ ਲਈ ਹਰਿਆਣਾ ਵਿੱਚ ਬਣੇਗਾ ਵਿਸ਼ੇਸ਼ ਸਟੇਡੀਅਮ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਐਲਾਨ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਪੇਸ਼ਲ ਓਲੰਪਿਕ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀ ਚੁਣੌਤਿਆਂ ਨੂੰ ਪਾਰ ਕਰਦੇ ਹੋਏ ਇਹ ਸੰਦੇਸ਼ ਦੇ ਰਹੇ ਹਨ ਕਿ ਜੇਕਰ ਮੌਕਾ, ਸਿਖਲਾਈ ਅਤੇ ਭਰੋਸਾ ਮਿਲੇ, ਤਾਂ ਹਰ ਵਿਅਕਤੀ ਅਸਾਧਾਰਨ ਬਣ ਸਕਦਾ ਹੈ।ਮੁੱਖ ਮੰਤਰੀ ਮੰਗਲਵਾਰ ਨੂੰ ਰੋਹਤਕ ਦੇ ਮਹਾਰਿਸ਼ੀ ਦਯਾਨੰਦ ਯੂਨਿਵਰਸਿਟੀ ਵਿੱਚ ਸਪੇਸ਼ਲ ਓਲੰਪਿਕ ਭਾਰਤ ਰਾਸ਼ਟਰੀ ਐਥਲੇਟਿਕਸ ਚੈਮਪਿਅਨਸ਼ਿਪ ਦੇ ਸ਼ੁਭਾਰੰਭ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਚੈਮਪਿਅਨਸ਼ਿਪ ਵਿੱਚ 26 ਰਾਜਿਆਂ ਤੋਂ 500 ਤੋਂ ਵੱਧ ਖਿਡਾਰੀ, ਉਨ੍ਹਾਂ ਦੇ ਕੋਚ ਅਤੇ ਸਹਿਭਾਗੀ ਹਿੱਸਾ ਲੈ ਰਹੇ ਹਨ।ਮੁੱਖ ਮੰਤਰੀ ਨੇ ਇਸ ਦੌਰਾਨ ਐਲਾਨ ਕੀਤੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਭਾਰਤ ਦੀ ਸੋਚ ਦਾ ਅਨੁਸਰਣ ਕਰਦੇ ਹੋਏ ਦਿਵਿਆਂਗ ਖਿਡਾਰੀਆਂ ਦੀ ਸਹੂਲਤ ਲਈ ਸੂਬੇ ਵਿੱਚ ਇੱਕ ਦਿਵਿਆਂਗ ਸਟੇਡੀਅਮ ਬਣਾਇਆ ਜਾਵੇਗਾ। ਇਸ ਸਟੇਡਿਅਮ ਵਿੱਚ ਦਿਵਿਆਂਗ ਖਿਡਾਰੀਆਂ ਲਈ ਆਵਾਸੀਅ ਸਹੂਲਤ ਵੀ ਹੋਵੇਗੀ।

ਇਹ ਵੀ ਪੜ੍ਹੋ ਗੁਰੂ ਰਵਿਦਾਸ ਜੀ ਦੇ ਸਮਾਨਤਾ, ਸਦਭਾਵਨਾ ਅਤੇ ਸਮਾਜਿਕ ਨਿਆਂ ਦੇ ਸਿਧਾਂਤਾਂ ਦੀ ਪਾਲਣਾ ਕਰਕੇ ਅੰਤਯੋਦਿਆ ਪ੍ਰਤੀ ਵਚਨਬੱਧ ਹੈ ਸਰਕਾਰ : ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਸਪੇਸ਼ਲ ਓਲੰਪਿਕ ਭਾਰਤ ਨੂੰ 31 ਲੱਖ ਰੁਪਏ ਅਤੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ 21 ਲੱਵ ਰੁਪਏ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।ਇਸ ਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਰਿਸ਼ੀ ਦਯਾਨੰਦ ਯੂਨਿਵਰਸਿਟੀ , ਰੋਹਤਕ ਦੇ ਅਭਿਲਾਸ਼ਾ ਗਰਲਸ ਹੋਸਟਲ ਕਾਂਪਲੈਕਸ ਵਿੱਚ ਗਰਲਸ ਸਪੋਰਟਸ ਹੋਸਟਲ ਦੇ ਨਿਰਮਾਣ ਦਾ ਉਦਘਾਟਨ ਵੀ ਕੀਤਾ। ਇਸ ਗਰਲਸ ਸਪੋਰਟਸ ਹੋਸਟਲ ਦੀ ਸਮਰਥਾ 150 ਵਿਦਿਆਰਥਣਾਂ ਦੀ ਹੋਵੇਗੀ। ਇਸ ਬਹੁਮੰਜਿਲਾ ਸਰੰਚਨਾ ਦਾ ਕੁਲ੍ਹ ਕਵਰ ਏਰਿਆ ਲਗਭਗ 2374 ਵਰਗ ਮੀਟਰ ਨਿਰਧਾਰਿਤ ਕੀਤਾ ਗਿਆ ਹੈ, ਜਿਸ ‘ਤੇ ਕਰੀਬ ਪੰਜ ਕਰੋੜ ਰੁਪਏ ਦੀ ਲਾਗਤ ਆਵੇਗੀ।ਮੁੱਖ ਮੰਤਰੀ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਪੇਸ਼ਲ ਓਲੰਪਿਕ ਦੀ ਖਾਸਿਅਤ ਇਹ ਹੈ ਕਿ ਇਹ ਸਾਨੂੰ ਖੇਡ ਨੂੰ ਸਿਰਫ ਤਗਮੇ ਅਤੇ ਕੰਪੀਟਿਸ਼ਨ ਦੀ ਨਜਰ ਨਾਲ ਨਹੀਂ, ਸਗੋਂ ਮਨੁੱਖੀ ਆਤਮ ਦੀ ਸ਼ਕਤੀ ਅਤੇ ਸੰਭਾਵਨਾਵਾਂ ਵੱਜੋਂ ਵੇਖਣ ਦੀ ਦ੍ਰਿਸ਼ਟੀ ਦਿੰਦਾ ਹੈ। ਇਸ ਓਲੰਪਿਕ ਵਿੱਚ ਮੈਦਾਨ ‘ਤੇ ਦੌੜਦੇ, ਕੌਦਦੇ ਅਤੇ ਜਿੱਤ ਲਈ ਸੰਘਰਸ਼ ਕਰਦੇ ਖਿਡਾਰੀ ਸਾਨੂੰ ਇਹ ਸਿਖਾਉਂਦਾ ਹਨ ਕਿ ਸੀਮਾਵਾਂ ਸ਼ਰੀਰ ਦੀ ਨਹੀਂ ਹੁੰਦੀ ਸਗੋਂ ਸੋਚ ਵਿੱਚ ਹੁੰਦੀ ਹੈ।

ਇਹ ਵੀ ਪੜ੍ਹੋ ਜਨ-ਉਮੀਦਾਂ ਅਤੇ ਸਰਵ ਸਮਾਜ ਦੀ ਭਲਾਈ ‘ਤੇ ਕੇਂਦ੍ਰਿਤ ਹੋਵੇਗਾ ਹਰਿਆਣਾ ਦਾ ਸਾਲ 2026-27 ਦਾ ਬਜਟ – ਮੁੱਖ ਮੰਤਰੀ

ਇਨ੍ਹਾਂ ਪ੍ਰੋਗਰਾਮਾਂ ਰਾਹੀਂ ਖਿਡਾਰੀਆਂ ਦੀ ਸਿਹਤ ਦੇ ਨਾਲ ਨਾਲ ਮਾਨਸਿਕ ਸਸ਼ਕਤੀਕਰਨ ਅਤੇ ਅਗਵਾਈ ਸਮਰਥਾ ਦਾ ਵੀ ਵਿਕਾਸ ਕੀਤਾ ਜਾਂਦਾ ਹੈ। ਇਹ ਹੀ ਸੱਚਾ ਸਮਾਵੇਸ਼ਨ ਹੈ, ਜਿੱਥੇ ਖਿਡਾਰੀ ਸਿਰਫ ਤਗਮਾ ਜੇਤੂ ਨਹੀਂ ਸਗੋਂ ਸਮਾਜ ਦੇ ਸਰਗਰਮ ਨਾਗਰਿਕ, ਪ੍ਰੇਰਣਾਸਰੋਤ ਅਤੇ ਰੋਲ ਮਾਡਲ ਬਣਦੇ ਹਨ।ਇਸ ਮੌਕੇ ‘ਤੇ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਸਾਬਕਾ ਮੰਤਰੀ ਸ੍ਰੀ ਓਮਪ੍ਰਕਾਸ਼ ਧਨਖੜ, ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ, ਸਾਬਕਾ ਮੰਤਰੀ ਸ੍ਰੀ ਮਨੀਸ਼ ਗੋ੍ਰਵਰ, ਮੇਅਰ ਸ੍ਰੀ ਰਾਮਅਵਤਾਰ ਵਾਲਮੀਕਿ, ਮਹਾਰਿਸ਼ੀ ਦਯਾਨੰਦ ਯੂਨਿਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਰਾਜਬੀਰ ਸਿੰਘ, ਡੀਐਲਸੀ ਸੁਪਵਾ ਦੇ ਵਾਇਸ ਚਾਂਸਲਰ ਡਾ. ਅਮਿਤ ਆਰਿਆ, ਐਸਜਸੀਟੀ ਯੂਨਿਵਰਸਿਟੀ ਦੇ ਵਾਇਸ ਚਾਂਸਲਰ ਡਾ. ਹੇਮੰਤ ਵਰਮਾ ਸਮੇਤ ਮਾਣਯੋਗ ਮੌਜ਼ੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...