ਹੁਣ ਤੱਕ ਬਠਿੰਡਾ ਦੀਆਂ 22 ਮੰਡੀਆਂ ’ਚ 1403 ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ:ਡਿਪਟੀ ਕਮਿਸ਼ਨਰ

0
66
+1

ਵੱਖ-ਵੱਖ ਖਰੀਦ ਏਜੰਸੀਆਂ ਵਲੋਂ 532 ਮੀਟ੍ਰਿਕ ਟਨ ਖਰੀਦਿਆਂ ਗਿਆ ਝੋਨਾ
ਬਠਿੰਡਾ, 11 ਅਕਤੂਬਰ : ਜ਼ਿਲ੍ਹੇ ਦੀਆਂ 182 ਮੰਡੀਆਂ ’ਚੋਂ 22 ਮੰਡੀਆਂ ’ਚ 10 ਅਕਤੂਬਰ 2024 ਸ਼ਾਮ ਤੱਕ 1403 ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਨ੍ਹਾਂ ’ਚੋਂ 12 ਮੰਡੀਆਂ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 532 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜੋ:ਚੋਰਾਂ ਨੇ ਮਹਿਲਾ ਜੱਜ ਦੇ ਘਰ ਕੀਤੀ ਚੋਰੀ, ਪੁਲਿਸ ਲੱਭ ਰਹੀ ਖ਼ੁਰਾ-ਖ਼ੋਜ

ਉਹਨਾਂ ਦੱਸਿਆ ਕਿ ਕਿਸਾਨਾਂ ਦੀ ਫ਼ਸਲ ਸਮੇਂ-ਸਿਰ ਖਰੀਦ ਅਤੇ ਉਸ ਦੀ ਅਦਾਇਗੀ ਵੀ ਨਾਲੋਂ-ਨਾਲ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਸਥਾਨਕ ਮੁੱਖ ਯਾਰਡ ਵਿੱਚ ਇੱਕ ਕਿਸਾਨ ਵਲੋਂ 26 ਫ਼ੀਸਦੀ ਸਿੱਲ ਵਾਲੀ ਝੋਨੇ ਦੀ ਗਿੱਲੀ ਟਰਾਲੀ ਲਿਆਦੀ ਗਈ ਜਿਸ ਨੂੰ ਤਰੁੰਤ ਵਾਪਸ ਕਰ ਦਿੱਤਾ ਗਿਆ।ਜ਼ਿਲ੍ਹਾ ਮੰਡੀ ਅਫਸਰ ਗੌਰਵ ਗਰਗ ਨੇ ਵੱਖ-ਵੱਖ ਖਰੀਦ ਏਜੰਸੀਆਂ ਵਲੋਂ ਖਰੀਦੇ ਗਏ ਝੋਨੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਨਗ੍ਰੇਨ ਵਲੋਂ 153 ਮੀਟ੍ਰਿਕ ਟਨ, ਮਾਰਕਫੈੱਡ ਵਲੋਂ 39, ਪਨਸਪ ਵਲੋਂ 186 ਅਤੇ ਵੇਅਰ ਹਾਊਸ ਵਲੋਂ 154 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।

 

+1

LEAVE A REPLY

Please enter your comment!
Please enter your name here