ਮਜੀਠਿਆ ਨੂੰ ਕਲੀਨ ਚਿੱਟ ਦੇਣ ‘ਤੇ ਬੁਰੇ ਘਿਰੇ ਡੇਰਾ ਮੁਖੀ; ਮੁੱਖ ਮੰਤਰੀ ਮਾਨ ਨੇ ਵੀ ਕਸਿਆ ਵੱਡਾ ਤੰਜ਼

Date:

spot_img

Punjab News: dera beas chief, ਮਾਝੇ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਡੇਰਾ ਬਿਆਸ ਦੇ ਮੌਜੂਦਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਬੀਤੇ ਕੱਲ ਨਾਭਾ ਜੇਲ੍ਹ ਵਿਚ ਬੰਦ ਆਪਣੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠਿਆ ਦੇ ਹੱਕ ਵਿਚ ਦਿੱਤੇ ਬਿਆਨ ਤੋਂ ਬਾਅਦ ਚਰਚਾ ਵਿਚ ਆ ਗਏ ਹਨ। ਉਨ੍ਹਾਂ ਵੱਲੋਂ ਇਸ ਮੌਕੇ ਦਿੱਤੇ ਕਥਿਤ ਵਿਵਾਦਤ ਬਿਆਨ ਨੂੰ ਲੈ ਕੇ ਜਿੱਥੇ ਸ਼ੋਸਲ ਮੀਡੀਆ ‘ਤੇ ਬਾਬਾ ਗੁਰਿੰਦਰ ਸਿੰਘ ਦਾ ਵਿਰੋਧ ਸ਼ੁਰੂ ਹੋ ਗਿਆ ਸੀ, ਉਥੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਕੁੱਝ ਮਿੰਟ ਪਹਿਲਾਂ ਇੱਕ ਵੱਡਾ ਤੰਜ਼ ਕਸਦਾ ਵਿਅੰਗ ਕਸਿਆ ਗਿਆ ਹੈ। ਮੁੱਖ ਮੰਤਰੀ ਨੇ ਆਪਣੇ ਸੋਸਲ ਮੀਡੀਆ ਹੈਂਡਲ ‘ਤੇ ਬਿਨ੍ਹਾਂ ਨਾਮ ਲਏ ਲਿਖਿਆ ਹੈ ਕਿ, ‘ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ;ਅਦਾਲਤਾਂ ਦਾ ਓਥੇ ਰੱਬ ਰਾਖਾ ,ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ’।

ਇਹ ਵੀ ਪੜ੍ਹੋ 

ਜਿਕਰਯੋਗ ਹੈ ਕਿ ਡੇਰਾ ਮੁਖੀ ਵੱਲੋਂ ਬਿਕਰਮ ਸਿੰਘ ਮਜੀਠਿਆ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਆਪਣੀ ਮੁਲਾਕਾਤ ਨੂੰ ਜਾਇਜ਼ ਠਹਿਰਾਇਆ ਸੀ, ਉਥੇ ਪੂਰੇ ਦਾਅਵੇ ਨਾਲ ਆਖਿਆ ਸੀ ਕਿ ਮਜੀਠਿਆ ਵਿਰੁਧ ਨਸ਼ਿਆਂ ਅਤੇ ਲਗਾਏ ਗਏ ਹੋਰ ਦੋਸ਼ ਗਲਤ ਹਨ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਬਾਬੇ ਨਾਲ ਮੁਲਾਕਾਤ ਤੋਂ ਥੋੜੇ ਸਮੇਂ ਬਾਅਦ ਹੀ ਸੁਪਰੀਮ ਕੋਰਟ ਵੱਲੋਂ ਬਿਕਰਮ ਮਜੀਠਿਆ ਨੂੰ ਜਮਾਨਤ ਮਿਲ ਗਈ ਸੀ ਤੇ ਉਹ ਅੱਜ ਜੇਲ੍ਹ ਵਿਚੋਂ ਬਾਹਰ ਆ ਰਹੇ ਹਨ। ਗੌਰਤਲਬ ਹੈ ਕਿ ਡੇਰਾ ਮੁਖੀ ਇਸਤੋਂ ਪਹਿਲਾਂ ਵੀ ਮਜੀਠਿਆ ਨਾਲ ਜੇਲ੍ਹ ਵਿਚ ਮੁਲਾਕਾਤ ਕੀਤੀ ਗਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

सत्ता हमारे लिए सुख भोगने का साधन नहीं, बल्कि सेवा का माध्यम है: मुख्यमंत्री नायब सिंह सैनी

👉मुख्यमंत्री ने नारनौल में ‘नमो कमल’ का किया उद्घाटन कहा:...

हरियाणा ने नई श्रम संहिताओं के क्रियान्वयन में हितधारकों से मांगे सुझाव – अनिल विज

👉चार नई श्रम संहिताएं श्रमिकों और उद्योगों के लिए...