AAP ਵਿਧਾਇਕਾਂ ਨੂੰ ਲੱਗੀਆਂ ਮੋਜ਼ਾਂ, ਹੁਣ ਹਲਕੇ ’ਚ ਖਰਚਣ ਲਈ ਮਿਲਣਗੇ 15 ਕਰੋੜ ਸਲਾਨਾ

0
95
+2

ਨਵੀਂ ਦਿੱਲੀ, 11 ਅਕਤੂਬਰ: ਦਿੱਲੀ ਦੇ ਵਿਚ ਕੁੱਝ ਦਿਨ ਪਹਿਲਾਂ ਨਵੇਂ ਬਣੇ ਮੁੱਖ ਮੰਤਰੀ ਆਤਿਸ਼ੀ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਵਿਧਾਇਕਾਂ ਲਈ ਅਹਿਮ ਐਲਾਨ ਕੀਤਾ ਗਿਆ ਹੈ। ਕੈਬਨਿਟ ਮੀਟਿੰਗ ਦੌਰਾਨ ਸੰਸਦ ਮੈਂਬਰਾਂ ਦੀ ਤਰਜ਼ ’ਤੇ ਵਿਧਾਇਕਾਂ ਨੂੰ ਮਿਲਣ ਵਾਲੇ ਸਲਾਨਾ ਵਿਧਾਇਕ ਫ਼ੰਡ ਵਿਚ ਭਾਰੀ ਵਾਧਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਮਾਮਲੇ ਦੀ ਖੁਦ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਆਤਿਸ਼ੀ ਨੇ ਦਸਿਆ ਕਿ ਕੈਬਨਿਟ ਵਿਚ ਹਰ ਵਿਧਾਇਕ ਨੂੰ ਹਲਕੇ ਫ਼ੰਡ ਦੇ ਤੌਰ ’ਤੇ ਮਿਲਣ ਵਾਲੇ ਸਲਾਨਾ 10 ਕਰੋੜ ਫੰਡ ਨੂੰ ਵਧਾ ਕ ਹੁਣ 15 ਕਰੋੜ ਰੁਪਏ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ:ਮੁੱਖ ਮੰਤਰੀ ਵੱਲੋਂ ਅਧੂਰੀ ਜਾਣਕਾਰੀ ਲਈ ਬਾਜਵਾ ਦੀ ਸਖ਼ਤ ਆਲੋਚਨਾ

ਇਹ ਪੂਰੇ ਦੇਸ਼ ਵਿਚ ਸਮੂਹ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਮੈਂਬਰਾਂ ਨੂੰ ਮਿਲਣ ਵਾਲੇ ਹਲਕਾ ਫੰਡ ਵਿਚ ਸਭ ਤੋਂ ਜਿਆਦਾ ਹੈ। ਅੰਕੜਿਆਂ ਮੁਤਾਬਕ ਗੁਜਰਾਤ ’ਚ ਵਿਧਾਇਕ ਨੂੰ ਡੇਢ ਕਰੋੜ ਪ੍ਰਤੀ ਸਲਾਨਾ ਹਲਕਾ ਫੰਡ ਮਿਲਦਾ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਤੇ ਕਰਨਾਟਕਾ ਵਿਚ ਇਹ 2 ਕਰੋੜ ਰੁਪਏ ਪ੍ਰਤੀ ਵਿਧਾਇਕ ਮਿਲਦਾ ਹੈ। ਜਦੋਂਕਿ ਉੜੀਸਾ, ਤਾਮਿਲਨਾਡੂ ਤੇ ਮੱਧ ਪ੍ਰਦੇਸ਼ ਵਿਚ 3 ਕਰੋੜ ਅਤੇ ਮਹਾਰਾਸ਼ਟਰ, ਤੇਲੰਗਨਾ,ਕੇਰਲ, ਝਾਰਖੰਡ, ਉਤਰਾਖੰਡ ਤੇ ਰਾਜਸਥਾਨ ਵਿਚ ਹਰੇਕ ਵਿਧਾਇਕ ਨੂੰ ਹਲਕੇ ਵਿਚ ਵਿਕਾਸ ਕੰਮਾਂ ਲਈ ਖ਼ਰਚਣ ਵਾਸਤੇ ਪੰਜ ਕਰੋੜ ਰੁਪਏ ਦਿੱਤੇ ਜਾਂਦੇ ਹਨ।

 

+2

LEAVE A REPLY

Please enter your comment!
Please enter your name here