WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 1561 ਉਮੀਦਵਾਰ ਮੈਦਾਨ ਵਿੱਚ ਨਿੱਤਰੇ

16 ਸਤੰਬਰ, 2024 ਤਕ ਲਏ ਜਾ ਸਕਦੇ ਹਨ ਨੋਮੀਨੇਸ਼ਨ ਵਾਪਸ

5 ਅਕਤੂਬਰ ਨੂੰ ਵੋਟਿੰਗ ਤੇ 8 ਅਕਤੂਬਰ ਨੂੰ ਹੋਵੇਗੀ ਗਿਣਤੀ

ਭਿਵਾਨੀ ਵਿਧਾਨ ਸਭਾ ਖੇਤਰ ਵਿਚ ਸੱਭ ਤੋਂ ਵੱਧ 31

ਨਾਂਗਲ ਚੌਧਰੀ ਵਿਚ ਸੱਭ ਤੋਂ ਘੱਟ 9 ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ

ਚੰਡੀਗੜ੍ਹ, 13 ਸਤੰਬਰ – ਹਰਿਆਣਾ ‘ਚ ਆਗਾਮੀ 5 ਅਕਤੂਬਰ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ 90 ਸੀਟਾਂ ਲਈ 1561 ਉਮੀਦਵਾਰਾਂ ਚੋਣ ਮੈਦਾਨ ਵਿਚ ਨਿਤਰਦੇ ਹਨ‌। ਹਾਲਾਂਕਿ ਕਈ ਉਮੀਦਵਾਰਾਂ ਵੱਲੋਂ 2-2 ਨਾਮਜ਼ਦਗੀ ਸੈਟ ਵੀ ਦਿੱਤੇ ਗਏ ਜਿਸਦੇ ਚਲਦੇ 1747 ਨੋਮੀਨੇਸ਼ਨ ਪੱਤਰ ਆਏ ਹਨ। ਭਿਵਾਨੀ ਵਿਧਾਨ ਸਭਾ ਹਲਕੇ ਲਈ ਸੱਭ ਤੋਂ ਵੱਧ 31 ਉਮੀਦਵਾਰਾਂ ਅਤੇ ਨਾਂਗਲ ਚੌਧਰੀ ਵਿਧਾਨਸਭਾ ਖੇਤਰ ਤੋਂ ਸੱਭ ਤੋਂ ਘੱਟ 9 ਉਮੀਦਵਾਰਾਂ ਨੇ ਨੋਮੀਨੇਸ਼ਨ ਕੀਤਾ ਹੈ। ਅੰਕੜਿਆਂ ਅਨੁਸਾਰ ਹਰਿਆਣਾ ਵਿਧਾਨਸਭਾ ਆਮ ਚੋਣ 2014 ਵਿਚ 1351 ਉਮੀਦਵਾਰਾਂ ਨੇ ਚੋਣ ਲੜਿਆ ਸੀ ਜਦੋਂ ਕਿ 2019 ਦੇ ਵਿਧਾਨਸਭਾ ਚੋਣ ਵਿਚ ਇਹ ਗਿਣਤੀ 961 ਉਮੀਦਵਾਰਾਂ ਦੀ ਸੀ। ਸੂਬੇ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਇੱਥੇ ਜਾਰੀ ਬਿਆਨ ਰਾਹੀਂ ਦੱਸਿਆ ਕਿ 16 ਸਤੰਬਰ ਤਕ ਨੋਮੀਨੇਸ਼ਨ ਵਾਪਸ ਲਏ ਜਾ ਸਕਦੇ ਹਨ। ਸੂਬੇ ਵਿਚ ਚੋਣ 5 ਅਕਤੂਬਰ ਅਤੇ ਗਿਣਤੀ 8 ਅਕਤੂਬਰ ਨੂੰ ਹੋਵੇਗੀ ਅਤੇ ਚੋਣ ਨਤੀਜੇ ਵੀ ਉਸੀ ਦਿਨ ਐਲਾਨ ਕਰ ਦਿੱਤੇ ਜਾਣਗੇ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਜਰੀਵਾਲ ਨੂੰ ਜ਼ਮਾਨਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ

ਮੁੱਖ ਚੋਣ ਅਧਿਕਾਰੀ ਮੁਤਾਬਕ ਕਾਲਕਾ ਤੇ ਪੰਚਕੂਲਾ ਵਿਧਾਨਸਭਾ ਖੇਤਰ ਤੋਂ 14-14, ਨਰਾਇਣਗੜ੍ਹ ਵਿਚ 15, ਅੰਬਾਲਾ ਕੈਂਟ ਵਿਚ 16, ਅੰਬਾਲਾ ਸ਼ਹਿਰ ਤੇ ਮੁਲਾਨਾ (ਰਾਖਵਾਂ) ਤੋਂ 15-15, ਸਢੌਰਾ (ਰਾਖਵਾਂ) ਤੋਂ 11, ਜਗਾਧਰੀ ਤੇ ਯਮੁਨਾਨਗਰ ਤੋਂ 16-16, ਰਾਦੌਰ ਤੋਂ 13, ਲਾਡਵਾ ਤੋਂ 24, ਸ਼ਾਹਬਾਦ (ਰਾਖਵਾਂ) ਤੋਂ 17, ਥਾਨੇਸਰ ਤੋਂ 14, ਪੇਹਵਾ ਤੋਂ 17, ਗੁਹਿਲਾ (ਰਾਖਵਾਂ) ਤੋਂ 20, ਕਲਾਇਤ ਤੋਂ 23, ਕੈਥਲ ਤੋਂ 16 ਅਤੇ ਪੁੰਡਰੀ ਤੋਂ 28 ਉਮੀਦਵਾਰਾਂ ਨੇ ਨੋਮੀਨੇਸ਼ਨ ਭਰਿਆ। ਇਸੇ ਤਰ੍ਹਾ, ਨੀਲੋਖੇੜੀ (ਰਾਖਵਾਂ) ਵਿਧਾਨਸਭਾ ਖੇਤਰ ਤੋਂ 23, ਇੰਦਰੀ ਤੋਂ 10, ਕਰਨਾਲ ਤੋਂ 17, ਘਰੌਂਡਾ ਤੋਂ 12, ਅਸੰਧ ਤੋਂ 22, ਪਾਣੀਪਤ ਗ੍ਰਾਮੀਣ ਤੋਂ 16, ਪਾਣੀਪਤ ਸ਼ਹਿਰੀ ਤੋਂ 17, ਇਸਰਾਨਾ (ਰਾਖਵਾਂ) ਤੋਂ 13, ਸਮਾਲਖਾ ਤੋਂ 12, ਗਨੌਰ ਤੋਂ 15, ਰਾਈ ਤੋਂ 18, ਖਰਖੌਦਾ (ਰਾਖਵਾਂ) ਤੋਂ 15, ਸੋਨੀਪਤ ਤੋਂ 16, ਗੋਹਾਨਾ ਤੋਂ 18, ਬਰੌਦਾ ਤੋਂ 11, ਜੁਲਾਨਾ ਤੋਂ 16, ਸਫੀਦੋ ਤੋਂ 22, ਜੀਂਦ ਤੋਂ 21, ਉਚਾਨਾ ਕਲਾਂ ਤੋਂ 30 ਅਤੇ ਨਰਵਾਨਾ (ਰਾਖਵਾਂ) ਤੋਂ 18 ਉਮੀਦਵਾਰਾਂ ਨੇ ਨੋਮੀਨੇਸ਼ਨ ਭਰਿਆ ਹੈ।

Arvind Kejriwal ਦੀ ਘਰ ਵਿਚ ਧਮਾਕੇਦਾਰ ਐਂਟਰੀ, ਦੇਖੋ ਵੀਡੀਓ

ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਟੋਹਾਨਾ ਵਿਧਾਨਸਭਾ ਖੇਤਰ ਤੋਂ 17, ਫਤਿਹਾਬਾਦ ਤੋਂ 27, ਰਤਿਆ (ਰਾਖਵਾਂ) ਤੋਂ 18, ਕਾਲਾਂਵਾਲੀ (ਰਾਖਵਾਂ) ਤੋਂ 12, ਡਬਵਾਲੀ ਤੋਂ 20, ਰਾਨਿਆ ਤੋਂ 23, ਸਿਰਸਾ ਤੋਂ 18, ਏਲਨਾਬਾਦ ਤੋਂ 14, ਆਦਮਪੁਰ ਤੋਂ 18, ਉਕਲਾਨਾ (ਰਾਖਵਾਂ) ਤੋਂ 11, ਨਾਰਨੌਂਦ ਤੋਂ 25, ਹਾਂਸੀ ਤੋਂ 23, ਬਰਵਾਲਾ ਤੋਂ 14, ਹਿਸਾਰ ਤੋਂ 26, ਨਲਵਾ ਤੋਂ 25, ਲੋਹਾਰੂ ਤੋਂ 18, ਬਾਢੜਾ ਤੋਂ 19, ਦਾਦਰੀ ਤੋਂ 23, ਤੋਸ਼ਾਮ ਤੋਂ 22 ਅਤੇ ਬਵਾਨੀ ਖੇੜਾ (ਰਾਖਵਾਂ) ਤੋਂ 19 ਉਮੀਦਵਾਰਾਂ ਨੇ ਨੋਮੀਨੇਸ਼ਨ ਭਰਿਆ ਹੈ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਮਹਿਮ ਵਿਧਾਨਸਭਾ ਖੇਤਰ ਤੋਂ 24, ਗੜੀ ਸਾਂਪਲਾ-ਕਲਾਈ ਤੋਂ 12, ਰੋਹਤਕ ਤੋਂ 21, ਕਲਾਨੌਰ (ਰਾਖਵਾਂ) ਤੋਂ 15, ਬਹਾਦੁਰਗੜ੍ਹ ਤੋਂ 19, ਬਾਦਲੀ ਤੋਂ 10, ਝੱਜਰ (ਰਾਖਵਾਂ) ਤੋਂ 13, ਬੇਰੀ ਤੋਂ 15, ਅਟੇਲੀ ਤੋਂ 14, ਮਹੇਂਦਰਗੜ੍ਹ ਤੋਂ 21, ਨਾਰਨੌਲ ਤੋਂ 17, ਬਾਵਲ (ਰਾਖਵਾਂ) ਤੋਂ 13, ਕੋਸਲੀ ਤੋਂ 23, ਰਿਵਾੜੀ ਤੋਂ 17, ਪਟੌਦੀ (ਰਾਖਵਾਂ) ਤੋਂ 12, ਬਾਦਸ਼ਾਹਪੁਰ ਤੋਂ 19, ਗੁੜਗਾਂਓ ਤੇ ਸੋਹਨਾ ਤੋਂ 24-24 , ਨੁੰਹ ਤੋਂ 11, ਫਿਰੋਜਪੁਰ ਝਿਰਕਾ ਤੋਂ 13, ਪੁੰਨਹਾਨਾ ਤੋਂ 11, ਹਥੀਨ ਤੋਂ 13, ਹੋਡਲ (ਰਾਖਵਾਂ) ਤੋਂ 18, ਪਲਵਲ ਤੋਂ 16, ਪ੍ਰਥਲਾ ਤੋਂ 19, ਫਰੀਦਾਬਾਦ ਐਨਆਈਟੀ ਤੋਂ 16, ਬੜਖਲ ਤੋਂ 15, ਵਲੱਭਗੜ੍ਹ ਤੋਂ 11, ਫਰੀਦਾਬਾਦ ਤੋਂ 12 ਅਤੇ ਤਿਗਾਂਓ ਤੋਂ 15 ਉਮੀਦਵਾਰਾਂ ਨੇ ਆਪਣੇ ਆਪਣੇ ਨੋਮੀਨੇਸ਼ਨ ਭਰੇ ਹੈ।

Related posts

ਹਰਿਆਣਾ ਦਾ ਬਜਟ ਪਹਿਲੀ ਵਾਰ ਵਿਧਾਨ ਸਭਾ ਕਮੇਟੀਆਂ ਰਾਹੀਂ ਹੋਵੇਗਾ ਪਾਸ

punjabusernewssite

ਹਰਿਆਣਾ ਦੇ ਮੁੱਖ ਮੰਤਰੀ ਨੇ ਮਾਨੇਸਰ ਵਿਚ 500 ਬੈਡ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ

punjabusernewssite

ਦਿੱਲੀ ’ਚ ਪ੍ਰਦੂੁਸਣ ਲਈ ਹਰਿਆਣਾ ਨਹੀਂ ਆਪ ਸਰਕਾਰਾਂ ਜਿੰਮੇਵਾਰ: ਖੇਤੀਬਾੜੀ ਮੰਤਰੀ

punjabusernewssite