ਬਠਿੰਡਾ, 11 ਫ਼ਰਵਰੀ:ਸੂਬਾ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ 9 ਤੋਂ 11 ਫਰਵਰੀ ਤੱਕ ਕਰਵਾਏ ਜਾ ਰਹੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ 17ਵੇਂ ਵਿਰਾਸਤੀ ਮੇਲੇ ਦੇ ਤੀਸਰੇ ਦਿਨ ਦਰਸ਼ਕਾਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ। ਤੀਸਰੇ ਦਿਨ ਮੇਲੇ ਦੀ ਸ਼ੁਰੂਆਤ ਵੱਖ-ਵੱਖ ਪੁਰਾਤਨ ਖੇਡਾ ਨਾਲ ਹੋਈ ਜਿਸ ਦੌਰਾਨ ਰੱਸਾ-ਕਸੀ, ਭਾਰ ਚੁੱਕਣ, ਮੁਗਦਰ ਚੁੱਕਣ ਤੋਂ ਇਲਾਵਾ ਪਹਿਲਵਾਨਾ ਦੇ ਘੋਲ ਕਰਵਾਏ ਗਏ ਜੋ ਦਰਸ਼ਕਾ ਲਈ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਕੇਜਰੀਵਾਲ ਤੇ ਭਗਵੰਤ ਮਾਨ ਨੇ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਪੰਜਾਬ ਦੇ ਲੋਕਾਂ ਨੂੰ ਕੀਤਾ ਸਮਰਪਿਤ
ਇਸ ਉਪਰੰਤ ਕਵਿਸਰੀ ਤੇ ਕਵੀ ਦਰਬਾਰ ਹੋਇਆ। ਫੇਰ ਪ੍ਰਸਿੱਧ ਪੰਜਾਬੀ ਗਾਇਕਾਂ ਨੇ ਆਪੋ-ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਮੇਲੇ ਦੌਰਾਨ ਆਪਣੀ ਕਲਾ ਦੇ ਜੌਹਰ ਦਿਖਾਉਣ ਵਾਲ ਸਮੂਹ ਕਲਾਕਾਰਾਂ ਆਦਿ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਵਿਰਾਸਤੀ ਮੇਲੇ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ ਮਨਦੀਪ ਕੌਰ, ਚੈਅਰਮੇਨ ਨੀਲ ਗਰਗ, ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵਲੋਂ ਹਰਵਿੰਦਰ ਸਿੰਘ ਖਾਲਸਾ, ਚਮਕੌਰ ਮਾਨ, ਇੰਦਰਜੀਤ ਸਿੰਘ , ਰਾਮ ਪ੍ਰਕਾਸ਼ ਜਿੰਦਲ, ਬਲਦੇਵ ਸਿੰਘ ਚਹਿਲ, ਗੁਰਅਵਤਾਰ ਸਿੰਘ ਗੋਗੀ, ਸੁਖਦੇਵ ਸਿੰਘ ਗਰੇਵਾਲ ਤੇ ਗੁਰਮੀਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਪ੍ਰਮੁੱਖ ਸਖਸ਼ੀਅਤਾਂ ਵਿਸ਼ੇਸ਼ ਤੌਰ ’ਤੇ ਮੌਜੂਦ ਰਹੀਆਂ।