ਬਠਿੰਡਾ, 29 ਅਕਤੁੂਬਰ: ਸਥਾਨਕ ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਅਤੇ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਅਧਿਆਪਕਾਂ ਨੇ ਕਿਹਾ ਕਿ ਸਕੂਲ ਵਿੱਚ ਇਹਨਾਂ ਖਾਸ ਦਿਨਾਂ ਦਾ ਜਸ਼ਨ ਮਨਾਉਣਾ ਵਧੇਰੇ ਮਹੱਤਵ ਰੱਖਦਾ ਹੈ ਕਿਉਂਕਿ ਇਹ ਵਿਦਿਆਰਥੀ-ਅਧਿਆਪਕ ਦੇ ਸਬੰਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਡੂੰਘਾ ਕਰਦਾ ਹੈ।ਬੱਚਿਆਂ ਦੀ ਇਸ ਤਿਉਹਾਰ ਬਾਰੇ ਬਿਹਤਰ ਜਾਣਕਾਰੀ ਤਦ ਹੋਵੇਗੀ ਜਦੋਂ ਉਹ ਇੱਕ ਮਜ਼ੇਦਾਰ ਢੰਗ ਨਾਲ ਇਸਦੀ ਮਹਿਮਾ ਬਾਰੇ ਸਿੱਖਣਗੇ। ਇਸ ਤੋਂ ਇਲਾਵਾ, ਤਿਉਹਾਰ ਸੱਭਿਆਚਾਰਕ ਆਦਤਾਂ ਨੂੰ ਬਣਾਉਣ ਅਤੇ ਚੰਗੀ ਨੈਤਿਕਤਾ ਨਾਲ ਵਧਣ ਲਈ ਜਰੂਰੀ ਹਨ। ਸਿਲਵਰ ਓਕਸ ਹਮੇਸ਼ਾ ਬੱਚਿਆਂ ਲਈ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਇੱਕ ਮੌਕਾ ਵਿਕਸਤ ਕਰਦਾ ਹੈ। ਇਸ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।
Excise Dept ਦਾ ਸੇਵਾਦਾਰ 10000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਵਿਦਿਆਰਥੀਆਂ ਨੇ ਪਟਾਕੇ ਨਾ ਚਲਾਉਣ ਦੇ ਆਪਣੇ ਸੰਕਲਪ ਉੱਤੇ ਕਾਇਮ ਰਹਿਣ ਦਾ ਵਾਅਦਾ ਕੀਤਾ। ਵਿਦਿਆਰਥੀਆਂ ਦੇ ਅੰਤਰ-ਹਾਊਸ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਹਿਲੀ ਤੋਂ ਸੱਤਵੀੰ ਜਮਾਤ ਦੇ ਵਿਦਿਆਰਥੀਆਂ ਨੇ ਪੂਜਾ ਥਾਲੀ ਅਤੇ ਦੀਵੇ ਸਜਾਏ।ਉਹਨਾਂ ਨੇ ਔਰਿਗਮੀ ਤਕਨੀਕ ਨਾਲ ਕਾਗਜਾਂ ਦੇ ਦੀਵੇ ਅਤੇ ਹੋਰ ਸਾਜ ਸਮਾਨ ਵੀ ਬਣਾਏ। ਅੱਠਵੀਂ ਤੋਂ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗੋਲੀ ਮੁਕਾਬਲੇ ਅਤੇ ਵੇਸਟ ਮਟੇਰਿਯਲ ਤੋਂ ਦਿਵਾਲੀ ਸਜਾਵਟ ਪ੍ਰਤਿਯੋਗਿਤਾ ਵਿਚ ਹਿੱਸਾ ਲਿਆ। ਦਸਵੀਂ ਤੋ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਫੋਟੋਗ੍ਰਾਫੀ ਦਾਮੁਕਾਬਲਾ ਵੀ ਰਖਿਆ ਗਿਆ ਹੈ ਜੋ 2 ਨਵੰਬਰ ਨੂੰ ਖਤਮ ਹੋਏਗਾ, ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਦਿਵਾਲੀ ਥੀਮ ਤੇ ਫੋਟੋਗ੍ਰਾਫੀ ਕਰ ਕੇ ਸਕੂਲ ਦੇ ਨੰਬਰ ਤੇ ਭੇਜਣੀ ਹੈ। ਬੱਚਿਆਂ ਵਿਚ ਇਸ ਮੁਕਾਬਲੇ ਨੂੰ ਲੈ ਕੇ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ।
ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਕਲੱਬਾਂ ਨੂੰ ਪੰਜਾਬ ਸਰਕਾਰ ਦੇਵੇਗੀ ਵਿੱਤੀ ਸਹਾਇਤਾ, ਅਰਜੀਆਂ ਦੀ ਕੀਤੀ ਮੰਗ
ਜੱਜ ਸਾਹਿਬਾਨ ਨੇ ਸਾਰੇ ਵਿਦਿਆਰਥੀਆਂ ਦੀਆਂ ਕਲਾ-ਕ੍ਰਿਤੀਆਂ ਦੀ ਭਰਪੂਰ ਸ਼ਲਾਘਾ ਕੀਤੀ। ਅਧਿਆਪਕਾਂਅਤੇਵਿਦਿਆਰਥੀਆਂ ਨੇ ਦੀਵਾਲੀ ਦੇ ਤਿਉਹਾਰ ਦਾ ਦਿਲੋਂ ਆਨੰਦ ਮਾਣਿਆ। ਸਕੂਲ ਵਿਚ ਦਿਵਾਲੀ ਦੇ ਮੌਕੇ ਤੇ ਧਨ ਦੀ ਦੇਵੀ ਲਕਸ਼ਮੀ ਦਾ ਪੂਜਨ ਵੀ ਪੂਰੇ ਰੀਤੀ ਰਵਾਜਾਂ ਨਾਲ ਕੀਤਾ ਗਿਆ। ਇਸ ਮੌਕੇ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਬਰਨਿੰਦਰਪਾਲ ਸੇਖੋਂ ਅਤੇ ਪ੍ਰਿੰਸੀਪਲ ਸ੍ਰੀ ਮਤੀ ਨੀਤੂ ਅਰੋੜਾ, ਮਿਸ ਰਵਿੰਦਰ ਸਰਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਦੀਨਵ ਸਿੰਗਲਾ ਅਤੇ ਮਿਸਜ਼ ਗੁਰੀਤ ਵੱਲੋਂ ਵਿਦਿਆਰਥੀਆਂ ਨੂੰ ਪਟਾਕੇ ਚਲਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਦੱਸਦੇ ਹੋਏ ‘‘ਪ੍ਰਦੂਸ਼ਣ ਮੁਕਤ ਦੀਵਾਲੀ ਮਨਾਓ ਅਤੇ ਪਟਾਕਿਆਂ ਨੂੰ ਨਾਂਹ ਕਰੋ’’ ਦਾ ਸੰਦੇਸ਼ ਦਿੱਤਾ ਅਤੇ ਮੁਕਾਬਲੇ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।
Share the post "ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਅਤੇ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਧੂਮਧਾਮ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ"