ਸੰਗਰੂਰ, 9 ਮਈ: ਸੰਗਰੂਰ ਦੇ ਨੇੜਲੇ ਪਿੰਡ ਸੰਗਰੇੜੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਟਿਊਬਵੈਲ ਦਾ ਜ਼ਹਿਰਿਲਾ ਪਾਣੀ ਪੀਣ ਕਰਕੇ 18 ਮੱਝਾ ਦੀ ਮੌਤ ਹੋ ਗਈ ਹੈ ਜਦਕਿ 14 ਮੱਝਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੱਝਾ ਚਰਾਉਣ ਵਾਲੇ ਗੁੱਜਰ ਭਰਾਵਾਂ ਮੂਸਾ ਖਾਨ ਤੇ ਗਾਮਾ ਖਾਨ ਦਾ ਕਹਿਣਾ ਹੈ ਕੀ ਉਹ ਜਦੋਂ ਮੱਝਾ ਚਰਾ ਰਹੇ ਸੀ ਤਾਂ ਮੱਝਾ ਨੇ ਖੇਤ ਵਿੱਚ ਲੱਗੇ ਟਿਊਬਵੈਲ ਦਾ ਪਾਣੀ ਪੀ ਲਿਆ ਤੇ ਪਾਣੀ ਪੀਣ ਕਰਕੇ ਮੱਝਾ ਦੀ ਤਬੀਅਤ ਅਚਾਨਕ ਵਿਗੜ ਗਈ।
Big News: ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ‘ਆਪ’ ਪਾਰਟੀ ‘ਚ ਸ਼ਾਮਲ
ਮੂਸਾ ਖਾਨ ਤੇ ਗਮਾ ਖਾਨ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਉਹ ਪਿਛਲੇ ਕਰੀਬ 25-30 ਸਾਲ ਤੋਂ ਪੰਜਾਬ ਦੇ ਸੰਗਰੂਰ ਜਿਲੇ ਦੇ ਪਿੰਡ ਧੂਰਾ ਵਿੱਚ ਆਪਣੇ ਡੇਰੇ ‘ਚ ਹੀ ਰਹਿ ਰਹੇ ਹਨ। ਪੀੜਤਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਇਸ ਨੁਕਸਾਨ ਦਾ ਮੁਆਵਜ਼ਾ ਅਦਾ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਇਸ ਸਮੇਂ ਵਾਧੂ ਨੂੰ ਨੁਕਸਾਨ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਟਿਊਬਵੈਲ ਦੇ ਪਾਣੀ ਦਾ ਸੈਂਪਲ ਵੀ ਲੈ ਲਿਆ ਗਿਆ ਹੈ।