ਝਾਰਖੰਡ ਤੋਂ ਰੇਲ ਗੱਡੀ ਰਾਹੀਂ ਲੈ ਕੇ ਆਏ ਸਨ ਮੁਜਰਮ ਅਫ਼ੀਮ
ਪੁਲਿਸ ਕਰ ਰਹੀ ਹੈ ਪੁਛਗਿਛ ਅੱਗੇ ਕਿਸ ਨੂੰ ਦਿੱਤੀ ਜਾਣੀ ਸੀ ਡਿਲਵਰੀ
ਸੁਖਜਿੰਦਰ ਮਾਨ
ਬਠਿੰਡਾ, 4 ਨਵੰਬਰ: ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਅੱਜ ਸੀਆਈਏ ਸਟਾਫ਼ -2 ਦੀ ਟੀਮ ਵਲੋਂ ਦੋ ਪ੍ਰਵਾਸੀ ਮਜਦੂਰਾਂ ਨੂੰ ਮੋੜ ਖੇਤਰ ਵਿਚੋਂ ਦੋ ਕਿਲੋ ਅਫ਼ੀਮ ਸਹਿਤ ਗਿ੍ਰਫਤਾਰ ਕੀਤਾ ਹੈ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਜੇ.ਇਲਨਚੇਲੀਅਨ ਨੇ ਦੱਸਿਆ ਕਿ ਸ੍ਰੀ ਦਵਿੰਦਰ ਸਿੰਘ ਉਪ ਕਪਤਾਨ ਪੁਲਿਸ (ਡੀ) ਬਠਿੰਡਾ ਦੀ ਸੁਪਰਵੀਜਨ ਅਤੇ ਐਸ. ਆਈ. ਕਰਨਦੀਪ ਸਿੰਘ ਇੰਚਾਰਜ ਸੀ ਆਈ ਏ ਸਟਾਫ-2 ਬਠਿੰਡਾ ਦੀ ਨਿਗਰਾਨੀ ਹੇਠ ਚਲਾਈ ਮੁਹਿੰਮ ਤਹਿਤ ਪੁਲਿਸ ਪਾਰਟੀ ਨੇ ਦੌਰਾਨੇ ਗਸਤ ਨੇੜੇ ਰਾਮਪੁਰਾ ਚੌਕ ਮੌੜ ਮੰਡੀ-ਤਲਵੰਡੀ ਸਾਬੋ ਰੋਡ ਤੋਂ ਰਾਜ ਕੁਮਾਰ ਭਾਰਤੀ ਅਤੇ ਟੁਨਟੂਨ ਭਾਰਤੀ ਨੂੰ ਗਿ੍ਰਫਤਾਰ ਕੀਤਾ। ਜਿੰਨ੍ਹਾਂ ਦੇ ਕਬਜੇ ਵਿਚਲੇ ਲਿਫਾਫੇ ਵਿਚੋਂ 02 ਕਿਲੋਗ੍ਰਾਮ ਅਫੀਮ ਬਰਾਮਦ ਹੋਈ। ਮੁਢਲੀ ਪੁਛਗਿਛ ਦੌਰਾਨ ਕਥਿਤ ਦੋਸ਼ੀਆਂ ਨੇ ਮੰਨਿਆ ਕਿ ਉਹ ਇਹ ਅਫ਼ੀਮ ਝਾਰਖੰਡ ਤੋਂ ਲੈ ਕੇ ਆ ਰਹੇ ਹਨ, ਜਿੱਥੋਂ ਦੇ ਉਹ ਰਹਿਣ ਵਾਲੇ ਹਨ। ਹਾਲੇ ਤੱਕ ਉਨ੍ਹਾਂ ਇਸ ਅਫ਼ੀਮ ਦੀ ਡਿਲਵਰੀ ਬਾਰੇ ਪੁਲਿਸ ਨੂੰ ਨਹੀਂ ਦਸਿਆ ਹੈ, ਜਿਸਦੇ ਚੱਲਦੇ ਕਥਿਤ ਦੋਸ਼ੀਆਂ ਵਿਰੁਧ ਥਾਣਾ ਮੋੜ ਵਿਚ ਮੁਕੱਦਮਾ ਨੰਬਰ 115 ਮਿਤੀ 03.11.2022 ਅ/ਧ 18()/61/85 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦਾ ਅਦਾਲਤ ਕੋਲੋ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
2 ਕਿਲੋਂ ਅਫ਼ੀਮ ਸਹਿਤ ਦੋ ਪ੍ਰਵਾਸੀ ਮਜਦੂਰ ਗਿ੍ਰਫਤਾਰ
7 Views