16 Views
ਮੁੰਬਈ, 11 ਜੂਨ: ਮੁੰਬਈ ਦੇ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ। ਅਫ਼ਰੀਕੀ ਦੇਸ਼ਾਂ ਤੋਂ ਆਈਆਂ ਦੋਹਾਂ ਮਹਿਲਾ ਯਾਤਰੀਆਂ ਦੀ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਗਈ। ਜਿੱਥੇ ਦੋ ਮਹਿਲਾਵਾਂ ਦੇ ਕੋਲੋ ਅੰਡਰਗਾਰਮੈਂਟਸ ਅਤੇ ਸਾਮਾਨ ‘ਚ ਲੁਕਾਇਆ 19.15 ਕਰੋੜ ਰੁਪਏ ਮੁੱਲ ਦਾ ਕੁੱਲ 32.79 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ।
ਪੰਜਾਬ ”ਚ ਪੰਚਾਇਤੀ ਚੋਣਾਂ ਦੀ ਸ਼ੁਰੂ ਹੋਈ ਤਿਆਰੀ
ਜਿਸਦੀ ਜਾਣਕਾਰੀ ਸਥਾਨਕ ਜਗ੍ਹਾ ਤੇ ਮੌਜੂਦ ਅਧਿਕਾਰੀ ਵਲੋਂ ਸਾਂਝੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਸੋਨੇ ਦੀ ਤਸਕਰੀ ਕਰਨ ਵਾਲੀਆਂ ਔਰਤਾਂ ਅਫਰੀਕਾ ਤੋਂ ਆਈਆਂ ਸਨ। ਤਲਾਸ਼ੀ ਤੋਂ ਬਾਅਦ ਕਸਟਮ ਵਿਭਾਗ ਨੇ ਵੱਖ-ਵੱਖ ਮਾਮਲਿਆਂ ‘ਚ ਦੋਨਾਂ ਵਿਦੇਸ਼ੀ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।