WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਪੁਲਿਸ ਨੇ AIIMS ਦੇ ਐਂਮਰਜੇਂਸੀ ਵਾਰਡ ਵਿਚ ਦਾਖਲ ਕੀਤੀ ਗੱਡੀ

ਰਿਸ਼ੀਕੇਸ਼, 23 ਮਈ: ਉਤਰਾਖੰਡ ਦੇ ਰਿਸ਼ੀਕੇਸ਼ AIIMS ਹਸਪਤਾਲ ਵਿਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਪੁਲਿਸ ਦੀ ਗੱਡੀ AIIMS ਦੇ ਐਂਮਰਜੇਂਸੀ ਵਾਰਡ ਵਿਚ ਹੀ ਦਾਖਲ ਹੋ ਗਈ। ਦੱਸ ਦਈਏ ਕਿ ਸ਼ੋਸ਼ਲ ਮੀਡੀਆ ‘ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲਿਸ ਵਾਲਿਆਂ ਦੀ ਕਾਰ AIIMS ਦੇ ਐਂਮਰਜੇਂਸੀ ਵਾਰਡ ਵਿਚ ਹੀ ਦਾਖਲ ਹੋ ਗਈ। ਗੱਡੀ ਅੰਦਰ ਵੜਦੇ ਹੀ ਮਰੀਜ਼ਾਂ ਵਿਚ ਹੜਕੰਪ ਮੰਚ ਗਿਆ ਤੇ AIIMS ਦੇ ਕਰਮਚਾਰੀ ਸੀਟੀਆਂ ਵਜਾ-ਵਜਾ ਕੇ ਮਰੀਜ਼ਾਂ ਨੂੰ ਇੱਧਰ-ਉਧਰ ਕਰਦੇ ਨਜ਼ਰ ਆਏ। ਦੱਸ ਦਈਏ ਕਿ ਪੂਰੀ ਘਟਨਾ ਮੁਤਾਬਕ AIIMS ਵਿਚ ਇਕ ਚੱਲਦੇ ਆਪ੍ਰੇਸ਼ਨ ਦੌਰਾਨ ਮਹਿਲਾ ਡਾਕਟਰ ਨਾਲ ਨਰਸਿੰਗ ਅਫ਼ਸਰ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਡਾਕਟਰ ਵੱਲੋਂ ਇਸਦਾ ਵਿਰੋਧ ਵੀ ਕੀਤਾ ਗਿਆ ਤੇ ਬਾਕੀ ਦੇ ਡਾਕਟਰਾਂ ਨੂੰ ਉਸ ਦੀ ਸ਼ਿਕਾਇਤ ਵੀ ਕੀਤੀ।

PM ਮੋਦੀ ਦੀ ਪਟਿਆਲਾ ਰੈਲੀ ‘ਚ ਸ਼ਾਮਲ ਹੋਣਗੇ 40 ਤੋਂ 50 ਹਜ਼ਾਰ ਲੋਕ!

ਇਹ ਘਟਨਾਂ ਸਾਹਮਣੇ ਆਉਣ ਤੋਂ ਬਾਅਦ ਡਾਕਟਰਾਂ ਨੇ ਉਸ ਨਰਸਿੰਗ ਅਫ਼ਸਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਅਤੇ ਹਸਪਤਾਲ ਦੇ ਅੰਦਰ ਹੀ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਜਦੋਂ ਇਸ ਦੀ ਸੂਚਨਾਂ ਮਿਲੀ ਤਾਂ ਮੌਕੇ ਤੇ ਹੀ ਪੁਲਿਸ ਨੇ ਕਾਰ ਨੂੰ AIMMS ਦੇ ਐਂਮਰਜੇਂਸੀ ਵਾਰਡ ਵਿਚ ਹੀ ਦਾਖਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਨਰਸਿੰਗ ਅਫ਼ਸਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਉਥੇ ਹੀ ਦੂਜੇ ਪਾਸੇ ਪੁਲਿਸ ਦੀ ਇਹ ਵੱਡੀ ਨਾਕਾਮਯਾਬੀ ਕਹਿ ਜਾ ਰਹੀ ਹੈ, ਕਿਉਂਕਿ AIIMS ਦੇ ਐਂਮਰਜੇਂਸੀ ਵਾਰਡ ਵਿਚ ਇਸ ਤਰ੍ਹਾਂ ਗੱਡੀ ਵਾੜਣਾ ਕਿਨ੍ਹਾਂ ਸਹੀ ਹੈ ਇਹ ਪੁਲਿਸ ਪ੍ਰਸ਼ਾਸ਼ਨ ਖਿਲਾਫ਼ ਵੱਡਾ ਸਵਾਲ ਖੜਾਂ ਹੁੰਦਾ ਹੈ।

Related posts

ਪੰਜਾਬ ਦੇ ਸਾਬਕਾ DGP ਨੂੰ ਜਾਨ ਦਾ ਖ਼ਤਰਾਂ

punjabusernewssite

ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ’ਚ ਲੋੜੀਦੇ ਗੋਲਡੀ ਬਰਾੜ ਨੂੰ ਕੇਂਦਰ ਨੇ ਅੱਤਵਾਦੀ ਐਲਾਨਿਆ

punjabusernewssite

4 ਜੂਨ ਨੂੰ ਸਿਨੇਮਾਘਰਾਂ ‘ਚ ਲਾਈਵ ਦਿਖਾਏ ਜਾਣਗੇ ਚੋਣ ਨਤੀਜੇ

punjabusernewssite