ਡੈਮੋਕਰੇਟਿਕ ਟੀਚਰਜ਼ ਫਰੰਟ ਵੱਲੋਂ 2024 ਦਾ ਕੈਲੰਡਰ ਰਿਲੀਜ਼

0
13

 

ਬਠਿੰਡਾ, 30 ਦਸੰਬਰ :ਡੇਮੋਕ੍ਰੇਟਿਕ ਟੀਚਰਜ਼ ਫਰੰਟ ਬਠਿੰਡਾ ਵੱਲੋਂ ਅੱਜ ਟੀਚਰ ਹੋਮ ਬਠਿੰਡਾ ਵਿਖੇ ਸਾਲ 2024 ਦਾ ਕੈਲੰਡਰ ਰਿਲੀਜ਼ ਕੀਤਾ ਗਿਆ ।ਇਹ ਕੈਲੰਡਰ ਇਸ ਸਾਲ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੀਤਾ ਗਿਆ ਹੈ। 2023 ਸਾਲ ਨਾਲ ਸੰਬੰਧਿਤ ਜਥੇਬੰਦੀ ਦੀਆਂ ਗਤੀਵਿਧੀਆਂ ਨੂੰ ਮੁੱਖ ਤੌਰ ਤੇ ਉਭਾਰਿਆ ਗਿਆ ਹੈ। ਇਸ ਮੌਕੇ ਹੋਈ ਮੀਟਿੰਗ ਵਿੱਚ ਫਰਵਰੀ ਮਹੀਨੇ ਵਿੱਚ ਹੋਣ ਜਾ ਰਹੀਆਂ ਬਲਾਕ ਅਤੇ ਜ਼ਿਲ੍ਹੇ ਦੀਆਂ ਚੋਣਾਂ ਲਈ ਮੈਂਬਰਸ਼ਿਪ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ।ਸਮੂਹ ਅਧਿਆਪਕ ਵਰਗ ਨੂੰ ਡੀ ਟੀ ਐਫ ਦਾ ਮੈਂਬਰ ਬਣਨ ਦੀ ਅਪੀਲ ਕੀਤੀ ਗਈ।

ਠੇਕਾ ਮੁਲਾਜਮਾਂ ਨੇ ਬਠਿੰਡਾ ’ਚ ਮੁੱਖ ਮੰਤਰੀ ਦਾ ਪੂਤਲਾ ਫੂਕਿਆ

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ,ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ ਫੂਲੇਵਾਲਾ,ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ, ਜ਼ਿਲਾ ਕਮੇਟੀ ਮੈਂਬਰ ਨਰਿੰਦਰ ਬੱਲੂਆਣਾ, ਨਛੱਤਰ ਸਿੰਘ ਜੇਠੂਕੇ, ਸੁਨੀਲ ਕੁਮਾਰ, ਦਵਿੰਦਰ ਸਿੰਘ ਡਿਖ, ਜਗਤਾਰ ਸਿੰਘ ਸੰਦੋਹਾ,ਰਵਿੰਦਰ ਸਿੰਘ ਭੱਟੀ, ਅਵਤਾਰ ਸਿੰਘ ਮਲੂਕਾ ਮੁਕੇਸ਼ ਕੁਮਾਰ, ਪੀਐਸਐਮਐਸਯੂ ਦੇ ਲਾਲ ਸਿੰਘ ਰੱਲਾ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਦੀ ਜੋਨੀ ਸਿੰਗਲਾ ਅਤੇ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੇ ਦਰਸ਼ਨ ਸਿੰਘ ਮੌੜ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here