Thursday, April 16, 2026
spot_img
spot_img

2027 ਚੋਣਾਂ; ਭਾਜਪਾ ਦਾ ਸਿਆਸੀ ਗਠਜੋੜ ਦੀ ਬਜਾਏ ਜਾਤੀ-ਗਠਜੋੜ ਅਤੇ ‘ਡੇਰਿਆਂ’ ਦੀ ਸਿਆਸਤ ‘ਤੇ ਜੋਰ!

Date:

spot_img

Punjab News: ਪੂਰੇ ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਕ ਜਮਾਤ ਦਾ ‘ਰਿਕਾਰਡ’ ਆਪਣੇ ਨਾਮ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦਾ ਸਾਰਾ ਜ਼ੋਰ ਪੰਜਾਬ ਦੀ ‘ਸੱਤਾ’ ਹਾਸਲ ਕਰਨ ‘ਤੇ ਲੱਗਿਆ ਹੋਇਆ। ਕਿਸੇ ਸਮੇਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਮਿਹਰਬਾਨੀ ਨਾਲ ਸ਼੍ਰੋਮਣੀ ਅਕਾਲੀ ਦੇ ਮੋਢਿਆ ‘ਤੇ ਸਵਾਰ ਹੋ ਕੇ ਪੰਜਾਬ ਵਿਚ ਮਜਬੂਤ ਸਿਆਸੀ ਪੈਰ ਜਮਾਉਣ ਵਾਲੀ ‘ਭਾਜਪਾ’ ਹੁਣ ਗਠਜੋੜ ਦੀ ਰਾਜਨੀਤੀ ਦੀ ਬਜਾਏ ਇਕੱਲਿਆ ਜਾਤੀ-ਗਠਜੋੜ ਅਤੇ ਡੇਰਿਆਂ ਦਾ ਜੋੜ-ਤੋੜ ਕਰਕੇ ਸਰਕਾਰ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਦੱਖਣੀ ਭਾਰਤ ਤੱਕ ਕਾਂਗਰਸ ਤੇ ਸਥਾਨਕ ਪਾਰਟੀਆਂ ਨੂੰ ਵੱਡੀਆਂ ਚੁਣੌਤੀਆਂ ਦੇਣ ਤੋਂ ਬਾਅਦ ਹੁਣ ਭਾਜਪਾ ਦਾ ਇੱਕ ਨੁਕਾਤੀ ‘ਟੀਚਾ’ ਪੰਜਾਬ ਤੇ ਪੱਛਮੀ ਬੰਗਾਲ ਰਹਿ ਗਏ ਜਾਪਦੇ ਹਨ। ਤਿੰਨ ਖੇਤੀ ਬਿੱਲਾਂ ਕਾਰਨ ਪੰਜਾਬ ਦੇ ਕਿਸਾਨ ਵਰਗ (ਜਿਸਦਾ ਜਿਆਦਾਤਰ ਹਿੱਸਾ ਜੱਟ ਸਿੱਖ ਵਿਚ ਆਉਂਦਾ ਹੈ) ਵਿਚ ਭਾਜਪਾ ਪ੍ਰਤੀ ਭਾਰੀ ਨਰਾਜ਼ਗੀ ਪਾਈ ਗਈ ਸੀ, ਜਿਹੜੇ ਹਾਲੇ ਵੀ ਦੂਰ ਹੋਈ ਦਿਖਾਈ ਨਹੀਂ ਦੇ ਰਹੀ। ਜਿਸਦੇ ਚੱਲਦੇ ਹੁਣ ਭਾਜਪਾ ਵੱਲੋਂ ਹਰਿਆਣਾ ਪੈਟਰਨ ‘ਤੇ ਪੰਜਾਬ ਵਿਚ ਵੀ ਹਿੰਦੁਆਂ,ਵਪਾਰੀਆਂ ਤੇ ਸ਼ਹਿਰੀਆਂ ਦੇ ਨਾਲ-ਨਾਲ ਚੁੱਪ-ਚਪੀਤੇ ਦਲਿਤ ਵਿਹੜਿਆਂ ਵਿਚ ‘ਕਮਲ’ ਦਾ ‘ਫੁੱਲ’ ਖਿਲਾਉਣ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਮੋਦੀ ਦੇ ਦੌਰੇ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਛੱਡਣ ਦਾ ਐਲਾਨ; ਰੰਧਾਵਾਂ ਨੇ ਕਿਹਾ, ‘ਚੰਗਾ ਹੋਇਆ ਖਹਿੜਾ ਛੁੱਟਿਆ”

ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਜ਼ਟ ਸੈਸ਼ਨ ਵਾਲੇ ਦਿਨ ਪੰਜਾਬ ਦੇ ਦੋਆਬਾ ਵਿਚ ਸਥਿਤ ਡੇਰਾ ਸੱਚਖੰਡ ਬੱਲਾਂ ਦੀ ਫ਼ੇਰੀ ਨੂੰ ਵੀ ਇਸੇ ਸਿਆਸੀ ਘਟਨਾਕ੍ਰਮ ਨਾਲ ਜੋੜ ਕੇ ਦੇਖਿਆ ਜਾ ਰਿਹਾ। ਇਸਤੋਂ ਪਹਿਲਾਂ ਡੇਰਾ ਸਿਰਸਾ ਨੂੰ ਵੀ ਭਾਜਪਾ ਦੇ ਪ੍ਰਭਾਵ ਹੇਠ ਮੰਨਿਆਂ ਜਾ ਰਿਹਾ ਕਿਉਂਕਿ ਬਲਾਤਕਾਰ ਤੇ ਕਤਲ ਕੇਸਾਂ ਵਿਚ ਹਰਿਆਣਾ ਦੀ ਸੁਨਿਆਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਰਾਮ ਰਹੀਮ ਨੂੰ ਥੋੜੇ ਸਮੇਂ ਮਿਲਦੀਆਂ ਫ਼ਰਲੋਆਂ ਨੂੰ ਵੀ ਸਿਆਸਤ ਨਾਲ ਜੋੜਿਆ ਜਾਂਦਾ। ਪੰਜਾਬ ਦੇ ਮਾਝੇ ਵਿਚ ਸਥਿਤ ਇੱਕ ਹੋਰ ਪ੍ਰਭਾਵਸ਼ਾਲੀ ਡੇਰੇ ਦੀਆਂ ਤਾਰਾਂ ਵੀ ਪਿਛਲੇ ਕੁੱਝ ਸਮੇਂ ਤੋਂ ਸਿੱਧੀਆਂ ਦਿੱਲੀ ਨਾਲ ਜੁੜਣ ਦੀਆਂ ਚਰਚਾਵਾਂ ਆਮ ਲੋਕਾਂ ਦੀ ਜੁਬਾਨ ‘ਤੇ ਹਨ। ਸਿਆਸੀ ਮਾਹਰਾਂ ਮੁਤਾਬਕ ਭਾਜਪਾ ਹੁਣ ਜਲੰਧਰ, ਨਵਾਂ ਸ਼ਹਿਰ,ਕਪੂਰਥਲਾ ਤੇ ਹਸ਼ਿਆਰਪੁਰ ਵਰਗੇ ਖੇਤਰਾਂ ਵਿਚ ਵੱਡਾ ਪ੍ਰਭਾਵ ਰੱਖਣ ਵਾਲੇ ਇੱਕ ਹੋਰ ਡੇਰੇ ਰਾਹੀਂ ਪੰਜਾਬ ‘ਚ ਨਵੇਂ ਸਿਆਸੀ ਸਮੀਕਰਨ ਬਣਾਉਣ ਦੀਆਂ ਕੋਸ਼ਿਸਾਂ ਵਿਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ Ex CM ਬੀਬੀ ਭੱਠਲ ਮੁੜ ਚੜ੍ਹਣਗੇ ਬਠਿੰਡਾ ਦੀ ਅਦਾਲਤ ਦੀਆਂ ਪੋੜੀਆਂ!, ਸਾਬਕਾ ਚੇਅਰਮੈਨ ਨੇ ਕੀਤੀ ਸਿਕਾਇਤ

ਭਾਜਪਾ ਦੀਆਂ ਇੰਨ੍ਹਾਂ ਗਤੀਵਿਧੀਆਂ ਤੋਂ ਦੂਜੀਆਂ ਸਿਆਸੀ ਜਮਾਤਾਂ ਤੇ ਖਾਸਕਰ ਸ਼੍ਰੋਮਣੀ ਅਕਾਲੀ ਦਲ ਨੂੰ ਗੁਆਂਢੀ ਸੂਬੇ ਹਰਿਆਣਾ ਵਿਚ ਪਿਛਲੇ ਇੱਕ ਦਹਾਕੇ ਵਿਚ ਵਾਪਰੇ ਸਿਆਸੀ ਘਟਨਾਕ੍ਰਮ ਤੋਂ ਸਬਕ ਲੈਣ ਦੀ ਲੋੜ ਹੈ। ਹਰਿਆਣਾ ਵਿਚ ਕਿਸੇ ਸਮੇਂ ਹਾਸ਼ੀਏ ‘ਤੇ ਰਹੀ ਭਾਜਪਾ ਵੱਲੋਂ ਅਚਾਨਕ ਸਿਆਸੀ ਰੰਗਮੰਚ ‘ਤੇ ਆਪਣੀ ਪ੍ਰਭਾਵਸ਼ਾਲੀ ਦਰਜ਼ ਕਰਵਾਈ ਗਈ ਤੇ ਨਾਲ ਹੀ ਗਠਜੋੜ ਦੇ ਸਹਾਰੇ ਇੱਥੋਂ ਦੀ ਪ੍ਰਭਾਵਸ਼ਾਲੀ ਖੇਤਰੀ ਪਾਰਟੀ ਇਨੈਲੋ ਨੂੰ ਦੋਫ਼ਾੜ ਕਰਕੇ ਪਹਿਲਾਂ ਇੱਕ ਧੜੇ ਨੂੰ ਮਜਬੂਤ ਕੀਤਾ ਗਿਆ ਤੇ ਉਸਤੋਂ ਬਾਅਦ ਦੂਜੇ ਧੜੇ ਨੂੰ ਵੀ ਸਿਆਸੀ ਪਟਕਣੀ ਦੇ ਦਿੱਤੀ। ਅਜਿਹੇ ਹਾਲਾਤ ਹੀ ਪੰਜਾਬ ਦੇ ਵਿਚ ਕਰਨ ਦੀ ਕੋਸ਼ਿਸ਼ ਦਿਖਾਈ ਦੇ ਰਹੀ ਹੈ, ਜਿਸਦੇ ਵਿਚ ਅਕਾਲੀ ਦਲ ਵੀ ਦੋ ਭਾਗ ਹੋ ਚੁੱਕੇ ਹਨ। ਜਦਕਿ ਕਾਂਗਰਸ ਆਪਸ ਵਿਚ ਪਾਟੋਧਾੜ ਦਿਖਾਈ ਦੇ ਰਹੀ ਹੈ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਦਿੱਲੀ ਦੇ ਵਧਦੇ ਪ੍ਰਭਾਵ ਕਾਰਨ ਆਮ ਲੋਕਾਂ ਵਿਚ ਨਰਾਜ਼ਗੀ ਦੀ ਝਲਕ ਨੂੰ ਭਾਜਪਾ ਆਪਣੇ ਲਈ ਪੰਜਾਬ ਵਿਚ ਸੁਨਿਹਰਾ ਅਵਸਰ ਮੰਨ ਕੇ ਚੱਲ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਰਿਜ਼ਨਲ ਸੈਂਟਰ ਬਠਿੰਡਾ ਦੀ MA (Eng) ਦੀ ਵਿਦਿਆਰਥਣ ਨੂੰ 41ਵੇਂ ਕਨਵੋਕੇਸ਼ਨ ‘ਤੇ ਮਿਲਿਆ ਗੋਲਡ ਮੈਡਲ

Bathinda News: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੇਂ ਕਨਵੋਕੇਸ਼ਨ 'ਤੇ...

ਅੰਮ੍ਰਿਤਸਰ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕ+ਤ+ਲ

Amritsar News:ਬੀਤੀ ਰਾਤ ਜਿਲਾ ਅੰਮ੍ਰਿਤਸਰ ਦੇ ਪਿੰਡ ਭੁੱਲਰ ਵਿੱਚ...

SSD Girls College ਵੱਲੋਂ ਸਿਹਤ ਸੰਬੰਧੀ ਮੁੱਦਿਆਂ ‘ਤੇ ਇੱਕ ਵਿਸ਼ੇਸ਼ ਗਿਆਨ ਲੈਕਚਰ ਦਾ ਆਯੋਜਨ

Bathinda News: SSD Girls College ਵੱਲੋਂ ਪ੍ਰਿੰਸੀਪਲ ਡਾ. ਨੀਰੂ...

Punjab Police ਨੂੰ ਮਿਲੀ ਵੱਡੀ ਸਫ਼ਲਤਾ; 4 ਹੈਂਡ ਗ੍ਰਨੇਡ ਅਤੇ 2 ਵਿਦੇਸ਼ੀ ਪਿਸਤੌਲਾਂ ਸਮੇਤ 1 ਕਾਬੂ

👉ਚੰਡੀਗੜ੍ਹ ਭਾਜਪਾ ਦਫ਼ਤਰ 'ਤੇ ਹੋਏ ਗ੍ਰਨੇਡ ਹਮਲੇ ਦੇ ਨਾਲ...