2027 ਵਿਧਾਨ ਸਭਾ ਚੋਣਾਂ; ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਤਲਵੰਡੀ ਸਾਬੋ ਹਲਕੇ ਤੋਂ ਚੋਣ ਲੜ੍ਹਣ ਦੀ ਤਿਆਰੀ!

Date:

spot_img

Talwandi Sabo News: ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਖਡੂਰ ਸਾਹਿਬ ਹਲਕੇ ਤੋਂ ਰਿਕਾਰਡਤੋੜ ਵੋਟਾਂ ਨਾਲ ਅਜ਼ਾਦ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪੰਥਕ ਧਰਤੀ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਚੋਣ ਲੜਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਹਾਲਾਂਕਿ ਜਨਤਕ ਤੌਰ ‘ਤੇ ਇਸਦਾ ਐਲਾਨ ਨਹੀਂ ਕੀਤਾ ਗਿਆ ਪ੍ਰੰਤੂ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ‘ਚ ਬੰਦ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਵਿਚੋਂ ਦੋ ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਾਏ ਜਾਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ, ਜਿੰਨ੍ਹਾਂ ਦੇ ਵਿਚ ਇੱਕ ਤਲਵੰਡੀ ਸਾਬੋ ਹਲਕਾ ਵੀ ਦਸਿਆ ਜਾ ਰਿਹਾ। ਸਿਆਸੀ ਮਾਹਰਾਂ ਮੁਤਾਬਕ ਮਾਂਝੇ ਦੇ ਭਾਓ ਵਜੋਂ ਮਸ਼ਹੂਰ ਭਾਈ ਅੰਮ੍ਰਿਤਪਾਲ ਸਿੰਘ ਦੇ ਤਲਵੰਡੀ ਸਾਬੋ ਹਲਕੇ ਤੋਂ ਚੋਣ ਲੜਣ ਕਾਰਨ ਇਸਦਾ ਪੰਜਾਬ ਦੇ ਵਿਚ ਵੱਡਾ ਸਿਆਸੀ ਪ੍ਰਭਾਵ ਰੱਖਣ ਵਾਲੇ ਮਾਲਵਾ ‘ਚ ਵੱਡਾ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ 👉America ‘ਚ ਬਜ਼ੁਰਗਾਂ ਨਾਲ ਠੱਗੀ ਮਾਰਨ ਵਾਲਾ ਗੁਜ਼ਰਾਤੀ ਨੌਜਵਾਨ ਗ੍ਰਿਫਤਾਰ !

ਇਸਤੋਂ ਇਲਾਵਾ ਤਲਵੰਡੀ ਸਾਬੋ ਤੇ ਇਸਦੇ ਆਸਪਾਸ ਦੇ ਹਲਕਿਆਂ ਦੇ ਪੰਥਕ ਆਗੂਆਂ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਤਲਵੰਡੀ ਸਾਬੋ ਵਿਚ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਦੁਬਈ ਤੋਂ ਵਾਪਸ ਆ ਕੇ ਵਾਰਿਸ ਪੰਜਾਬ ਦੇ, ਜਥੈਬੰਦੀ ਰਾਹੀਂ ਪੰਜਾਬ ਦੇ ਵਿਚ ਗਤੀਸ਼ੀਲ ਹੋਏ ਅੰਮ੍ਰਿਤਪਾਲ ਸਿੰਘ ਮੌਜੂਦਾ ਸਮੇਂ ਪੰਜਾਬ ਵਿਚ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਪ੍ਰਧਾਨ ਹਨ। ਉਨ੍ਹਾਂ ਦੇ ਨਾਲ ਇਸ ਅਕਾਲੀ ਦਲ ਵਿਚ ਇੱਕ ਹੋਰ ਅਜ਼ਾਦ ਉਮੀਦਵਾਰ ਵਜੋਂ ਜਿੱਤੇ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਹਨ। ਇਸਤੋਂ ਇਲਾਵਾ ਵਾਰਿਸ ਪੰਜਾਬ ਦੇ, ਅਕਾਲੀ ਦਲ ਵੱਲੋਂ ਹੁਣ ਤੱਕ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਦੋ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਚੁੱਕਿਆ, ਜਿੰਨ੍ਹਾਂ ਦੇ ਵਿਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਵਾਲੇ ਭਾਈ ਸਤਵੰਤ ਸਿੰਘ ਦਾ ਪੋਤਰਾ ਹਲਕਾ ਬੱਸੀ ਪਠਾਣਾ ਅਤੇ ਅੰਮ੍ਰਿਤਪਾਲ ਸਿੰਘ ਦਾ ਸਾਥੀ ਤੇ ਸਾਬਕਾ ਪੱਤਰਕਾਰ ਪਪਲਪ੍ਰੀਤ ਸਿੰਘ ਅਕਾਲੀ ਦਲ ਦੇ ਮਾਂਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠਿਆ ਦੇ ਮੁਕਾਬਲੇ ਮੈਦਾਨ ਵਿਚ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ 👉ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਬਿਕਰਮ ਮਜੀਠਿਆ ਖਿਲਾਫ਼ ਉਮੀਦਵਾਰ ਮੈਦਾਨ ‘ਚ ਉਤਾਰਿਆ

ਚਰਚਾ ਇਹ ਵੀ ਹੈ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ, ਵੱਲੋਂ ਇਹ ਰਣਨੀਤੀ ਵੀ ਬਣਾਈ ਜਾ ਰਹੀ ਹੈ ਕਿ ਪੰਜਾਬ ਦੇ ਰਿਵਾਇਤੀ ਵੱਡੇ ਆਗੂਆਂ ਦੇ ਮੁਕਾਬਲੇ ਮਜਬੂਤ ਉਮੀਦਵਾਰ ਖੜ੍ਹੇ ਕਰਕੇ ਉਨ੍ਹਾਂ ਨੂੰ ਉਹਨਾਂ ਦੇ ਆਪਣੇ ਹਲਕਿਆਂ ਵਿਚ ਘੇਰਿਆ ਜਾਵੇ। ਸਿਆਸੀ ਤੇ ਖੁਫ਼ੀਆ ਰੀਪੋਰਟਾਂ ਵੀ ਇਹ ਖੁਲਾਸਾ ਕਰ ਰਹੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਪੰਜਾਬ ਦੇ ਦਿਹਾਤੀ ਤੇ ਪੰਥਕ ਹਲਕਿਆਂ ਵਿਚ ਦਿਨੋਂ-ਦਿਨ ਪਕੜ ਮਜਬੂਤ ਕਰ ਰਿਹਾ, ਜਿਸਦੀ ਸਭ ਤੋਂ ਵੱਡੀ ਢਾਹ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਨਾਲ-ਨਾਲ ਰਵਾਇਤੀ ਸਿਆਸੀ ਧਿਰਾਂ ਨੂੰ ਵੀ ਲੱਗਣ ਦੇ ਸ਼ੰਕੇ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

America ‘ਚ ਬਜ਼ੁਰਗਾਂ ਨਾਲ ਠੱਗੀ ਮਾਰਨ ਵਾਲਾ ਗੁਜ਼ਰਾਤੀ ਨੌਜਵਾਨ ਗ੍ਰਿਫਤਾਰ !

America News : America (ਅਮਰੀਕਾ) ਵਿਚ ਪਿਛਲੇ ਲੰਮੇ ਸਮੇਂ...

59वीं राज्य स्तरीय स्कूली कबड्डी प्रतियोगिता का चरखी दादरी में भव्य शुभारंभ

👉शिक्षा मंत्री महीपाल ढांडा ने कैप्टन जिले सिंह स्कूल...

Haryana CM Nayab Singh Saini ਦਾ ਦਾਅਵਾ; ਪੰਜਾਬ ਦੀਆਂ ਔਰਤਾਂ ਬਦਲਾਅ ਲਈ ਤਿਆਰ

👉ਮੁੱਖ ਮੰਤਰੀ ਨੇ ਪਟਿਆਲਾ ਦੇ ਘਨੌਰ ਕਸਬੇ ਵਿੱਚ ਆਯੋਜਿਤ...

DAV College Bathinda ਵਿਖੇ ਸਾਲ 2026-27 ਲਈ NCC ਦਾਖਲੇ ਦਾ ਆਯੋਜਨ

Bathinda News: DAV College Bathinda ਨੇ ਆਪਣੇ ਕੈਂਪਸ ਵਿੱਚ...