ਅਮਿੱਟ ਪੈੜਾਂ ਛੱਡ ਗਿਆ ਸਿਲਵਰ ਓਕਸ ਸਕੂਲ ਬੀਬੀ ਵਾਲਾ ਰੋਡ ਬਠਿੰਡਾ ਦਾ 22ਵਾਂ ਖੇਡ ਦਿਵਸ

0
7
98 Views

ਬਠਿੰਡਾ, 14 ਨਵੰਬਰ: ਹਰ ਸਾਲ ਵਾਂਗ ਇਸ ਵਾਰ ਵੀ ਸਿਲਵਰ ਓਕਸ ਸਕੂਲ ਬੀਬੀ ਵਾਲਾ ਰੋਡ ਬਠਿੰਡਾ ਨੇ ਆਪਣਾ 22ਵਾਂ ਖੇਡ ਦਿਵਸ ਬੜੀ ਧੂਮ–ਧਾਮ ਨਾਲ ਮਨਾਇਆ। ਇਸ ਮੌਕੇ ਦੇ ਮੁੱਖ ਮਹਿਮਾਨ ਪ੍ਰੀਤ ਮਹਿੰਦਰ ਸਿੰਘ ਬਰਾੜ ਨੇ ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾ ਕੇ ਕੀਤੀ । ਇਸ ਉਪਰੰਤ ਸ਼ੁਰੂ ਹੋਇਆ ਦੌੜਾਂ ਦਾ ਸਿਲਸਿਲਾ ਜਿਸ ਵਿੱਚ ਪਹਿਲੀ ਅਤੇ ਦੂਜੀ ਜਮਾਤ ਦੇ ਬੱਚਿਆਂ ਨੇ ਕਈ ਫਨੀ ਦੌੜਾਂ ਵਿੱਚ ਹਿੱਸਾ ਲਿਆ । ਛੋਟੇ ਬੱਚਿਆਂ ਨੇ 100ਮੀ. ਦੌੜ ਵਿੱਚ ਵੀ ਹਿੱਸਾ ਲਿਆ। ਇਸ ਤੋਂ ਇਲਾਵਾ ਰੱਸਾਕੱਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਸਦਨ ਨੇ ਟਰਾਫ਼ੀ ਹਾਸਲ ਕੀਤੀ । ਇਸ ਮੌਕੇ‘ ਤੇ ਕਈ ਸ਼ੋਅ ਵੀ ਕਰਵਾਏ ਗਏ

ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ

ਜਿੰਨਾਂ ਵਿੱਚ ਡਾਇਨਾਮਿਕ ਡਿਊਟ ,ਬੈਨਰ ਬ੍ਰੀਜ ਆਦਿ ਸਨ।ਦੌੜਾਂ ਵਿੱਚ ਜੇਤੂ ਬੱਚਿਆਂ ਨੂੰ ਮੁੱਖ ਮਹਿਮਾਨ ਜੀ ਨੇ ਇਨਾਮ ਦਿੱਤੇ ਅਤੇ ਬੱਚਿਆਂ ਨੂੰ ਵਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਤ ਕੀਤਾ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਚੇਅਰਮੈਨ.ਇੰਦਰਜੀਤ ਸਿੰਘ ਬਰਾੜ,ਸਕੂਲ ਦੇ ਡਾਇਰੈਕਟਰ ਮੈਡਮ ਮਾਲਵਿੰਦਰ ਕੌਰ ਸਿੱਧੂ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਨੀਲਮ ਵਰਮਾ ਵੱਲੋਂ ਆਏ ਹੋਏ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਪ੍ਰੋਗਰਾਮ ਦੀ ਅੰਤਲੀ ਪੇਸ਼ਕਸ਼ ਰੌਣਕ ਪੰਜ ਦਰਿਆਵਾਂ ਦੀ ਨੇ ਦਰਸ਼ਕਾਂ ਨੂੰ ਝੂੰਮਣ ਤੇ ਮਜਬੂਰ ਕਰ ਦਿੱਤਾ। ਇਸ ਪ੍ਰਕਾਰ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਹੋਇਆ ਸਿਲਵਰ ਓਕਸ ਸਕੂਲ ਦਾ 22ਵਾਂ ਖੇਡ ਦਿਵਸ ਸੰਪੂਰਨ ਹੋਇਆ।

 

LEAVE A REPLY

Please enter your comment!
Please enter your name here