Bathinda News: Bathinda ਜ਼ਿਲ੍ਹੇ ਦੇ ਪਿੰਡ ਡਿੱਖ ਵਿਚ ਸ਼ੁੱਕਰਵਾਰ ਤੜਕਸਾਰ ਪਾਣੀ ਦੀ ਵਾਰੀ ਨੂੰ ਲੈ ਕੇ ਸਕੇ ਭਰਾਵਾਂ ਵਿਚਕਾਰ ਹੋਏ ਝਗੜੇ ਵਿਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਅਕਾਸ਼ਦੀਪ ਸਿੰਘ (23 ਸਾਲ) ਪੁੱਤਰ ਹਰਮੰਦਰ ਸਿੰਘ ਦਾ ਕਰੀਬ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਹ ਇੱਕ 6 ਮਹੀਨਿਆਂ ਦੀ ਬੱਚੀ ਦਾ ਪਿਤਾ ਸੀ। ਇਸ ਲੜਾਈ ਵਿਚ ਹਰਮੰਦਰ ਸਿੰਘ ਵੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਦਾ ਇਲਾਜ਼ ਚੱਲ ਰਿਹਾ।
ਇਹ ਵੀ ਪੜ੍ਹੋ 👉CM Bhagwant Mann ਦਾ ਵੱਡਾ action; ਸਫ਼ਾਈ ਸੇਵਕਾਂ ਨੂੰ ਬੇਰਹਿਮੀ ਨਾਲ ਕੁੱਟਣ ਵਾਲਾ DSP ਮੁਅੱਤਲ
ਡੀਐਸਪੀ ਮੋੜ ਜਸਵਰਿੰਦਰ ਸਿੰਘ ਨੇ ਇੱਕ ਵੀਡੀਓ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਕੁਲਵੰਤ ਸਿੰਘ ਤੇ ਹਰਮੰਦਰ ਸਿੰਘ ਵਿਚਕਾਰ ਪਾਣੀ ਵਾਲੀ ਮੋਟਰ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ ਤੇ ਇਸੇ ਤਕਰਾਰ ਨੂੰ ਲੈ ਕੇ ਅੱਜ ਪਾਣੀ ਲਗਾਉਣ ਗਏ ਹਰਮੰਦਰ ਸਿੰਘ ਤੇ ਉਸਦੇ ਪੁੱਤਰ ਅਕਾਸ਼ਦੀਪ ਸਿੰਘ ਉਪਰ ਕੁਲਵੰਤ ਸਿੰਘ ਤੇ ਉਸਦੀ ਪਤਨੀ ਮਨਜੀਤ ਕੌਰ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਘਟਨਾ ਦੇ ਪਿੱਛੇ ਪਿੰਡ ਦੇ ਹੀ ਇੱਕ ਵਿਅਕਤੀ ਰੂਪ ਚੰਦ ਸ਼ਰਮਾ ਦਾ ਹੱਥ ਸਾਹਮਣੇ ਆ ਰਿਹਾ, ਜਿਸਦੇ ਵਿਰੁਧ ਵੀ ਪੁਲਿਸ ਨੇ ਕੇਸ ਦਰਜ਼ ਕੀਤਾ ਹੈ। ਡੀਐਸਪੀ ਮੁਤਾਬਕ ਕੁਲਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।






