ਸੁਖਜਿੰਦਰ ਮਾਨ
ਬਠਿੰਡਾ, 20 ਦਸੰਬਰ:-2392ਅਧਿਆਪਕ ਯੂਨੀਅਨ ਦੇ ਪ੍ਰਧਾਨ ਯੁੱਧਜੀਤ ਬਠਿੰਡਾ ਨੇ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ 2392 ਮਾਸਟਰ ਕੇਡਰ ਭਰਤੀ ਲਗਭਗ ਡੇਢ ਸਾਲ ਪਹਿਲਾਂ ਘਰਾਂ ਤੋਂ ਦੂਰ ਦੁਰਾਡੇ ਜ਼ਿਲਿਆਂ ਵਿੱਚ ਹੋਈ ਸੀ। ਇਸ ਅਧੀਨ ਭਰਤੀ ਹੋਏ ਸਾਰੇ ਅਧਿਆਪਕ ਹੀ ਪਿਛਲੇ ਲਗਭਗ ਦੋ ਸਾਲਾਂ ਤੋਂ ਆਪਣੇ ਘਰਾਂ ਤੋਂ 250-300 ਕਿਲੋਮੀਟਰ ਦੂਰ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜਦੋਂ ਵੀ ਨਵੀਂ ਭਰਤੀ ਆਈ ਹੈ ਤਾਂ ਵਿਭਾਗ ਨੇ ਪਹਿਲਾਂ ਦੂਰ ਦੁਰਾਡੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦਿੱਤਾ ਹੈ ਤੇ ਉਹਨਾਂ ਦੀ ਥਾਂ ਤੇ ਨਵੇਂ ਅਧਿਆਪਕਾਂ ਨੂੰ ਸਟੇਸ਼ਨ ਦਿੱਤੇ ਹਨ। ਇਹ ਹੀ ਵਾਅਦਾ ਪਿਛਲੀਆਂ ਮੀਟਿੰਗਾਂ ਦੌਰਾਨ ਸਿੱਖਿਆ ਮੰਤਰੀ ਨੇ ਜਥੇਬੰਦੀ ਨਾਲ ਕੀਤਾ ਸੀ ਕਿ 4161 ਮਾਸਟਰ ਕੇਡਰ ਦੀ ਜੋ ਨਵੀਂ ਭਰਤੀ ਹੋ ਰਹੀ ਹੈ। ਉਸ ਭਰਤੀ ਨੂੰ ਸਟੇਸ਼ਨ ਚੋਆਇਸ ਕਰਵਾਉਣ ਤੋਂ ਪਹਿਲਾਂ ਪਹਿਲਾਂ 2392 ਮਾਸਟਰ ਕੇਡਰ ਭਰਤੀ ਦੇ ਸਾਰੇ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦਿੱਤਾ ਜਾਵੇਗਾ। ਯੂਨੀਅਨ ਦੇ ਆਗੂਆਂ ਨੇ ਦੱਸਿਆ ਹੁਣ 4161 ਮਾਸਟਰ ਕੇਡਰ ਭਰਤੀ ਦਾ ਨਤੀਜਾ ਆ ਗਿਆ ਹੈ ਤੇ ਜਲਦੀ ਹੀ ਵਿਭਾਗ ਵੱਲੋਂ ਨਵੇਂ ਭਰਤੀ ਅਧਿਆਪਕਾਂ ਨੂੰ ਸਟੇਸ਼ਨ ਦਿੱਤੇ ਜਾਣੇ ਹਨ। ਇਸ ਲਈ ਉਹਨਾਂ ਦੀ ਪੁਰਜ਼ੋਰ ਮੰਗ ਹੈ ਕਿ 2392 ਅਧਿਆਪਕਾਂ ਨਾਲ ਕੀਤੇ ਵਾਅਦੇ ਅਤੇ ਪਿਛਲੇ ਸਮੇਂ ਹੋਈਆਂ ਨਵੀਆਂ ਭਰਤੀਆਂ ਤੋਂ ਪਹਿਲਾਂ ਪੁਰਾਣੇ ਭਰਤੀ ਅਧਿਆਪਕਾਂ ਨੂੰ ਦਿੱਤੇ ਮੌਕੇ ਵਾਲੇ ਨਿਯਮਾਂ ਅਨੁਸਾਰ ਸਾਨੂੰ ਵੀ ਜਲਦੀ ਤੋਂ ਜਲਦੀ ਬਦਲੀਆਂ ਦਾ ਮੌਕਾ ਦਿੱਤਾ ਜਾਵੇ ਤੇ ਇਸ ਉਪਰੰਤ ਹੀ ਨਵੇਂ ਅਧਿਆਪਕਾਂ ਨੂੰ ਸਟੇਸ਼ਨ ਚੋਆਇਸ ਕਰਵਾਈ ਜਾਵੇ। ਪਰ, ਸਿੱਖਿਆ ਮੰਤਰੀ ਲਗਾਤਾਰ ਮੀਟਿੰਗਾਂ ਤੋਂ ਭੱਜ ਰਹੇ ਹਨ ਤੇ ਉਹਨਾਂ ਨੂੰ ਅਜੇ ਤੱਕ ਬਦਲੀਆਂ ਦਾ ਮੌਕਾ ਨਹੀਂ ਦਿੱਤਾ ਗਿਆ ।ਜੇਕਰ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਇਸ ਸਮੇਂ ਗੁਰਪ੍ਰੀਤ ਸਿੰਘ ਜਨਰਲ ਸਕੱਤਰ,ਸੰਜੀਵ ਕੁਮਾਰ ਖਜਾਨਚੀ, ਅਮਨਦੀਪ ਸਿੰਘ ਪ੍ਰੈਸ ਸਕੱਤਰ,ਵਿਸ਼ਵ ਭਾਨੂ ਸ਼ਰਮਾ ਮੀਤ ਆਦਿ ਅਧਿਆਪਕ ਮੌਜੂਦ ਸਨ।
2392 ਅਧਿਆਪਕ ਜਥੇਬੰਦੀ ਵਲੋਂ ਪੰਜਾਬ ਸਰਕਾਰ ਨੂੰ ਸੰਘਰਸ਼ ਦੀ ਚਿਤਾਵਨੀ
10 Views