Punjabi Khabarsaar
ਸਿੱਖਿਆ

R.V.D.A.V Public School ਵਿਖੇ 23ਵੀਂ ਆਰਟ ਫੈਸਟੀਵਲ ਫੋਟੋਗ੍ਰਾਫੀ ਪ੍ਰਦਰਸ਼ਨੀ

ਬਠਿੰਡਾ, 28 ਸਤੰਬਰ: ਸਥਾਨਕ ਆਰ.ਬੀ. ਡੀ.ਏ.ਵੀ.ਪਬਲਿਕ ਸਕੂਲ ਵਿਖੇ 23ਵੀਂ ਆਰਟ ਫੈਸਟੀਵਲ ਫੋਟੋਗ੍ਰਾਫੀ ਪ੍ਰਦਰਸ਼ਨੀ “ਸ਼ਟਰ ਵੰਡਰ ”ਦੇ ਨਾਂ ਹੇਠ‘ਆਰੀਆ ਯੁਵਾ ਆਰਟ ਕਲੱਬ’ ਵੱਲੋਂ ਪ੍ਰਿੰਸੀਪਲ ਮੈਡਮ ਡਾ. ਅਨੁਰਾਧਾ ਭਾਟੀਆ ਦੀ ਰਹਿਨੁਮਾਈ ਹੇਠ ਲਗਾਈ ਗਈ।ਜਿਸ ਵਿੱਚ 70 ਬੱਚਿਆਂ ਨੇ ਬੜੀ ਧੂੰਮਧਾਮ ਨਾਲ ਭਾਗ ਲੈਂਦੇ ਹੋਏ ਰਚਨਾਤਮਕ ਕ੍ਰਿਆਵਾਂ ਰਾਹੀਂ ਅਪਣੀ ਪ੍ਰਤੀਭਾ ਦਾ ਲੋਹਾ ਮਨਵਾਇਆ।ਬੱਚਿਆਂ ਨੂੰ ਇਹ ਪ੍ਰੋਜੈਕਟ ਫਾਈਨ ਆਰਟ ਵਿਭਾਗ ਵੱਲੋਂ ਛੁੱਟੀਆਂ ਵਿੱਚ ਦਿੱਤਾ ਗਿਆ ਜਿਸ ਰਾਹੀਂ ਉਹਨਾਂ ਨੇ ਅਪਣੀ ਆਰਟ ਪ੍ਰਤੀਭਾ ਅਤੇ ਸਿਰਜਣਾਤਮਕ ਸ਼ੈਲੀ ਰਾਹੀਂ ਬਹੁਤ ਹੀ ਭਾਵਪੂਰਤ ਦ੍ਰਿਸ਼ਾਂ ਨੂੰ ਰੂਪਮਾਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੋਸ਼ਨ ਕਰਕੇ ਅਤੇ ਹਵਨ ਦੇ ਪਵਿੱਤਰ ਮੰਤਰਾਂ ਦੇ ਉਚਾਰਨ ਨਾਲ ਦੈਵੀ ਰੰਗਤ ਵਿੱਚ ਰੰਗੇ ਵਾਤਾਵਰਨ ਨਾਲ ਹੋਈ।

 

Big News: ਪੰਚਾਇਤੀ ਚੋਣਾਂ ਦੌਰਾਨ ਰਾਜ ਚੋਣ ਕਮਿਸ਼ਨਰ ਨੇ DC ਬਦਲਿਆਂ

ਬੱਚਿਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਮੈਡਮ ਡਾ. ਅਨੁਰਾਧਾ ਭਾਟੀਆ ਨੇ ਬੱਚਿਆਂ ਅੰਦਰ ਛੁਪੀ ਬਹੁਪੱਖੀ ਪ੍ਰਤੀਭਾ ਨੂੰ ਉਭਾਰਨ ਲਈ ਅਜਿਹੇ ਪ੍ਰੋਗਰਾਮਾਂ ਦੀ ਅਹਿਮੀਅਤ ਨੂੰ ਦਰਸਾਉਦਿਆਂ ਕਿਹਾ ਕਿ ਅਜਿਹੇ ਰਚਨਾਤਮਕ ਕਾਰਜ ਬੱਚਿਆਂ ਦੀਆਂ ਬੌਧਿਕ ਅਤੇ ਮਾਨਸਿਕ ਲੋੜਾਂ ਦੀ ਤ੍ਰਿਪਤੀ ਲਈ ਬੇਹੱਦ ਜਰੂਰੀ ਹਨ।ਇਸ ਮੌਕੇ ਸਕੂਲ ਦੇ ਵਾਇਸ ਚੇਅਰਮੈਨ ਡਾ.ਕੇ.ਕੇ.ਨੌਹਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦੋਂਕਿ ਵਿਸ਼ੇਸ ਮਹਿਮਾਨਾ ਵਿੱਚ ਡਾ.ਅਮਰੀਕ ਸਿੰਘ (ਜੋਇੰਟ ਡਾਇਰੈਕਟਰ ਐਨੀਮਲ ਹਸਬੈਂਡਰੀ ਰਿਟਾ.ਪੰਜਾਬ, ਪ੍ਰੈਜੀਡੈਂਟ ਸੋਭਾ ਸਿੰਘ ਚਿੱਤਰਕਾਰ ਸੋਸਾਇਟੀ ਬਠਿੰਡਾ), ਸੁਰੇਸ਼ ਹਾਂਸ( ਰਿਟਾ.ਪ੍ਰਿੰਸੀਪਲ ਕੇ.ਵੀ.ਐਸ.,ਲੇਖਕ, ਨਾਵਲਕਾਰ,ਫਿਲਮਕਾਰ ਅਤੇ ਫੋਟੋਗ੍ਰਾਫਰ) ਅਤੇ ਤੁਸ਼ਾਰ ਫਿਰਾਨ (ਫੈਸ਼ਨ ਅਤੇ ਟਰੈਵਲਰ ਫੋਟੋਗ੍ਰਾਫਰ) ਉਚੇਚੇ ਤੌਰ ਤੇ ਪਹੁੰਚੇ।

ਬਠਿੰਡਾ ’ਚ ‘ਅਣਖ’ ਪਿੱਛੇ ਕ.ਤਲ, ਸਾਲੇ ਨੇ ਦੋਸਤਾਂ ਨਾਲ ਮਿਲਕੇ ਭਣੌਈਆਂ ਮਾ+ਰਿਆਂ

ਪ੍ਰਿੰਸੀ.ਮੈਡਮ ਡਾ. ਅਨੁਰਾਧਾ ਭਾਟੀਆ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਨੂੰ ਗੁਲਦਸਤੇ ਭੇਂਟ ਕਰਦਿਆਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ।ਆਏ ਮਹਿਮਾਨਾਂ ਨੇ ਬੱਚਿਆਂ ਦੀਆਂ ਕਲਾਕ੍ਰਿਤਾਂ ਦੀ ਸਰਾਹਨਾਂ ਕਰਦਿਆਂ ਮਿਥੁਨ ਮੰਡਲ (ਆਰਟ ਅਧਿਆਪਕ) ਦੇ ਕੰਮਾਂ ਦੀ ਬੇਹੱਦ ਪ੍ਰਸੰਸਾ ਕੀਤੀ।ਡਾ. ਕੇ.ਕੇ.ਨੌਹਰੀਆ ਅਤੇ ਸੁਰੇਸ਼ ਹਾਂਸ ਨੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੁਬਾਰਕਬਾਦ ਅਤੇ ਸ਼ਾਬਾਸ਼ ਦਿੰਦਿਆਂ ਉਹਨਾਂ ਦੀ ਹੌਸਲਾ ਅਫਜਾਈ ਕੀਤੀ।ਉਹਨਾਂ ਅੱਗੇ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-2 ਰਚਨਾਤਮਿਕ ਕਿਰਿਆਵਾਂ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤੀਭਾ ਨੂੰ ਨਿਖਾਰਨ ਅਤੇ ਵੱਖ-2 ਖੇਤਰਾਂ ਵਿੱਚ ਅਪਣੀਆਂ ਅੰਦਰਲੀਆਂ ਸੰਭਾਵਨਾਵਾਂ ਨੂੰ ਪਹਿਚਾਣ ਕੇ ਜਿੰਦਗੀ ਵਿੱਚ ਅੱਗੇ ਵਧਣ ਦੇ ਅਵਸਰਾਂ ਦੀ ਤਲਾਸ਼ ਸਕੂਲੀ ਪੱਧਰ ਤੇ ਕਰ ਦੇਣੀ ਚਾਹੀਦੀ ਹੈ।ਉਹਨਾਂ ਜੇਤੂ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।

 

Related posts

ਦਸ਼ਮੇਸ਼ ਸਕੂਲ ਵਿਚ ਪ੍ਰਾਪਤੀਆਂ ਕਰਨ ਵਾਲੇ ਨਰਸਰੀ ਤੋਂ ਗਿਆਰਵੀਂ ਜਮਾਤ ਦੇ ਵਿਦਿਆਰਥੀ ਸਨਮਾਨਿਤ

punjabusernewssite

ਐਸ.ਐਸ.ਡੀ. ਗਰਲਜ਼ ਕਾਲਜ ਵਿੱਚ ਐਨ.ਐਸ.ਐਸ. ਦਿਵਸ ਦਾ ਸ਼ਾਨਦਾਰ ਸਮਾਗਮ

punjabusernewssite

ਅਮਿੱਟ ਪੈੜਾਂ ਛੱਡ ਗਿਆ ਸਿਲਵਰ ਓਕਸ ਸਕੂਲ ਬਠਿੰਡਾ ਦਾ 20ਵਾਂ ਖੇਡ ਦਿਵਸ

punjabusernewssite