WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਵੱਖ-ਵੱਖ ਤਰ੍ਹਾਂ ਦੇ 28275 ਛਾਂਦਾਰ ਤੇ ਫਲਦਾਰ ਲਗਾਏ ਬੂਟੇ

ਬਠਿੰਡਾ, 6 ਅਗਸਤ : ਪੰਜਾਬ ਸਰਕਾਰ ਵੱਲੋ ਮਾਨਸੂਨ ਸੀਜ਼ਨ 2024 ਦੌਰਾਨ ਚਲਾਈ ਜਾ ਰਾਹੀਂ ਟਿਊਬਵੈਲਾਂ ਤੇ ਬੂਟੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਵੱਖ-ਵੱਖ ਤਰ੍ਹਾਂ ਦੇ 28275 ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਜਗਸੀਰ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਦਫਤਰ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਵੀ ਸਥਾਨਕ ਖੇਤੀ ਭਵਨ ਵਿਖੇ ਬੂਟੇ ਲਗਾਏ ਗਏ।

ਮੁੱਖ ਮੰਤਰੀ ਵੱਲੋਂ ਬੂਟੇ ਲਾਉਣ ਦੀ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ

ਉਨ੍ਹਾਂ ਕਿਹਾ ਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਬਚਾਉਣ ਲਈ ਹਰੇਕ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਤੇ ਲਗਾਉਣ ਉਪਰੰਤ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਜੋ ਮਨੁੱਖੀ ਜੀਵਨ ਬਚਾਇਆ ਜਾ ਸਕੇ।ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਟਿਊਬਵੈਲਾਂ ਅਤੇ ਮੋਟਰਾਂ ਤੇ ਘੱਟੋ-ਘੱਟ 4-5 ਪੌਦੇ ਜ਼ਰੂਰ ਲਗਾਉਣ।ਇਸ ਮੌਕੇ ਡਾ. ਹਰਬੰਸ ਸਿੰਘ ਸਿੱਧੂ ਸਹਾਇਕ ਮਾਰਕੀਟਿੰਗ ਅਫਸਰ, ਡਾ. ਜਸਕਰਨ ਸਿੰਘ ਕੁਲਾਰ ਖੇਤੀਬਾੜੀ ਅਫਸਰ ਨਥਾਣਾ, ਸੁਖਵੀਰ ਸਿੰਘ ਸੋਢੀ ਫੀਲਡ ਅਫਸਰ (ਅੰਕੜਾ), ਡਾ. ਅਸਮਾਨਪ੍ਰੀਤ ਸਿੰਘ ਏ.ਡੀ.ਓ. (ਪੀ.ਪੀ), ਡਾ. ਗੁਰਪ੍ਰੀਤ ਸਿੰਘ ਏ.ਡੀ.ਓ. (ਭੌ ਪਰਖ), ਰਾਜਵੀਰ ਸਿੰਘ ਮਾਨ ਸੁਪਰਡੈਂਟ, ਸੁਖਦੀਪ ਸਿੰਘ ਜੇ.ਟੀ, ਨਵਜੀਤ ਢਿੱਲੋ ਕੰਪਿਊਟਰ ਓਪਰੇਟਰ ਆਤਮਾ ਅਤੇ ਮਲਕੀਤ ਸਿੰਘ ਬੇਲਦਾਰ ਹਾਜ਼ਰ ਸਨ।

 

Related posts

ਮਾਲਵਾ ਦੇ ਕੌਂਸਲਰਾਂ ਦੀ ਡਾਇਰੈਕਟਰੀ ਨਗਰ ਨਿਗਮ ਦੇ ਕੌਂਸਲਰਾ ਨੂੰ ਕੀਤੀ ਭੇਂਟ

punjabusernewssite

ਵਰਿੰਦਰ ਪਾਲ ਸਿੰਘ ਬਾਜਵਾ ਨੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਸੰਭਾਲਿਆ ਚਾਰਜ

punjabusernewssite

ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਨੇ ਡੀ.ਸੀ. ਦਫਤਰ ਅੱਗੇ ਲਗਾਇਆ ਧਰਨਾ

punjabusernewssite