ਬਠਿੰਡਾ,21 ਸਤੰਬਰ: ਰਾਜਿੰਦਰਾ ਕਾਲਜ ਦੇ ਐਸਟ੍ਰੋਟਰਫ ਹਾਕੀ ਸਟੇਡੀਅਮ ਵਿਖੇ 68 ਵੀਆਂ ਸੂਬਾ ਪੱਧਰੀ ਖੇਡਾਂ ਹਾਕੀ ਅੰਡਰ 19 ਕੁੜੀਆਂ ਦੇ ਸਵੇਰ ਦੇ ਸੈਸ਼ਨ ਦਾ ਉਦਘਾਟਨ ਹਰਬੰਸ ਸਿੰਘ ਧਾਲੀਵਾਲ ਡੀ ਐਸ ਪੀ ਸਿਟੀ ਬਠਿੰਡਾ ਵਲੋਂ ਕੀਤਾ ਗਿਆ। ਉਹਨਾਂ ਨੇ ਖਿਡਾਰੀਆਂ ਨੂੰ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਨਾਮ ਵੰਡਣ ਦੀ ਰਸਮ ਚੇਅਰਮੈਨ ਇੰਪਰੂਵਮੈਟ ਟਰੱਸਟ ਜਤਿੰਦਰ ਸਿੰਘ ਭੱਲਾ ਨੇ ਕੀਤੀ।ਇਸ ਮੌਕੇ ਉਨ੍ਹਾਂ ਕਿਹਾ ਕਿ ਹਾਕੀ ਖੇਡ ਪੰਜਾਬ ਦੀ ਰੀੜ ਦੀ ਹੱਡੀ ਹੈ।
SSD Girls College ਦੀ ਵਿਦਿਆਰਥਣ ਨੇ ਮੁੱਕੇਬਾਜ਼ੀ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ
ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵ ਪਾਲ ਗੋਇਲ ਵਲੋਂ ਕੀਤੀ ਗਈ।ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਸੈਮੀਫਾਈਨਲ ਮੈਚ ਵਿੱਚ ਪੰਜਾਬ ਇੰਸਟੀਚਿਊਟ ਆਫ ਬਠਿੰਡਾ ਨੇ ਲੁਧਿਆਣਾ ਨੂੰ 4-0 ਅਤੇ ਜਲੰਧਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 1-0 ਨਾਲ ਹਰਾਇਆ।ਫਾਈਨਲ ਮੈਚ ਫਸਵੇਂ ਮੁਕਾਬਲੇ ਵਿੱਚ ਪੰਜਾਬ ਇੰਸਟੀਚਿਊਟ ਬਠਿੰਡਾ ਨੇ ਜਲੰਧਰ ਨੂੰ
ਵੱਡੀ ਖ਼ਬਰ: ਅਕਾਲੀ ਕੌਂਸਲਰ ਨੇ ਕੌਂਸਲਰੀ ਤੋਂ ਦਿੱਤਾ ਅਸਤੀਫ਼ਾ
2-1 ਨਾਲ ਹਰਾ ਕੇ ਪਹਿਲਾਂ ਜਲੰਧਰ ਨੇ ਦੂਜਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਲੁਧਿਆਣਾ ਨੂੰ 4-0 ਤੇ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ, ਸਲਿਲ ਬਾਂਸਲ,ਪ੍ਰਿੰਸੀਪਲ ਗੁਰਮੇਲ ਸਿੰਘ,ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਵਰਿੰਦਰ ਪਾਲ ਸਿੰਘ, ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਲੈਕਚਰਾਰ ਮਨਦੀਪ ਕੌਰ, ਹਰਪ੍ਰੀਤ ਸਿੰਘ ਚਹਿਲ,ਰਣਧੀਰ ਸਿੰਘ ਧੀਰਾ, ਭੂਪਿੰਦਰ ਸਿੰਘ ਤੱਗੜ, ਗੁਰਿੰਦਰ ਸਿੰਘ ਲੱਭੀਂ ਹਾਜ਼ਰ ਸਨ।