ਸਕੂਲ ਦੇ ਸਟਾਫ਼ ਵੱਲੋਂ ਦਿੱਤੀ ਗਈ ਨਿੱਘੀ ਵਿਦਾਇਗੀ ਪਾਰਟੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 2 ਮਈ : ਸਿੱਖਿਆ ਵਿਭਾਗ ਵਿੱਚ ਇੱਕ ਅਧਿਆਪਕ ਵਜੋਂ 29 ਸਾਲ 2 ਮਹੀਨੇ ਦੀਆਂ ਆਪਣੀਆਂ ਸੇਵਾਵਾਂ ਨਿਭਾਉਣ ਉਪਰੰਤ ਸੁਖਦੇਵ ਸਿੰਘ ਸੰਧੂ 30 ਅਪ੍ਰੈਲ ਨੂੰ ਸਸਸਸ ਗਹਿਰੀ ਦੇਵੀ ਨਗਰ ਤੋਂ ਸੇਵਾ ਮੁਕਤ ਹੋ ਗਏ ਹਨ। ਇਸ ਮੌਕੇ ਉਨਾਂ ਨੂੰ ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਤੇ ਉਨਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਲਵਲੀਨ ਕੌਰ ਵੱਲੋਂ ਸੁਖਦੇਵ ਸਿੰਘ ਸੰਧੂ ਵੱਲੋਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ. ਸੁਖਦੇਵ ਸਿੰਘ ਸੰਧੂ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਰਾਣੀ ਕੌਰ ਨੂੰ ਯਾਦਗਾਰੀ ਤੋਹਫਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਘਰ ਵਾਪਿਸੀ ਤੇ ਸਥਾਨਕ ਹਰਬੰਸ ਨਗਰ ਵਾਸੀਆਂ ਵੱਲੋਂ ਸੁਖਦੇਵ ਸਿੰਘ ਸੰਧੂ ਦਾ ਸਵਾਗਤ ਕਰਦੇ ਹੋਏ ਫੁੱਲਾਂ ਦੇ ਹਾਰ ਪਾਕੇ ਅਤੇ ਯਾਦਗਾਰੀ ਚਿੰਨ ਦਿੰਦਿਆਂ ਸਨਮਾਨਿਤ ਕੀਤਾ ਗਿਆ। ਸੁਖਦੇਵ ਸਿੰਘ ਸੰਧੂ ਵੱਲੋਂ ਆਪਣੀ ਡਿਊਟੀ ਸਿੱਖਿਆ ਵਿਭਾਗ ਵਿੱਚ ਬਤੌਰ ਅਧਿਆਪਕ ਵਜੋਂ 28 ਫਰਵਰੀ 1994 ਨੂੰ ਸਸਸਸ ਭੀਖੀ ਤੋਂ ਸ਼ੁਰੂ ਕੀਤੀ ਸੀ। ਇਸ ਉਪਰੰਤ ਸਾਲ 2008 ਵਿੱਚ ਉਨ੍ਹਾਂ ਸਸਸਸ ਸੰਗਤ ਮੰਡੀ ਵਿਖੇ ਡਿਊਟੀ ਕੀਤੀ ਅਤੇ ਸਾਲ 2014 ਤੋਂ 2016 ਤੱਕ ਸਸਸਸ ਸਕੂਲ ਘੁੰਮਣ ਕਲਾਂ ਵਿਖੇ ਬਤੌਰ ਪੋਲਿਟੀਕਲ ਸਾਇੰਸ ਸੇਵਾ ਨਿਭਾਈ ਅਤੇ ਸਾਲ 2016 ਤੋਂ ਹੁਣ ਰਿਟਾਇਰਮੈਂਟ ਤੱਕ ਉਹ ਸਸਸਸ ਸਕੂਲ ਗਹਿਰੀ ਦੇਵੀ ਨਗਰ ਵਿਖੇ ਆਪਣੀਆਂ ਸੇਵਾਵਾਂ ਦਿੰਦੇ ਰਹੇ।
29 ਸਾਲ ਦੀ ਸੇਵਾ ਨਿਭਾਉਣ ਉਪਰੰਤ ਸੁਖਦੇਵ ਸਿੰਘ ਸੰਧੂ ਹੋਏ ਸੇਵਾ ਮੁਕਤ
5 Views