Amritsar News: ਲੰਘੀ 21 ਜੁਲਾਈ ਨੂੰ ਸਵੇਰ ਸਮੇਂ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਇੱਕ ਵਕੀਲ ਨੂੰ ਘੇਰ ਕੇ ਉਸ ਉਪਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਮੁਲਜਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੇ ਕੋਲੋਂ 5 ਨਜਾਇਜ਼ ਹਥਿਆਰ ਤੇ ਵੱਡੀ ਮਾਤਰਾ ਵਿਚ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ, ਜਿਹੜਾ ਸਰਹੱਦੋਂ ਪਾਰ ਡਰੋਨ ਰਾਹੀਂ ਆਇਆ ਸੀ।
ਇਹ ਵੀ ਪੜ੍ਹੋ Ludhiana News: ਭਾਜਪਾ ਦੇ ਅੱਧੀ ਦਰਜ਼ਨ ਕੌਸਲਰਾਂ ਸਹਿਤ 20 ਜਣਿਆਂ ਵਿਰੁਧ ਪੁਲਿਸ ਕੇਸ ਦਰਜ਼, ਜਾਣੋ ਮਾਮਲਾ
ਮਾਮਲੇ ਦੀ ਜਾਣਕਾਰੀ ਦਿੰਦਿਆਂ ਦਿਹਾਤੀ ਪੁਲਿਸ ਦੇ ਐਸਪੀ ਨੇ ਮੀਡੀਆ ਨੂੰ ਦਸਿਆ ਕਿ ਵਕੀਲ ਲਖਵਿੰਦਰ ਸਿੰਘ ਘਟਨਾ ਸਮੇਂ ਆਪਣੇ ਘਰ ਤੋਂ ਅੰਮ੍ਰਿਤਸਰ ਅਦਾਲਤ ਵੱਲ ਜਾ ਰਿਹਾ ਸੀ।ਇਸ ਗੋਲੀਬਾਰੀ ਤੋਂ ਬਚਣ ਲਈ ਵਕੀਲ ਨੇ ਕਾਰ ਨੂੰ ਭਜਾ ਬਚਣ ਦੀ ਕੋਸਿਸ ਕੀਤੀ, ਜਿਸ ਕਾਰਨ ਕਈ ਰਾਹਗੀਰ ਤੇ ਸਾਈਕਲ ਵਾਲੇ ਵੀ ਕਾਰ ਦੀ ਚਪੇਟ ਵਿਚ ਆ ਗਏ ਅਤੇ ਕਾਰ ਬੰਦ ਪਈ ਇੱਕ ਦੁਕਾਨ ਦੇ ਸ਼ਟਰ ਨਾਲ ਜਾ ਟਕਰਾਈ। ਘਟਨਾ ਤੋਂ ਬਾਅਦ ਹਮਲਾਵਾਰ ਫ਼ਰਾਰ ਹੋ ਗਏ ਸਨ।
ਇਹ ਵੀ ਪੜ੍ਹੋ ਅਦਾਲਤ ਦੇ ਬਾਹਰ ਦਿਨ-ਦਿਹਾੜੇ ਕ+ਤ+ਲ ਕਰਨ ਵਾਲੇ ਬਦਮਾਸ਼ਾਂ ਦਾ Police ਨੇ ਕੀਤਾ Encounter
ਐਸਪੀ ਮੁਤਾਬਕ ਇਸ ਮਾਮਲੇ ਵਿਚ ਅੰਮ੍ਰਿਤਸਰ ਦੇ ਨਾਲ ਸਬੰਧਤ ਲਵਪ੍ਰੀਤ ਸਿੰਘ ਤੇ ਮਨਪ੍ਰੀਤ ਸਿੰਘ ਤੋਂ ਇਲਾਵਾ ਗੋਇੰਦਵਾਲ ਸਾਹਿਬ ਦੇ ਮਨਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।ਤਿੰਨੋਂ ਮੁਲਜਮ 21-22 ਸਾਲ ਉਮਰ ਦੇ ਵਿਚਕਾਰ ਹਨ। ਇੰਨ੍ਹਾਂ ਇਹ ਵਾਰਦਾਤ ਗੈਂਗਸਟਰ ਅਭੀ ਦੇ ਕਹਿਣ ਉਪਰ ਕੀਤੀ ਸੀ, ਜਿਸਦੇ ਚੱਲਦੇ ਹਾਲੇ ਤੱਕ ਪੱਕੇ ਤੌਰ ‘ਤੇ ਹਮਲੇ ਦੇ ਪਿੱਛੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ। ਪੁਲਿਸ ਅਧਿਕਾਰੀ ਮੁਤਾਬਕ ਮਨਪ੍ਰੀਤ ਵਿਰੁਧ ਪਹਿਲਾਂ 6 ਅਤੇ ਮਨਵਿੰਦਰ ਸਿੰਘ ਵਿਰੁਧ 3 ਪਰਚੇ ਦਰਜ਼ ਹਨ। ਉਨ੍ਹਾਂ ਦਸਿਆ ਕਿ ਪੁਲਿਸ ਮੁੱਖ ਮੁਲਜਮ ਅਭੀ ਨੂੰ ਕਾਬੂ ਕਰਨ ਲਈ ਮਿਹਨਤ ਕਰ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





