ਖੇਡਾਂ ਵਿਚ ਵਧੀਆ ਪ੍ਰਦਰਸ਼ਨ ਲਈ ਦੀਕਸ਼ਾ ਡਾਗਰ, ਸੁਨੀਲ ਅਤੇ ਅੰਤਿਮ ਨੂੰ ਮਿਲੇਗਾ ਅਰਜੁਨ ਅਵਾਰਡ
ਕੌਮੀ ਖੇਡ ਪੁਰਸਕਾਰ ਦੇ ਲਈ ਚੋਣ ਕੀਤੇ ਖਿਡਾਰੀਆਂ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਦਿੱਤੀ ਵਧਾਈ
ਚੰਡੀਗੜ੍ਹ, 21 ਦਸੰਬਰ: ਪਹਿਲਾਂ ਹੀ ਖੇਡਾਂ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਹਰਿਆਣਾ ਦੇ ਤਿੰਨ ਖਿਡਾਰੀਆਂ ਨੂੰ ਕੌਮੀ ਖੇਡ ਪੁਰਸਕਾਰ 2023 ਨਾਲ ਸਨਮਾਨਿਤ ਕੀਤਾ ਜਾਵੇਗਾ। ਹਰਿਆਣਾ ਦੀ ਗੋਲਫ ਖਿਡਾਰੀ ਦੀਕਸ਼ਾ ਡਾਗਰ ਦੀ ਚੋਣ ਅਰਜੁਨ ਅਵਾਰਡ ਲਈ ਹੋਈ ਹੈ। ਇਸੇ ਤਰ੍ਹਾਂ ਕੁਸ਼ਤੀ ਵਿਚ ਸੁਨੀਲ ਕੁਮਾਰ ਅਤੇ ਅੰਤਿਮ ਨੂੰ ਅਰਜੁਨ ਪੁਰਸਕਾਰ ਮਿਲੇਗਾ। ਇਸ ਤੋਂ ਇਲਾਵਾ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜਾਦ (ਏਮਏਕੇਏ) ਟਰਾਫੀ 2023 ਦਾ ਦੂਜਾ ਉੱਪ ਵਿਜੇਤਾ ਐਲਾਨ ਕੀਤਾ ਗਿਆ ਹੈ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਤੀਜੇ ਦਿਨ ਵੀ 12 ਸੋਨ ਤਗਮਿਆਂ ‘ਤੇ ਲਗਾਏ ਨਿਸ਼ਾਨੇ
ਖਿਡਾਰੀਆਂ ਦੀਆਂ ਇੰਨ੍ਹਾਂ ਪ੍ਰਾਪਤੀਆਂ ‘ਤੇ ਖ਼ੁਸੀ ਜਤਾਉਂਦਿਆਂ ਮੁੱਖ ਮੰਤਰੀ ਮਨੋਹਰ ਲਾਲ ਨੇ ਕੌਮੀ ਖੇਡ ਪੁਰਸਕਾਰ ਦੇ ਲਈ ਚੋਣ ਹੋਣ ’ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ਦੀ ਵੱਖ-ਵੱਖ ਗਤੀਵਿਧੀਆਂ ਵਿਚ ਆਪਣੀ ਉੱਚਤਮ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਖੇਡਾਂ ਵਿਚ ਨੰਬਰ-1 ਬਣਿਆ ਹੋਇਆ ਹੈ।