ਮੁੱਖ ਮੰਤਰੀ ਪੰਜਾਬ ਮੀਟਿੰਗ ਕਰਕੇ ਕਰੇ ਮੰਗਾਂ ਮਸਲਿਆ ਦਾ ਹੱਲ – ਜਸਵੀਰ ਸਿੰਘ
ਸ਼੍ਰੀ ਅੰਮ੍ਰਿਤਸਰ ਸਾਹਿਬ: 22 ਨਵੰਬਰ: ਵੇਰਕਾ ਮਿਲਕ ਤੇ ਕੈਟਲਫ਼ੀਡ ਪਲਾਂਟ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਵੇਰਕਾ ਮਿਲਕ ਪਲਾਂਟ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੂਬਾ ਜਰਨਲ ਸਕੱਤਰ ਤੇ ਬਠਿੰਡਾ ਪਲਾਂਟ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਵਿਭਾਗਾਂ ਵਿਚ ਕੰਮ ਕਰ ਰਹੇ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜਮਾਂ ਵਲੋਂ ਵਿਭਾਗਾਂ ਵਿਚ ਮਰਜ਼ ਕਰਕੇ ਪੱਕਿਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਕਿਸੇ ਵੀ ਸਰਕਾਰ, ਚਾਹੇ ਉਹ ਅਕਾਲੀ ਭਾਜਪਾ ਗੱਠਜੋੜ ਜਾਂ ਫਿਰ ਕਾਂਗਰਸ ਅਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਪ੍ਰੰਤੂ ਇੰਨ੍ਹਾਂ ਮੁਲਾਜਮਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ।
ਮੁੱਖ ਮੰਤਰੀ ਨੇ ਦਿੱਤੀ ਕਿਸਾਨ ਯੂਨੀਅਨਾਂ ਨੂੰ ਨਸੀਹਤ: ਸੜਕਾਂ ਰੋਕਣ ਕੇ ਨਾਲ ਲੋਕ ਤੁਹਾਡੇ ਵਿਰੁੱਧ ਹੋ ਜਾਣਗੇ
ਉਨ੍ਹਾਂ ਕਿਹਾ ਕਿ ਆਪ ਸਰਕਾਰ ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਸੀ, ਜਿਸਦੇ ਚੱਲਦੇ ਆਮ ਲੋਕਾਂ ਸਹਿਤ ਕੱਚੇ ਮੁਲਾਜਮਾਂ ਨੂੰ ਕਾਫ਼ੀ ਉਮੀਦਾਂ ਸਨ ਪ੍ਰੰਤੂ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਕਮੇਟੀ ਬਣਾਉਣ ਦੇ ਨਾਂ ਹੇਠ ਸਮਾਂ ਟਪਾ ਰਹੀ ਹੈ। ਜਿਸਦੇ ਚੱਲਦੇ ਪੰਜਾਬ ਦੇ ਸਮੂਹ ਕੱਚੇ ਮੁਲਾਜਮਾਂ ਵਲੋਂ ਠੇਕਾ ਮੁਲਾਜਮ ਸੰਘਰਸ ਮੋਰਚੇ ਦੇ ਬੈਨਰ ਹੇਠ ਸੰਘਰਸ਼ ਕੀਤਾ ਜਾ ਰਿਹਾ। ਇਸਤੋਂ ਇਲਾਵਾ ਪੰਜਾਬ ਸਰਕਾਰ ਨੇ ਕੰਮ ਦੇ ਘੰਟੇ 8 ਤੋ 12 ਕਰਨ ਦਾ ਫ਼ੈਸਲਾ ਅਤੇ ਵੱਖ ਵੱਖ ਵਿਭਾਗ ਦੀਆਂ ਖਾਲੀ ਅਸਾਮੀਆਂ ਖਤਮ ਕਰ ਦਿੱਤੀਆਂ ਹਨ।
ਪੰਜਾਬ ਸਰਕਾਰ ਨੇ ਕੀਤਾ ਸਪੱਸ਼ਟ, ਪਹਿਲਾਂ ਵਾਂਗ ਹੀ ਹਨ ਕੰਮ ਦੇ 8 ਘੰਟੇ
ਜਿਸਦੇ ਚੱਲਦੇ ਹੁਣ 30 ਨਵੰਬਰ ਨੂੰ ਪੰਜਾਬ ਵਿਚ ਕਿਸੇ ਵੀ ਥਾਂ ਨੈਸ਼ਨਲ ਹਾਈਵੇ ਜਾਮ ਕਰਨ ਨੂੰ ਮਜਬੂਰ ਕਰਨ ਦਾ ਦਾ ਫੈਸਲਾ ਲਿਆ ਗਿਆ ਹੈ, ਜਿਸ ਲਈ ਸਰਕਾਰ ਜਿੰਮੇਵਾਰ ਹੋਵੇਗੀ। ਇਸ ਦੇ ਨਾਲ ਹੀ ਵੇਰਕਾ ਮਿਲਕ ਪਲਾਂਟ ਦਾ ਅਦਾਰਾ ਮੁੱਖ ਮੰਤਰੀ ਪੰਜਾਬ ਕੋਲ ਹੋਣ ਦੇ ਬਾਵਜੂਦ ਵੀ ਪਲਾਂਟਾ ਨੂੰ ਪ੍ਰਾਈਵੇਟ ਠੇਕੇਦਾਰਾ ਨੂੰ ਦਿੱਤਾ ਜਾ ਰਿਹਾ ਤੇ ਸਾਰੇ ਪਲਾਂਟ ਵਿੱਚ ਬੋਨਸ ਕਾਨੂੰਨ ਦੇ ਹਿਸਾਬ ਨਾਲ ਜਾਰੀ ਨਹੀਂ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ, ਅਮਨਦੀਪ ਸਿੰਘ, ਕੁਲਮਨਵੀਰ ਸਿੰਘ, ਸੁਖਵਿੰਦਰ ਸੋਢੀ, ਬਲਵਿੰਦਰ ਸਿੰਘ, ਸੰਦੀਪ ਸੰਧੂ ਤੇ ਹੋਰ ਆਗੂ ਹਾਜ਼ਰ ਸਨ।