ਪੰਜਾਬ ਸਰਕਾਰ ਨੇ ਕੀਤਾ ਸਪੱਸ਼ਟ, ਪਹਿਲਾਂ ਵਾਂਗ ਹੀ ਹਨ ਕੰਮ ਦੇ 8 ਘੰਟੇ

Date:

spot_img

ਚੰਡੀਗੜ੍ਹ, 21 ਨਵੰਬਰ: ਪਿਛਲੇ ਕੁੱਝ ਦਿਨਾਂ ਤੋਂ ਸੂਬਾ ਸਰਕਾਰ ਵਲੋਂ ਕੰਮ ਦੇ ਘੰਟਿਆਂ ਵਿਚ ਵਾਧਾ ਕਰਨ ਦੇ ਮੁੱਦੇ ’ਤੇ ਮੁਲਾਜਮਾਂ ਤੇ ਮਜਦੂਰ ਜਥੇਬੰਦੀਆਂ ਆਦਿ ਵਲੋਂ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅੱਜ ਸਪਸ਼ਟ ਕੀਤਾ ਹੈ ਕਿ ਕੰਮ ਦੇ ਘੰਟਿਆਂ ਦੀ ਗਿਣਤੀ ਪਹਿਲਾਂ ਵਾਂਗ 8 ਘੰਟੇ ਹੀ ਹੈ ਪ੍ਰੰਤੂ ਇਸ ਸਬੰਧੀ ਫੈਕਟਰੀਜ਼ ਐਕਟ 1948 ਅਨੁਸਾਰ ਬੀਤੇ ਦਿਨੀਂ ਜ਼ਾਰੀ ਪੱਤਰ ਦੀ ਗਲਤ ਵਿਆਖਿਆ ਕੀਤੀ ਗਈ ਹੈ।ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਕਿਰਤ ਵਿਭਾਗ ਪੰਜਾਬ ਵੱਲੋਂ ਸਪਸਟ ਕੀਤਾ ਗਿਆ ਹੈ ਕਿ ਜਾਰੀ ਪੱਤਰ ਦੇ ਨੁਕਤਾ ਨੰਬਰ 1 ਤੇ ਦੱਸਿਆ ਗਿਆ ਹੈ ਕਿ ਕੰਮਕਾਜੀ ਦਿਨ ਦੌਰਾਨ ਇਕ ਕਿਰਤੀ ਤੋਂ ਵੱਧ-ਤੋਂ ਵੱਧ 12 ਘੰਟਿਆਂ ਕੰਮ ਕਰਵਾਇਆ ਜਾ ਸਕਦਾ ਹੈ।

ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਰਾਜਸਥਾਨ ਵਿੱਚ ‘ਆਪ’ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ

ਉਨ੍ਹਾਂ ਕਿਹਾ ਕਿ ਇਸ ਦੀ ਗਲਤ ਵਿਆਖਿਆ ਕਰਦਿਆਂ ਕੰਮ ਦੇ ਘੰਟੇ 12 ਸਮਝ ਲਏ ਗਏ ਹਨ, ਜੋ ਕਿ ਗਲਤ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਫੈਕਟਰੀਜ਼ ਐਕਟ 1948 ਦੇ ਸੈਕਸ਼ਨ ਅਨੁਸਾਰ ਕੰਮ ਵਾਲੇ ਘੰਟਿਆਂ ਦੀ ਗਿਣਤੀ ਪਹਿਲਾਂ ਵਾਂਗ 8 ਘੰਟੇ ਹੀ ਹੈ , ਜਿਸ ਵਿੱਚ ਆਰਾਮ ਦਾ ਸਮਾਂ (ਰੈਸਟ ਇੰਟਰਵਲਜ਼)ਸ਼ਾਮਲ ਨਹੀਂ ਹੈ। ਬੁਲਾਰੇ ਨੇ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਐਕਟ ਅਨੁਸਾਰ ਕਿਸੇ ਵੀ ਬਾਲਗ ਕਾਮੇ ਤੋਂ ਹਫ਼ਤੇ ਵਿਚ 48 ਘੰਟਿਆਂ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ ।ਜੇਕਰ ਕਿਸੇ ਕਾਮੇ ਦੇ ਕੰਮ ਵਾਲੇ ਘੰਟਿਆਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਬਾਲਗ ਕਾਮੇ ਨੂੰ ਫੈਕਟਰੀਜ਼ ਐਕਟ 1948 ਦੇ ਸੈਕਸ਼ਨ 59 ਅਨੁਸਾਰ ਓਵਰਟਾਈਮ ਦੇਣਾ ਜਰੂਰੀ ਹੈ।

ਸੂਬੇ ਵਿੱਚ ਦਿਵਿਆਂਗਜਨਾਂ ਨੂੰ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਵਿੱਚ 100 ਫੀਸਦੀ ਛੋਟ: ਡਾ.ਬਲਜੀਤ ਕੌਰ

ਇਸ ਮੱਦ ਅਨੁਸਾਰ ਫੈਕਟਰੀ ਵਿੱਚ ਕੰਮ ਕਰਨ ਵਾਲਾ ਵਰਕਰ ਜੇ ਇੱਕ ਕੰਮਕਾਜੀ ਦਿਨ ਦੌਰਾਨ 9 ਘੰਟੇ ਤੋਂ ਵੱਧ ਕੰਮ ਕਰਦਾ ਹੈ ਅਤੇ ਹਫ਼ਤੇ ਵਿੱਚ 48 ਘੰਟੇ ਤੋਂ ਵੱਧ ਕੰਮ ਕਰਦਾ ਹੈ ਤਾਂ ਉਸਨੂੰ ਦਿਹਾੜੀ ਤੋਂ ਦੋ ਗੁਣਾਂ ਤਨਖਾਹ ਦੇਣੀ ਲਾਜ਼ਮੀ ਹੈ । ਬੁਲਾਰੇ ਨੇ ਅੱਗੇ ਇਹ ਵੀ ਸਪਸ਼ਟ ਕੀਤਾ ਕਿ ਫੈਕਟਰੀ ਐਕਟਸ ਅਤੇ ਰੂਲਜ਼ ਅਨੁਸਾਰ ਕਿਸੇ ਵੀ ਵਰਕਰ ਨੂੰ ਲਗਾਤਾਰ 7 ਦਿਨ ਤੋਂ ਵਧ ਓਵਰਟਾਈਮ ਨਹੀਂ ਕਰ ਸਕਦਾ। ਇਸਦੇ ਨਾਲ ਹੀ ਇੱਕ ਹਫਤੇ ਵਿੱਚ ਕਿਸੇ ਵੀ ਵਰਕਰ ਦੇ ਕੰਮਕਾਜੀ ਘੰਟੇ 60 ਤੋਂ ਵਧ ਨਹੀਂ ਹੋ ਸਕਦੇ ਅਤੇ ਨਾ ਹੀ ਇੱਕ ਪੰਦਰਵਾੜੇ ਵਿੱਚ ਕਿਸੇ ਵਰਕਰ ਦੇ ਕੰਮਕਾਜੀ ਘੰਟੇ 115 ਤੋਂ ਵੱਧ ਹੋ ਸਕਦੇ ਹਨ।

 

spot_img
spot_img

Share post:

Popular

More like this
Related

ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾਂ ਬਿਆਨ ਆਇਆ ਸਾਹਮਣੇ…

👉ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਲਿਆ ਆਸ਼ੀਰਵਾਦ, ਨਫ਼ਰਤ ਦੀ...

ਲਾਲਚ ਬੁਰੀ ਬਲਾ ਹੈ; ਦੂਜੀ ਵਾਰ ਹਸਪਤਾਲ ‘ਚ ਚੋਰੀ ਕਰਨ ਆਇਆ ਕਾਬੂ

Bathinda News : ਪੰਜਾਬੀ ਦੀ ਇੱਕ ਕਹਾਵਤ ਹੈ ਕਿ...

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...