ਜੈਪੁਰ, 5 ਸਤੰਬਰ: ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੀ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਕਰਦਿਆਂ ਸੂਬੇ ਦੀ ਪੁਲਿਸ ਫ਼ੋਰਸ ਵਿਚ ਔਰਤਾਂ ਨੂੰ ਪੁਲਿਸ ਭਰਤੀ ’ਚ ਇੱਕ ਤਿਹਾਈ ਰਾਖ਼ਵਾਂਕਰਨ ਦੇਣ ਦਾ ਐਲਾਨ ਕੀਤਾ ਹੈ। ਬੀਤੇ ਕੱਲ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ਔਰਤਾਂ ਨੂੰ ਪੁਲਿਸ ਫੋਰਸ ’ਚ ਭਰਤੀ ਦੌਰਾਨ 33 ਫ਼ੀਸਦੀ ਰਿਜ਼ਰਵੇਸਨ ਦਾ ਫੈਸਲਾ ਕੀਤਾ ਗਿਆ। ਗੌਰਤਲਬ ਹੈ ਕਿ ਪਿਛਲੇ ਮਹੀਨਿਆਂ ਦੌਰਾਨ ਰਾਜਸਥਾਨ ਵਿਚ ਹੋਈਆਂ ਵਿਧਾਨ ਸਭਾ ਚੌਣਾਂ ਦੌਰਾਨ ਭਾਜਪਾ ਵੱਲੋਂ ਔਰਤਾਂ ਨੂੰ 33 ਫ਼ੀਸਦੀ ਰਿਜ਼ਰਵੇਸ਼ਨ ਦੇਣ ਦਾ ਐਲਾਨ ਕੀਤਾ ਸੀ।
ਅਮਰੀਕਾ ਦੇ ਹਾਈ ਸਕੂਲ ’ਚ 14 ਸਾਲਾਂ ਵਿਦਿਆਰਥੀ ਨੇ ਚਲਾਈਆਂ ਅੰਧਾਧੁੰਦ ਗੋ.ਲੀਆਂ
ਇਸੇ ਐਲਾਨ ਨੂੰ ਪੂਰਾ ਕਰਨ ਲਈ ਹੁਣ ਕੈਬਨਿਟ ਨੇ ਰਾਜਸਥਾਨ ਪੁਲਿਸ ਅਧੀਨ ਸੇਵਾ ਨਿਯਮ, 1989 ’ਚ ਸੋਧ ਨੂੰ ਮੰਨਜੂਰੀ ਦਿੱਤੀ ਹੈ, ਜਿਸਤੋਂ ਬਾਅਦ ਹੁਣ ਸੂਬੇ ਵਿਚ ਪੁਲਿਸ ਭਰਤੀ ਦੌਰਾਨ ਔਰਤਾਂ ਨੂੰ ਇੱਕ ਤਿਹਾਈ ਨੌਕਰੀਆਂ ਦਿੱਤੀਆਂ ਜਾਣਗੀਆਂ। ਹਾਲਾਂਕਿ ਇਸਤੋਂ ਪਹਿਲਾਂ ਪਰਸੋਨਲ ਵਿਭਾਗ ਵੱਲੋਂ ਨੋਟੀਫਿਕੇਸ਼ਨ ਵੀ ਕੀਤਾ ਜਾਵੇਗਾ। ਰਾਜਸਥਾਨ ਸਰਕਾਰ ਦੇ ਇਸ ਫੈਸਲੇ ਬਾਰੇ ਮੰਤਰੀ ਪ੍ਰੇਮ ਚੰਦ ਬੈਰਵਾ ਨੇ ਕਿਹਾ ਕਿ ਇਸ ਫੈਸਲੇ ਨਾਲ ਸੂਬੇ ਵਿਚ ਨਾ ਸਿਰਫ਼ ਔਰਤਾਂ ਨੂੰ ਰੁਜ਼ਗਾਰ ਦੇ ਵੱਧ ਮੌਕੇ ਮਿਲਣਗੇ, ਬਲਕਿ ਪੁਲਿਸ ’ਚ ਔਰਤਾਂ ਦੀ ਗਿਣਤੀ ਵਧਣ ਨਾਲ ਨਾਰੀ ਸ਼ਸਤੀਕਰਨ ਨੂੰ ਵੀ ਬਲ ਮਿਲੇਗਾ।